Oct 19, 2021 10:27 PM - The Canadian Press

ਅੱਜ ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ, ਐਡਰੀਅਨ ਡਿਕਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੇ ਕੋਵਿਡ-19 ਸੰਬੰਧੀ ਹਾਲਾਤਾਂ ਦੇ ਵੇਰਵੇ ਸਾਂਝੇ ਕੀਤੇ ਹਨ।
ਇਸ ਦੌਰਾਨ ਇੱਕ ਮਾਡਲਿੰਗ ਡਾਟਾ ਵੀ ਸਾਂਝਾ ਕੀਤਾ ਗਿਆ ਜਿਸ 'ਚ ਦੱਸਿਆ ਗਿਆ ਕਿ ਸੂਬੇ 'ਚ 5 ਤੋਂ 8 ਅਤੇ 9 ਤੋਂ 11 ਸਾਲ ਦੇ ਉਮਰ ਦੇ ਬੱਚਿਆਂ 'ਚ ਕੋਵਿਡ-19 ਦੇ ਮਾਮਲੇ ਤੇਜੀ ਨਾਲ ਵਧੇ ਹਨ।
ਹਾਲਾਂਕਿ ਇਸੇ ਮਾਡਲਿੰਗ 'ਚ 4 ਸਾਲ ਤਕ ਦੇ ਬੱਚਿਆਂ ਅਤੇ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ 'ਚ ਵਾਇਰਸ ਦੇ ਫੈਲਾਅ ਨੂੰ ਸੀਮਤ ਅਤੇ ਔਸਤ ਦੇ ਅਨੁਸਾਰ ਜਾਰੀ ਰਹਿੰਦਾ ਦੱਸਿਆ ਗਿਆ ਹੈ।
ਡਾ. ਬੌਨੀ ਹੈਨਰੀ ਨੇ ਫਾਈਜ਼ਰ ਵੈਕਸੀਨ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਕੰਪਨੀ ਨੇ ਕੈਨੇਡਾ ਨੂੰ ਅਰਜੀ ਦਿੱਤੀ ਹੈ ਅਤੇ 5 ਤੋਂ 11 ਸਾਲ ਦੇ ਬੱਚਿਆਂ ਲਈ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ।
ਸੂਬੇ 'ਚ ਵੈਕਸੀਨ ਕਾਰਡ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਪਬੰਦੀਆਂ 'ਚ ਹੋਵੇਗੀ ਢਿੱਲ
ਅੱਜ ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਕਿ 25 ਅਕਤੂਬਰ ਤੋਂ ਸੂਬੇ 'ਚ ਵੈਕਸੀਨ ਕਾਰਡ ਸਿਸਟਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।
ਇਸ ਦੌਰਾਨ ਸੂਬੇ 'ਚ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਹੀ ਸਪੋਰਟਿੰਗ ਈਵੈਂਟਸ, ਸਿਨੇਮਾ ਘਰ ਅਤੇ ਰੈਸਟੂਰੈਂਟਾਂ ਆਦਿ ਤਕ ਪਹੁੰਚ ਦੀ ਇਜਾਜਤ ਹੋਵੇਗੀ।
ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਬਹੁਤੀਆਂ ਇੰਡੋਰ ਥਾਵਾਂ 'ਤੇ ਮਾਸਕ ਪਹਿਨਣੇ ਲਾਜਮੀ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇੱਕ ਵਾਰ ਵੈਕਸੀਨ ਕਾਰਡ ਲਾਗੂ ਹੋਣ 'ਤੇ ਇੰਡੋਰ ਥਾਵਾਂ 'ਤੇ ਲੋਕਾਂ ਦੀ ਪਹੁੰਚ ਸੰਬੰਧੀ ਗਿਣਤੀ 'ਚ ਵੀ ਵਾਧਾ ਹੋ ਸਕੇਗਾ।
ਇਸ ਤੋਂ ਇਲਾਵਾ ਰੈਸਟੂਰੈਂਟਾਂ ਅਤੇ ਪੱਬਸ ਵਿੱਚ ਲੋਕਾਂ ਨੂੰ ਬੈਠਣ ਤੋਂ ਇਲਾਵਾ ਖੜੇ ਹੋਣ ਦੀ ਵੀ ਇਜਾਜਤ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫਤਿਆਂ 'ਚ ਆਉਂਦੇ ਅੰਕੜਿਆਂ ਅਨੁਸਾਰ ਹੋਰ ਪਬੰਦੀਆਂ ਹਟਾਉਣ 'ਤੇ ਵੀ ਵਿਚਾਰ ਕੀਤਾ ਜਾਵੇਗਾ।




