19.64C Vancouver
ADS

Feb 18, 2026 6:26 PM - Connect Newsroom - Ramandeep Kaur with files from The Canadian Press

ਗਾਜ਼ਾ ਵਿੱਚ ਇਸਰਾਈਲੀ ਗੋਲੀਬਾਰੀ ਨਾਲ ਦੋ ਮੌਤਾਂ

Share On
israeli-gunfire-incidents-in-gaza-leave-two-dead-several-injured-amid-medical-evacuation-delays
Palestinians gather near damaged buildings in Gaza following recent clashes. (Photo: The Canadian Press)

ਗਾਜ਼ਾ ਵਿੱਚ ਬੁੱਧਵਾਰ ਨੂੰ ਇਸਰਾਈਲ ਵੱਲੋਂ ਕੀਤੀ ਗਈ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਲਗਭਗ ਦੋ ਫ਼ਲਸਤੀਨੀ ਮਾਰੇ ਗਏ ਹਨ। ਸਥਾਨਕ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗਾਜ਼ਾ ਦੇ ਅਲ-ਮੁਘਰਾਕਾ ਅਤੇ ਦੱਖਣੀ ਰਫ਼ਾਹ ਦੇ ਅਲ-ਮਵਾਸੀ ਇਲਾਕੇ ਵਿੱਚ ਤਿੰਨ ਹੋਰ ਫ਼ਲਸਤੀਨੀ ਜ਼ਖ਼ਮੀ ਹੋਏ ਹਨ।

ਇਹ ਘਟਨਾਵਾਂ ਇਸਰਾਈਲ ਰਫ਼ਾਹ ਬਾਰਡਰ ਕ੍ਰਾਸਿੰਗ ਰਾਹੀਂ ਇਲਾਜ ਲਈ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਮਰੀਜ਼ਾਂ ਨੂੰ ਰੋਕ ਦੀ ਕੋਸ਼ਿਸ਼ ਦੌਰਾਨ ਵਾਪਰੀਆਂ ਹਨ। ਕੁਝ ਸਮਾਂ ਪਹਿਲਾਂ ਮਿਸਰ ਨਾਲ ਲੱਗਦੀ ਰਾਫਾਹ ਕਰਾਸਿੰਗ ਨੂੰ ਖੋਲ੍ਹੇ ਜਾਣ ਤੋਂ ਬਾਅਦ ਲਗਭਗ ਢਾਈ ਹਫ਼ਤਿਆਂ ਵਿੱਚ ਸਿਰਫ 260 ਮਰੀਜ਼ ਗਾਜ਼ਾ ਤੋਂ ਬਾਹਰ ਜਾ ਸਕੇ ਹਨ ਅਤੇ ਲਗਭਗ 18,500 ਲੋਕਾਂ ਨੂੰ ਤੁਰੰਤ ਮੈਡੀਕਲ ਲਈ ਗਾਜਾ ਤੋਂ ਬਾਹਰ ਜਾਣ ਦੀ ਲੋੜ ਹੈ।

ਫ਼ਲਸਤੀਨ ਦੇ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਕਤੂਬਰ ਦੇ ਅੱਧ ਵਿੱਚ ਲਾਗੂ ਹੋਏ ਸੀਜ਼ਫਾਇਰ ਤੋਂ ਬਾਅਦ 600 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਅਤੇ 1,600 ਤੋਂ ਵੱਧ ਜ਼ਖ਼ਮੀ ਹੋਏ ਹਨ।

Latest news

carney-macron-discuss-strengthening-canada-france-defence-and-industrial-cooperation
Punjabi

ਕਾਰਨੀ ਅਤੇ ਮੈਕਰੋਨ ਨੇ ਕੈਨੇਡਾ-ਫਰਾਂਸ ਰੱਖਿਆ ਤੇ ਉਦਯੋਗਿਕ ਸਹਿਯੋਗ ਵਧਾਉਣ 'ਤੇ ਕੀਤੀ ਚਰਚਾ

ਪੀ.ਐਮ. ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਦੌਰੇ ਮੌਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਹਿਮ ਮੁਲਾਕਾਤ ਦੌਰਾਨ ਕੈਨੇਡਾ ਅਤੇ ਫਰਾਂਸ ਵਿਚਾਲੇ ਡਿਫੈਂਸ ਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਕਾਰਨੀ ਨੇ ਇਸ ਦੌਰਾਨ ਵਿਸ਼ਵ ਪੱਧਰ 'ਤੇ ਵੱਧ ਰਹੇ ਤਣਾਅ ਅਤੇ Geopolitical ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਵਧੇਰੇ ਖ਼ਤਰਨਾਕ ਅਤੇ ਵੰਡੇ ਹੋਏ ਸੰਸਾਰ ਵਿਚ ਫਰਾਂਸ ਅਤੇ ਕੈਨੇਡਾ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।
canada-to-introduce-new-bill-targeting-imports-made-with-forced-labour
Punjabi

ਟਰੰਪ ਦੀ ਟੈਰਿਫ ਚਿਤਾਵਨੀ ਤੋਂ ਬਾਅਦ ਕੈਨੇਡਾ ਲਾਵੇਗਾ ਨਵਾਂ ਬੈਨ

ਕੈਨੇਡਾ ਦੀ ਲਿਬਰਲ ਸਰਕਾਰ ਟਰੰਪ ਪ੍ਰਸ਼ਾਸਨ ਵੱਲੋਂ ਮਿਲੀ 10 ਫ਼ੀਸਦੀ ਵਾਧੂ ਟੈਰਿਫ ਦੀ ਚੇਤਾਵਨੀ ਤੋਂ ਬਾਅਦ forced labour ਜ਼ਰੀਏ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲ ਨੂੰ ਇੰਪੋਰਟ ਕਰਨ 'ਤੇ ਸਖ਼ਤੀ ਨਾਲ ਬੈਨ ਲਾਗੂ ਕਰਨ ਜਾ ਰਹੀ ਹੈ।
canada-to-introduce-new-forced-labour-import-ban-amid-u-s-tariff-warning
Punjabi

ਸਰੀ ਵਿੱਚ ਦੋ ਕਥਿਤ ਬੈਂਕ ਡਕੈਤੀਆਂ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਗ੍ਰਿਫਤਾਰ

ਸਰੀ ਵਿਚ ਬੈਂਕ ਡਕੈਤੀਆਂ ਦੀਆਂ ਦੋ ਘਟਨਾਵਾਂ ਦੇ ਮਾਮਲੇ ਵਿਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ ਪਹਿਲੀ ਵਾਰਦਾਤ 6 ਜੂਨ ਨੂੰ ਸਵੇਰੇ ਲਗਭਗ 10:50 ਵਜੇ 104 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਨੇੜੇ ਸਥਿਤ ਇੱਕ ਬੈਂਕ ਵਿਚ ਵਾਪਰੀ, ਜਿੱਥੇ ਸ਼ੱਕੀ ਨੇ ਬੈਂਕ ਸਟਾਫ਼ ਨੂੰ ਹਥਿਆਰ ਹੋਣ ਦੀ ਧਮਕੀ ਦਿੱਤੀ ਅਤੇ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਤੋਂ ਠੀਕ ਦੋ ਦਿਨ ਬਾਅਦ 8 ਜੂਨ ਨੂੰ ਸਵੇਰੇ 11 ਵਜੇ ਦੇ ਕਰੀਬ 128 ਸਟ੍ਰੀਟ ਅਤੇ 96 ਐਵੇਨਿਊ ਨੇੜੇ ਇੱਕ ਹੋਰ ਬੈਂਕ ਨੂੰ ਬਿਲਕੁਲ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
rcmp-prioritize-investigation-after-plaques-stolen-from-first-world-war-internment-memorial-in-banff-national-park
Punjabi

ਬੈਨਫ਼ ਨੈਸ਼ਨਲ ਪਾਰਕ ਵਿਚੋਂ ਚੋਰੀ ਹੋਈਆਂ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਤਖਤੀਆਂ

ਲੇਕ ਲੂਈਸ ਨੇੜੇ ਪਹਿਲੇ ਵਿਸ਼ਵ ਯੁੱਧ ਦੌਰਾਨ ਨਜ਼ਰਬੰਦ ਕੀਤੇ ਗਏ ਲੋਕਾਂ ਦੀ ਯਾਦ ਵਿੱਚ ਬਣਾਏ ਗਏ ਇੱਕ ਸਮਾਰਕ ਤੋਂ ਦੋ ਤਖ਼ਤੀਆਂ ਚੋਰੀ ਹੋ ਗਈਆਂ, ਜਿਨ੍ਹਾਂ ਦੀ ਜਾਂਚ ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਹੈ। ਬੈਂਫ ਨੈਸ਼ਨਲ ਪਾਰਕ ਵਿੱਚ ਸਥਿਤ 'ਕੈਸਲ ਮਾਊਂਟੇਨ ਇੰਟਰਨਮੈਂਟ ਕੈਂਪ' ਦੀ ਬਚੀ ਹੋਈ ਜਗ੍ਹਾ 'ਤੇ ਇੱਕ ਯਾਦਗਾਰੀ ਬੋਰਡ ਲਗਾਇਆ ਗਿਆ ਸੀ, ਜਿਸ 'ਤੇ ਇਸ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਸੀ।
calgary-police-classify-deaths-of-woman-and-child-as-murder-suicide
Punjabi

ਔਰਤ ਨੇ ਆਪਣੇ ਬੱਚੇ ਦਾ ਕਤਲ ਕਰਕੇ ਕੀਤੀ ਆਤਮ ਹੱਤਿਆ: ਕੈਲਗਰੀ ਪੁਲਿਸ

ਕੈਲਗਰੀ ਦੇ ਨੌਰਥਈਸਟ ਇਲਾਕੇ ਦੀ ਟੈਂਪਲ ਕਮਿਊਨਿਟੀ ਦੇ ਇੱਕ ਘਰ ਵਿੱਚੋਂ ਬੁੱਧਵਾਰ ਬੱਚੇ ਸਣੇ ਦੋ ਜਾਣਿਆਂ ਦੀ ਸ਼ੱਕੀ ਮੌਤ ਮਰਡਰ-ਸੁਸਾਈਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ।ਪੁਲਿਸ ਅਧਿਕਾਰੀ ਬੁੱਧਵਾਰ ਨੂੰ ਘਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਸਲਾਮਤੀ ਦੀ ਜਾਂਚ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੂੰ ਦੇ ਉੱਥੇ ਇੱਕ 42 ਸਾਲਾ ਔਰਤ ਅਤੇ ਇੱਕ 7 ਸਾਲਾ ਮਾਸੂਮ ਬੱਚੇ ਦੀਆਂ ਲਾਸ਼ਾਂ ਬਰਾਮਦ ਹੋਈਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link