25.53C Vancouver
ADS

Apr 16, 2020 5:16 PM -

ਪਹਿਲਾਂ ਨਾਲੋਂ ਵੱਧ ਛੋਟੇ ਵਪਾਰ ਲੈ ਸਕਣਗੇ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਪ੍ਰੋਗਰਾਮ ਦਾ ਫਾਇਦਾ : ਟਰੂਡੋ

Share On
loan-program-for-pandemic-hit-businesses-expanding-trudeau
Prime Minister Justin Trudeau addresses Canadians on the COVID-19 pandemic from Rideau Cottage in Ottawa on Wednesday, April 15, 2020. THE CANADIAN PRESS/Sean Kilpatrick

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਫੈਡਰਲ ਸਰਕਾਰ ਵੱਲੋਂ ਛੋਟੇ ਵਪਾਰਾਂ ਦੇ ਸਹਿਯੋਗ ਲਈ ਸ਼ੁਰੂ ਕੀਤੇ ਗਏ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਪ੍ਰੋਗਰਾਮ ਦੀਆਂ ਸ਼ਰਤਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਕਿ ਕੋਵਿਡ-19 ਤੋਂ ਪ੍ਰਭਾਵਿਤ ਹੋਏ ਵੱਧ ਤੋਂ ਵੱਧ ਵਪਾਰਾਂ ਦੀ ਮਦਦ ਕੀਤੀ ਜਾ ਸਕੇ।

ਜਿਨ੍ਹਾਂ ਵਪਾਰਾਂ ਦੀ ਪੇਰੋਲ ਪਿਛਲੇ ਸਾਲ $20,000 ਤੋਂ $1.5 million ਵਿਚਕਾਰ ਸੀ ਉਹ ਵੀ ਇਸ ਦਾ ਲਾਭ ਲੈ ਸਕਣਗੇ।

ਕੈਨੇਡਾ ਐਮਰਜੈਂਸੀ ਬਿਜ਼ਨੈੱਸ ਅਕਾਊਂਟ ਅਧੀਨ ਪਹਿਲਾਂ $40,000 ਦਾ ਲੋਨ ਉਨ੍ਹਾਂ ਵਪਾਰਾਂ ਨੂੰ ਮੁਹੱਈਆ ਕਰਵਾਇਆ ਜਾਣਾ ਸੀ ਜਿਨ੍ਹਾਂ ਦੀ ਪੇਰੋਲ $50,000 ਤੋਂ $1 ਮਿਲੀਅਨ ਤੱਕ ਹੈ।

ਟਰੂਡੋ ਨੇ ਕੈਨੇਡਾ ਐਮਰਜੈਂਸੀ ਕਮਰਸ਼ਲ ਰੈਂਟ ਅਸਿਸਟੈਂਟ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਿਸ ਅਧੀਨ ਉਨ੍ਹਾਂ ਵਪਾਰਾਂ ਨੂੰ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ ਜੋ ਕਰੋਨਾਵਾਇਰਸ ਕਾਰਣ ਆਪਣੇ ਕਿਰਾਏ ਭਰਨ ਵਿੱਚ ਅਸਮਰਥ ਹਨ।

ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਵੇਰਵੇ ਸੂਬਿਆਂ ਦੇ ਪ੍ਰੀਮੀਅਰਾਂ ਨਾਲ ਵਿਚਾਰ ਮਸ਼ਵਰੇ ਤੋਂ ਬਾਅਦ ਸਾਂਝੇ ਕੀਤੇ ਜਾਣਗੇ।


Latest news

telus-ottawa-announce-ai-data-centre-expansion-in-b-c-to-strengthen-canadian-computing-capacity
Punjabi

ਟੈਲਸ ਅਤੇ ਫੈਡਰਲ ਸਰਕਾਰ ਵੱਲੋਂ ਬੀ.ਸੀ. 'ਚ ਏਆਈ ਡਾਟਾ ਸੈਂਟਰ ਪ੍ਰੋਜੈਕਟ ਦਾ ਐਲਾਨ

ਬੀ.ਸੀ. ਵਿਚ ਫੈਡਰਲ ਸਰਕਾਰ ਅਤੇ ਟੈਲਸ ਨੇ ਮਿਲ ਕੇ ਵੱਡੇ ਏਆਈ ਡਾਟਾ ਸੈਂਟਰ ਪ੍ਰੋਜੈਕਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਏਆਈ ਮੰਤਰੀ ਈਵਾਨ ਸੋਲੋਮਨ ਅਤੇ ਟੈਲਸ ਵੱਲੋਂ ਵੈਨਕੂਵਰ ਵਿਖੇ ਕੀਤੇ ਗਏ ਇਸ ਐਲਾਨ ਤਹਿਤ ਬੀ.ਸੀ. ਵਿਚ ਤਿੰਨ ਨਵੇਂ ਸੈਂਟਰ ਸਥਾਪਿਤ ਕੀਤੇ ਜਾਣਗੇ। ਟੈਲਸ ਮੁਤਾਬਕ, ਕਿ ਇਹ ਦੁਨੀਆ ਦੇ ਸਭ ਤੋਂ ਪਾਵਰਫੁੱਲ ਅਤੇ sustainable AI infrastructure clusters ਵਿਚੋਂ ਇੱਕ ਹੋਵੇਗਾ।
bc-conservatives-criticize-ndp-government-following-two-surrey-shooting-incidents
Punjabi

ਸਰੀ ਵਿਚ ਵਾਪਰੀਆਂ ਸ਼ੂਟਿੰਗ ਦੀਆਂ ਦੋ ਵੱਖ-ਵੱਖ ਘਟਨਾਵਾਂ 'ਤੇ ਸੂਬਾ ਸਰਕਾਰ ਨੇ ਕੀਤੀ ਨਿਖੇਧੀ

ਬੀ. ਸੀ. ਕੰਜ਼ਰਵੇਟਿਵ ਪਾਰਟੀ ਨੇ ਸਰੀ ਵਿਚ ਵਾਪਰੀਆਂ ਸ਼ੂਟਿੰਗ ਦੀਆਂ ਦੋ ਵੱਖ-ਵੱਖ ਘਟਨਾਵਾਂ 'ਤੇ ਸੂਬਾ ਸਰਕਾਰ ਨੇ ਸਖ਼ਤ ਨਿਖੇਧੀ ਕੀਤੀ ਹੈ। ਹਰਮਨ ਭੰਗੂ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਐਨ.ਡੀ.ਪੀ. ਦੇ ਸਾਸ਼ਨ ਵਿਚ ਪਰਿਵਾਰਕ ਇਲਾਕਿਆਂ ਵਿਚ ਸ਼ੂਟਿੰਗ, ਗੈਂਗ ਹਿੰਸਾ ਅਤੇ ਕਤਲ ਦੇ ਦ੍ਰਿਸ਼ ਹੁਣ ਆਮ ਹੁੰਦੇ ਜਾ ਰਹੇ ਹਨ।
aap-protests-outside-bjp-offices-in-punjab-over-ed-action-against-sanjeev-arora
Punjabi

ਸੰਜੀਵ ਅਰੋੜਾ ਖਿਲਾਫ ਈ.ਡੀ.ਕਾਰਵਾਈ ਨੂੰ ਲੈ ਕੇ ‘ਆਪ’ ਨੇ ਭਾਜਪਾ ਦਫ਼ਤਰਾਂ ਦਾ ਕੀਤਾ ਘਿਰਾਓ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਮਨੀ ਲਾਂਡਰਿੰਗ ਮਾਮਲੇ ਵਿੱਚ ਈ.ਡੀ.ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੂਬੇ ਭਰ ਵਿੱਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦਾ ਘਿਰਾਓ ਕੀਤਾ। ਉਨ੍ਹਾਂ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ’ਤੇ ਚੋਣਾਂ ਤੋਂ ਪਹਿਲਾਂ ਈ.ਡੀ.ਅਤੇ ਸੀ.ਬੀ.ਆਈ.ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ।
american-cruise-passenger-tests-positive-for-hantavirus-after-canary-islands-evacuation
Punjabi

ਕੈਨੇਰੀ ਆਈਲੈਂਡਜ਼ ਕਰੂਜ਼ ਜਹਾਜ਼ ਤੋਂ ਲਿਆਂਦੇ ਗਏ ਅਮਰੀਕੀ ਯਾਤਰੀ ਵਿੱਚ ਹੰਟਾਵਾਇਰਸ ਦੀ ਪੁਸ਼ਟੀ

ਦੱਖਣੀ ਐਟਲਾਂਟਿਕ ਵਿੱਚ ਇੱਕ ਕ੍ਰੂਜ਼ ਜਹਾਜ਼ ‘ਤੇ ਹੰਟਾਵਾਇਰਸ ਫੈਲਣ ਕਾਰਨ ਤਿੰਨ ਯਾਤਰੀਆਂ ਦੀ ਮੌਤ ਹੋਣ ਤੋਂ ਬਾਅਦ ਹੁਣ ਕਰੂਜ਼ ਸ਼ਿਪ ਛੱਡ ਕੇ ਆਪਣੇ ਦੇਸ਼ ਵਾਪਸ ਗਏ ਇੱਕ ਅਮਰੀਕਾ ਅਤੇ ਇੱਕ ਫਰਾਂਸ ਦੇ ਨਾਗਰਿਕ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਅਮਰੀਕਾ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਵਾਪਸੀ ਦੀ ਫਲਾਈਟ ਵਿੱਚ ਸਵਾਰ ਇੱਕ ਹੋਰ ਅਮਰੀਕੀ ਯਾਤਰੀ ਵਿੱਚ ਵੀ ਹੰਟਾਵਾਇਰਸ ਹਲਕੇ ਲੱਛਣ ਨਜ਼ਰ ਆਏ ਹਨ। ਵਿਭਾਗ ਨੇ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਦੋਵੇਂ ਯਾਤਰੀਆਂ ਨੂੰ ਬਾਇਓਕੰਟੇਨਮੈਂਟ ਯੂਨਿਟਸ ਵਿੱਚ ਯਾਤਰਾ ਕਰਵਾਈ ਗਈ।
bhagwant-manns-cousin-gyan-singh-mann-joins-bjp
Punjabi

ਮੁੱਖ ਮੰਤਰੀ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਜਪਾ'ਚ ਹੋਏ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਆਮ ਆਦਮੀ ਪਾਰਟੀ ਛੱਡ ਕੇ ਅਧਿਕਾਰਤ ਤੌਰ 'ਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link