14.69C Vancouver
ADS

Mar 31, 2025 4:15 PM - Connect Newsroom

ਵਿਵਾਦਾਂ ਦੇ ਬਾਵਜੂਦ ਲਿਬਰਲ ਪਾਰਟੀ ਨੇ ਉਮੀਦਵਾਰ ਪਾਲ ਚਿਆਂਗ ਦਾ ਦਿੱਤਾ ਸਾਥ

Share On
liberals-stand-by-candidate-paul-chiang-amid-controversy
Carney stated that Chiang has served the community for a long time as a police officer and has apologized for his remarks.(Photo: Twiter/Paul Chiang)

ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਖਿਲਾਫ ਵਿਵਾਦਤ ਟਿੱਪਣੀ ਮਾਮਲੇ ਵਿਚ ਲਿਬਰਲਸ ਵਲੋਂ ਟੋਰੌਂਟੋ ਖੇਤਰ ਦੇ ਆਪਣੇ ਉਮੀਦਵਾਰ ਪਾਲ ਚਿਆਂਗ ਨੂੰ ਬਰਖ਼ਾਸਤ ਨਹੀਂ ਕੀਤਾ ਜਾਵੇਗਾ। ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੇ ਅੱਜ ਸਵੇਰ ਇਸ ਦੀ ਪੁਸ਼ਟੀ ਕੀਤੀ।

ਕਾਰਨੀ ਨੇ ਕਿਹਾ ਕਿ ਚਿਆਂਗ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਪੁਲਿਸ ਵਿਚ ਰਹਿ ਕੇ ਸਾਡੀ ਕਮਿਊਨਿਟੀ ਦੀ ਲੰਮੇ ਸਮੇਂ ਤੱਕ ਸੇਵਾ ਕੀਤੀ ਅਤੇ ਉਨ੍ਹਾਂ ਆਪਣੇ ਬਿਆਨ ਲਈ ਮਾਫੀ ਵੀ ਮੰਗੀ ਹੈ, ਇਸ ਲਈ ਉਹ ਮਾਰਖਮ-ਯੂਨੀਅਨਵਿਲ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ਵਿਚ ਬਣੇ ਰਹਿਣਗੇ।

ਗੌਰਤਲਬ ਹੈ ਕਿ ਚਿਆਂਗ ਨੇ ਜਨਵਰੀ ਵਿਚ ਇੱਕ ਸਥਾਨਕ ਚੀਨੀ-ਭਾਸ਼ਾ ਸਮਾਗਮ ਦੌਰਾਨ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਹਾਂਗ ਕਾਂਗ ਪੁਲਿਸ ਦੇ ਇਨਾਮ ਦੇ ਬਦਲੇ ਡੌਨ ਵੈਲੀ ਨੌਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੋਅ ਟੇਅ ਨੂੰ ਚੀਨ ਹਵਾਲੇ ਕਰਨ ਲਈ ਉਤਸ਼ਾਹਤ ਕੀਤਾ ਸੀ। ਇਸ ਬਿਆਨ ਦੀ ਨਿੰਦਾ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਵੀ ਕੀਤੀ ਹੈ।

Latest news

uk-may-join-canada-led-defence-security-and-resilience-bank
Punjabi

ਕੈਨੇਡਾ ਦੀ ਅਗਵਾਈ ਵਾਲੇ ਡਿਫੈਂਸ ਬੈਂਕ ਨਾਲ ਜੁੜ ਸਕਦਾ ਹੈ ਯੂ.ਕੇ.

ਕੈਨੇਡਾ ਦੀ ਅਗਵਾਈ ਵਾਲੇ Defence, Security and Resilience Bank ਵਿਚ ਯੂ. ਕੇ. ਸ਼ਾਮਲ ਹੋ ਸਕਦਾ ਹੈ। ਰਿਪੋਰਟਸ ਮੁਤਾਬਕ, ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਚੱਲ ਰਹੀ ਹੈ, ਇਸ ਬੈਂਕ ਦਾ ਮੁੱਖ ਉਦੇਸ਼ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟ ਲਈ ਲੰਮੇ ਸਮੇਂ ਅਤੇ ਘੱਟ ਲਾਗਤ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਹੈ।
stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
poilievre-leads-two-day-conservative-caucus-meeting-in-b-c
Punjabi

ਪੌਲੀਐਵ ਦੀ ਅਗਵਾਈ ’ਚ ਬੀ.ਸੀ. ’ਚ ਕੰਜ਼ਰਵੇਟਿਵ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ

ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਲੀਡਰ ਪੀਅਰ ਪੌਲੀਐਵ ਦੀ ਅਗਵਾਈ ਵਿਚ ਅੱਜ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੈਂਟਿਕਟਨ ਵਿਚ ਪਾਰਟੀ ਦੇ ਸੰਸਦੀ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ ਹੋਈ ਹੈ। 21 ਸਤੰਬਰ ਤੋਂ ਚੱਲਣ ਵਾਲੇ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਵਿਚ ਪੌਲੀਐਵ ਵਲੋਂ ਆਪਣੇ ਸਾਂਸਦਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਕੰਜ਼ਰਵੇਟਿਵ ਮੌਜੂਦਾ ਸਮੇ ਲਿਬਰਲਸ ਤੋਂ ਦੋਹਰੇ ਅੰਕਾਂ ਨਾਲ ਪਿੱਛੇ ਚੱਲ ਰਹੇ ਹਨ।
eu-opens-talks-for-canada-to-become-its-first-associate-member
Punjabi

EU ਨੇ ਕੈਨੇਡਾ ਨੂੰ ਪਹਿਲਾ ਸਹਿਯੋਗੀ ਮੈਂਬਰ ਬਣਾਉਣ ਲਈ ਗੱਲਬਾਤ ਦਾ ਖੋਲ੍ਹਿਆ ਰਾਹ

ਕੈਨੇਡਾ ਜਲਦ ਹੀ ਯੂਰਪੀ ਯੂਨੀਅਨ ਦਾ ਪਹਿਲਾ ਸਹਿਯੋਗੀ ਮੈਂਬਰ ਹੋਵੇਗਾ। ਈ.ਯੂ. ਦੀ ਪ੍ਰੈਜ਼ੀਡੈਂਟ ਨੇ ਬੁੱਧਵਾਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀ ਸੰਸਦ ਨੂੰ ਆਪਣੇ ਸਾਲਾਨਾ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੌਜੂਦਗੀ ਵਿਚ ਇਹ ਪ੍ਰਸਤਾਵ ਰੱਖਿਆ। Ursula von der Leyen ਨੇ ਕਿਹਾ ਕਿ ਅਸੀਂ ਕੈਨੇਡਾ ਨਾਲ ਆਪਣੇ ਰਿਸ਼ਤਿਆਂ ਨੂੰ ਯਕੀਨੀ ਤੌਰ 'ਤੇ ਸਭ ਤੋਂ ਉੱਚੇ ਪੱਧਰ 'ਤੇ ਲਿਜਾਣਾ ਚਾਹੁੰਦੇ ਹਾਂ।
carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link