Aug 19, 2025 1:44 PM - The Canadian Press
ਕੈਨੇਡਾ ਦੀ ਖਪਤਕਾਰ ਮਹਿੰਗਾਈ ਜੁਲਾਈ ਵਿਚ ਘੱਟ ਕੇ 1.7 ਫੀਸਦੀ 'ਤੇ ਆ ਗਈ ਹੈ,ਹਾਲਾਂਕਿ ਇਹ ਜੂਨ ਦੀ ਮਹਿੰਗਾਈ ਦਰ 1.9 ਫੀਸਦੀ ਤੋਂ ਮਾਮੂਲੀ ਘਟੀ ਹੈ। ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਜਾਰੀ ਰਿਪੋਰਟ ਵਿਚ ਕਿਹਾ ਕਿ ਗੈਸੋਲੀਨ ਕੀਮਤਾਂ ਵਿਚ ਗਿਰਾਵਟ ਨੇ ਕਰਿਆਨੇ ਦੇ ਸਮਾਨ ਸਮੇਤ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਆਏ ਉਛਾਲ ਨੂੰ ਆਫਸੈੱਟ ਕਰਨ ਵਿਚ ਮਦਦ ਕੀਤੀ।
ਜ਼ਿਆਦਾਤਰ ਅਰਥਸ਼ਾਸਤਰੀ ਜੁਲਾਈ ਦੀ ਮਹਿੰਗਾਈ ਦਰ ਜੂਨ ਦੇ 1.9 ਫੀਸਦੀ ਪੱਧਰ 'ਤੇ ਹੀ ਰਹਿਣ ਦਾ ਅਨੁਮਾਨ ਲਗਾ ਰਹੇ ਸਨ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਮਹਿੰਗਾਈ ਦਰ ਬੈਂਕ ਔਫ ਕੈਨੇਡਾ ਦੀ ਦੋ ਫੀਸਦੀ ਟਾਰਗੇਟ ਰੇਂਜ ਵਿਚ ਰਹੀ।
ਹਾਲਾਂਕਿ, ਮਨੀ ਮਾਰਕਿਟ ਵਲੋਂ 17 ਸਤੰਬਰ ਨੂੰ ਵਿਆਜ਼ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਮਹਿਜ 32 ਫੀਸਦੀ ਜਤਾਈ ਗਈ ਹੈ। ਇਸ ਤੋਂ ਪਹਿਲਾਂ ਵੀ ਬੈਂਕ ਨੇ ਟੈਰਿਫ ਕਾਰਨ ਆਰਥਿਕਤਾ ਲਈ ਬਣੀ ਅਨਿਸ਼ਿਚਤਤਾ ਦੇ ਚੱਲਦੇ ਪਿਛਲੀਆਂ ਤਿੰਨ ਬੈਂਠਕਾਂ ਵਿਚ ਆਪਣੇ ਪ੍ਰਮੁੱਖ ਪਾਲਿਸੀ ਰੇਟ ਨੂੰ 2.75 ਫੀਸਦੀ 'ਤੇ ਸਥਿਰ ਰੱਖਿਆ ਹੈ।ਸਟੈਟਕੈਨ ਨੇ ਕਿਹਾ ਕਿ ਜੇ ਗੈਸੋਲੀਨ ਕੀਮਤਾਂ ਦੀ ਗਿਰਾਵਟ ਨੂੰ ਬਾਹਰ ਰੱਖਿਆ ਜਾਵੇ ਤਾਂ ਜੁਲਾਈ ਦੀ ਖਪਤਕਾਰ ਮਹਿੰਗਾਈ 2.5 ਫੀਸਦੀ ਵਧੀ ਹੈ।