20.35C Vancouver
ADS

Mar 20, 2020 7:19 PM -

ਕੋਰੋਨਾਵਾਇਰਸ ਕਾਰਨ ਇਟਲੀ 'ਚ ਇੱਕ ਦਿਨ 'ਚ ਗਈ 627 ਲੋਕਾਂ ਦੀ ਜਾਨ

Share On
italy-sees-biggest-day-to-day-rise-in-coronavirus-deaths
Passengers sit in a tram, in Rome, Wednesday, March 18, 2020. For most people, the new coronavirus causes only mild or moderate symptoms. For some it can cause more severe illness, especially in older adults and people with existing health problems.(AP Photo/Andrew Medichini)

ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਆਏ ਦੇਸ਼ਾਂ 'ਚ ਇਟਲੀ, ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ।

ਘਟੋ ਘਟ ਪੀੜਤਾਂ ਦੀ ਜਾਨ ਜਾਣ ਦੇ ਮਾਮਲੇ 'ਚ ਇਟਲੀ ਨੇ ਬਾਕੀ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਹਰ ਰੋਜ ਜਾ ਰਹੀਆਂ ਜਾਨਾਂ ਦੇ ਮਾਮਲੇ 'ਚ ਵੀਰਵਾਰ ਦਾ ਦਿਨ ਇਟਲੀ ਲਈ ਬੇਹਦ ਨਿਰਾਸ਼ਾਜਨਕ ਸਾਬਿਤ ਹੋਇਆ, ਅਤੇ ਇਟਲੀ ਨੇ ਇੱਕ ਦਿਨ 'ਚ 627 ਲੋਕਾਂ ਦੀ ਮੌਤ ਦਰਜ ਕੀਤੀ।

ਅਜਿਹਾ ਉਸ ਵੇਲੇ ਹੋਇਆ ਹੈ ਜਦ 24 ਘੰਟੇ ਪਹਿਲਾਂ, ਇਟਲੀ ਨੇ ਜਾਨ ਗਵਾਉਣ ਦੇ ਮਾਮਲੇ 'ਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਸੀ।

ਹੁਣ ਇਟਲੀ 'ਚ ਕੁਲ 4,032 ਲੋਕ ਜਾਨ ਗਵਾ ਚੁੱਕੇ ਹਨ।

ਇਸਦੀ ਜਾਣਕਾਰੀ ਸਿਵਿਲ ਪ੍ਰੋਟੈਕਸ਼ਨ ਚੀਫ, ਐਂਜਲੋ ਬੋਰੈਲੀ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ।

ਇਸਤੋਂ ਅਲਾਵਾ 5,986 ਮਾਮਲਿਆਂ ਦੇ ਵਾਧੇ ਦੇ ਨਾਲ, ਇਟਲੀ 'ਚ ਪੀੜਤ ਲੋਕਾਂ ਦੀ ਗਿਣਤੀ 47,021 ਹੋ ਚੁੱਕੀ ਹੈ।

Latest news

elections-alberta-says-centurion-project-leader-not-co-operating-in-voter-list-leak-probe
Punjabi

ਸੂਬੇ ਦੇ ਇਤਿਹਾਸ 'ਚ ਹੋਏ ਸਭ ਤੋਂ ਵੱਡੇ ਡਾਟਾ ਲੀਕ ਮਾਮਲੇ ਦੇ ਮੁੱਖ ਵਿਅਕਤੀ ਜਾਂਚ 'ਚ ਸਹਿਯੋਗ ਨਹੀਂ ਦੇ ਰਹੇ: ਇਲੈਕਸ਼ਨ ਐਲਬਰਟਾ

ਇਲੈਕਸ਼ਨ ਐਲਬਰਟਾ ਨੇ ਖੁਲਾਸਾ ਕੀਤਾ ਹੈ ਕਿ ਸੂਬੇ ਦੇ ਇਤਿਹਾਸ ਵਿੱਚ ਹੋਏ ਸਭ ਤੋਂ ਵੱਡੇ ਡਾਟਾ ਲੀਕ ਮਾਮਲੇ ਦੇ ਮੁੱਖ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ। ਏਜੰਸੀ ਅਨੁਸਾਰ,ਸੈਂਚੁਰੀਅਨ ਪ੍ਰੋਜੈਕਟ ਦੇ ਆਗੂ ਡੇਵਿਡ ਪਾਰਕਰ ਨੇ ਉਨ੍ਹਾਂ ਵੱਲੋਂ ਭੇਜੇ ਗਏ ਕੰਮ ਰੋਕਣ ਦੇ ਹੁਕਮ ਨੋਟਿਸ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
b-c-nurses-vote-overwhelmingly-in-favour-of-strike-action
Punjabi

ਬੀ.ਸੀ. ਨਰਸ ਯੂਨੀਅਨ ਨੇ ਹੜਤਾਲ ਦੇ ਹੱਕ ਵਿੱਚ ਕੀਤਾ ਭਾਰੀ ਮਤਦਾਨ

ਬੀ.ਸੀ. ਨਰਸ ਯੂਨੀਅਨ ਨੇ ਉਸ ਦੇ 50,000 ਤੋਂ ਵੱਧ ਮੈਂਬਰਾਂ ਵਲੋਂ 98.2 ਫੀਸਦੀ ਦੇ ਭਾਰੀ ਬਹੁਮਤ ਨਾਲ ਹੜਤਾਲ ਦੇ ਹੱਕ ਵਿਚ ਵੋਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪਿਛਲੇ ਛੇ ਮਹੀਨਿਆਂ ਤੋਂ ਸਰਕਾਰ ਨਾਲ ਚੱਲ ਰਹੀ ਗੱਲਬਾਤ ਬੇਸਿੱਟਾ ਰਹਿਣ ਕਾਰਨ ਨਰਸਾਂ ਵਿਚ ਭਾਰੀ ਨਿਰਾਸ਼ਾ ਸੀ।
canadian-foreign-affairs-minister-anita-anand-begins-official-visits-to-oman-and-qatar
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਅੱਜ ਤੋਂ ਓਮਾਨ ਅਤੇ ਕਤਰ ਦੇ ਅਹਿਮ ਦੌਰੇ 'ਤੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅੱਜ ਤੋਂ ਓਮਾਨ ਅਤੇ ਕਤਰ ਦੇ ਅਹਿਮ ਦੌਰੇ 'ਤੇ ਹਨ। ਉਹ ਦੋਵਾਂ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਸਾਂਝੀਆਂ ਤਰਜੀਹਾਂ 'ਤੇ ਸਹਿਯੋਗ ਦੇ ਨਵੇਂ ਮੌਕੇ ਤਲਾਸ਼ਣ ਲਈ 15 ਮਈ ਤੱਕ ਮਸਕਟ ਅਤੇ ਦੋਹਾ ਦੇ ਦੌਰੇ 'ਤੇ ਰਹਿਣਗੇ।
oakridge-park-mall-in-vancouver-to-open-may-28-as-major-redevelopment-project-advances
Punjabi

ਵੈਨਕੂਵਰ ਦਾ ਓਕਰਿਜ ਪਾਰਕ ਸ਼ਾਪਿੰਗ ਮਾਲ ਖੁੱਲ੍ਹੇਗਾ 28 ਮਈ ਨੂੰ

ਵੈਨਕੂਵਰ ਵਿਚ ਬਣਾਏ ਜਾ ਰਹੇ ਨੌਰਥ ਅਮਰੀਕਾ ਦੇ ਸਭ ਤੋਂ ਵੱਡੇ ਰਿਟੇਲ ਅਤੇ ਰਿਹਾਇਸ਼ੀ ਪ੍ਰੋਜੈਕਟ ਦਾ ਓਕਰਿਜ ਪਾਰਕ ਸ਼ਾਪਿੰਗ ਮਾਲ ਆਉਣ ਵਾਲੀ 28 ਮਈ ਨੂੰ ਸਵੇਰੇ 11 ਵਜੇ ਆਮ ਪਬਲਿਕ ਲਈ ਖੋਲ੍ਹਿਆ ਜਾ ਰਿਹਾ ਹੈ। ਕਰੀਬ 5 ਮਿਲੀਅਨ ਵਰਗ ਫੁੱਟ ਦੇ ਖੇਤਰ ਵਿਚ ਫੈਲੇ ਇਸ ਵਿਸ਼ਾਲ ਪ੍ਰੋਜੈਕਟ 'ਤੇ ਕੁੱਲ $6.5 ਬਿਲੀਅਨ ਦੀ ਲਾਗਤ ਆਉਣ ਦਾ ਅਨੁਮਾਨ ਹੈ ਅਤੇ ਇਹ ਪੂਰਾ ਪ੍ਰੋਜੈਕਟ ਸਾਲ 2029 ਤੱਕ ਮੁਕੰਮਲ ਹੋਵੇਗਾ।
alberta-ndp-accuses-smith-government-of-avoiding-accountability-in-privacy-breach-response
Punjabi

ਐਲਬਰਟਾ ਐਨਡੀਪੀ ਨੇ ਪ੍ਰਾਈਵੇਸੀ ਉਲੰਘਣਾ ਮਾਮਲੇ ਵਿੱਚ ਸਮਿਥ ਸਰਕਾਰ ‘ਤੇ ਜਵਾਬਦੇਹੀ ਤੋਂ ਬਚਣ ਦੇ ਲਗਾਏ ਦੋਸ਼

ਐਲਬਰਟਾ ਦੀ ਮੁੱਖ ਵਿਰੋਧੀ ਧਿਰ ਐਨ.ਡੀ.ਪੀ. ਨੇ ਪ੍ਰੀਮੀਅਰ ਡੈਨੀਅਲ ਸਮਿਥ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਨਿੱਜੀ ਜਾਣਕਾਰੀ ਦੀ ਚੋਰੀ ਦੇ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਦੇ ਇੱਕ ਸਟਾਫ ਮੈਂਬਰ ਨੂੰ ਫਸਾ ਰਹੀ ਹੈ।ਯੂਸੀਪੀ ਕਾਕਸ ਨੇ ਸਵੀਕਾਰ ਕੀਤਾ ਹੈ ਕਿ ਅਪ੍ਰੈਲ ਵਿੱਚ ਹੋਈ ਇੱਕ ਮੀਟਿੰਗ ਵਿੱਚ ਉਨ੍ਹਾਂ ਦਾ ਇੱਕ ਸਟਾਫ ਮੈਂਬਰ ਮੌਜੂਦ ਸੀ, ਜਿੱਥੇ ਇੱਕ ਐਪ ਰਾਹੀਂ ਐਲਬਰਟਾ ਨਿਵਾਸੀਆਂ ਦੀ ਨਿੱਜੀ ਜਾਣਕਾਰੀ ਜਨਤਕ ਕੀਤੀ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link