Nov 28, 2024 12:57 PM - The Canadian Press
ਕੈਨੇਡੀਅਨ ਨੂੰ ਜੀ. ਐੱਸ. ਟੀ. ਵਿਚ ਦੋ ਮਹੀਨਿਆਂ ਲਈ ਛੋਟ ਦੇਣ ਵਾਲਾ ਬਿੱਲ ਹਾਊਸ ਆਫ ਕਾਮਨਜ਼ ਵਿਚ ਅੱਜ ਪਾਸ ਹੋਵੇਗਾ। ਐਨ.ਡੀ.ਪੀ ਨੇ ਸਰਕਾਰ ਦੇ ਇਸ ਬਿੱਲ ਨੂੰ ਸਮਰਥਨ ਦਿੱਤਾ ਹੈ।
ਹਾਲਾਂਕਿ, ਇਸ ਰਾਹਤ ਪੈਕੇਜ ਤੋਂ ਕੈਨੇਡੀਅਨ ਨੂੰ ਅਪ੍ਰੈਲ ਤੋਂ $250 ਦੀ ਪੇਮੈਂਟ ਦੇਣ ਵਾਲੇ ਵਰਕਿੰਗ ਕੈਨੇਡੀਅਨ ਰਿਬੇਟ ਪ੍ਰੋਗਰਾਮ ਨੂੰ ਵੱਖ ਕਰ ਦਿੱਤਾ ਗਿਆ ਹੈ ਕਿਉਂਕਿ ਐਨ.ਡੀ.ਪੀ ਨੇ ਬਿੱਲ ਦਾ ਸਮਰਥਨ ਕਰਨ ਲਈ ਉਦੋਂ ਹੀ ਸਹਿਮਤੀ ਦਿੱਤੀ ਜਦੋਂ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡੀਅਨ ਨੂੰ $250 ਭੇਜਣ ਦੇ ਪੈਕੇਜ ਨੂੰ ਜੀ. ਐੱਸ. ਟੀ. ਛੋਟ ਤੋਂ ਵੱਖ ਕੀਤਾ। ਦਰਅਸਲ, ਜਗਮੀਤ ਸਿੰਘ ਚਾਹੁੰਦੇ ਹਨ ਕਿ ਇਹ ਰਿਬੇਟ ਉਨ੍ਹਾਂ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਨੂੰ ਵੀ ਦਿੱਤੀ ਜਾਵੇ ਜਿਨ੍ਹਾਂ ਦੀ ਇਨਕਮ ਦਾ ਕੋਈ ਸਾਧਨ ਨਹੀਂ ਹੈ। ਸਰਕਾਰ ਹੁਣ ਇਸ ਸਬੰਧੀ ਬਿੱਲ ਨੂੰ ਵੱਖ ਤੋਂ ਹਾਊਸ ਆਫ ਕਾਮਨਜ਼ ਵਿਚ ਰੱਖੇਗੀ।
ਗੌਰਤਲਬ ਹੈ ਕਿ ਰੈਸਟੋਰੈਂਟ ਦੇ ਖਾਣੇ ਤੋਂ ਲੈ ਕੇ ਵਾਈਨ, ਬੀਅਰ, ਕੈਂਡੀ, ਸਨੈਕਸ ਅਤੇ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਖਿਡੌਣਿਆਂ ਤੱਕ ਜੀ. ਐੱਸ. ਟੀ. ਵਿਚ ਅਸਥਾਈ ਰਾਹਤ 14 ਦਸੰਬਰ ਤੋਂ 15 ਫਰਵਰੀ ਤੱਕ ਮਿਲੇਗੀ।