12.63C Vancouver
ADS

Jun 1, 2024 4:41 AM - Connect Newsroom

ਲੋਕ ਸਭਾ ਚੋਣਾਂ 2024 : ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਈ ਵੋਟ

Share On
lok-sabha-election-2024-punjab-cm-bhagwant-mann-casts-vote
Mann also appealed to the people of Punjab to come out of their homes and vote to choose good representatives who can work for them.“People of Punjab are aware and they vote in large numbers. (Photo: Facebook/Bhagwant Mann)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਤਹਿਤ ਸੰਗਰੂਰ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਵੋਟ ਪਾਈ। ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਅਤੇ ਉਨ੍ਹਾਂ ਲਈ ਕੰਮ ਕਰਨ ਵਾਲੇ ਚੰਗੇ ਨੁਮਾਇੰਦੇ ਚੁਣਨ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਉਹ ਵੱਡੀ ਗਿਣਤੀ ਵਿੱਚ ਵੋਟਾਂ ਪਾਉਂਦੇ ਹਨ। ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ VVPAT ਵਿਚ ਕੁਝ ਖਰਾਬੀ ਸੀ, ਜਿਸ ਨੂੰ ਬਦਲ ਦਿੱਤਾ ਗਿਆ ਹੈ। ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਸੂਬੇ ਦੀਆਂ ਔਰਤਾਂ ਨੂੰ ਅੱਗੇ ਆਉਣ ਅਤੇ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।

Latest news

canada-u-s-trade-deal-trump-announces-no-new-tariffs-auto-tariffs-to-get-relief
Punjabi

ਕੈਨੇਡਾ-ਅਮਰੀਕਾ ਵਪਾਰਕ ਸਮਝੌਤਾ: ਟਰੰਪ ਵੱਲੋਂ ਨਵੇਂ ਟੈਰਿਫ ਨਾ ਲਗਾਉਣ ਦਾ ਐਲਾਨ, ਕੈਨੇਡੀਅਨ ਆਟੋਜ਼ ਨੂੰ ਵੀ ਰਾਹਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿਚ ਨਵਾਂ ਮੋੜ ਆਉਣ ਦੀ ਉਮੀਦ ਹੈ, ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਤੋਂ ਆਉਣ ਵਾਲੇ ਸਾਮਾਨ 'ਤੇ ਕੋਈ ਨਵਾਂ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਕੈਨੇਡੀਅਨ ਆਟੋਜ਼ 'ਤੇ ਲੱਗਣ ਵਾਲੇ ਟੈਰਿਫਸ ਵਿਚ ਵੀ ਕੁਝ ਰਾਹਤ ਦਿੱਤੀ ਜਾ ਰਹੀ ਹੈ।
maple-ridge-shooting-leaves-56-year-old-man-critically-injured
Punjabi

ਮੈਪਲ ਰਿਜ ’ਚ ਹੋਈ ਗੋਲੀਬਾਰੀ, 56 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ

ਮੈਪਲ ਰਿਜ ਵਿਚ ਮੰਗਲਵਾਰ ਰਾਤ ਹੋਈ ਸ਼ੂਟਿੰਗ ਵਿਚ ਇੱਕ 56 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਆਰਸੀਐਮਪੀ ਮੁਤਾਬਕ ਵਾਰਦਾਤ ਰਾਤ ਲਗਭਗ 10 ਵਜੇ ਕਾਟਨਵੁੱਡ ਇਲਾਕੇ ਵਿਚ 236 ਸਟ੍ਰੀਟ ਦੇ 11400 ਬਲੌਕ ਵਿਚ ਵਾਪਰੀ।
two-arrested-in-brampton-online-dating-extortion-case
Punjabi

ਬਰੈਂਪਟਨ 'ਚ ਆਨਲਾਈਨ ਡੇਟਿੰਗ ਰਾਹੀਂ ਐਕਸਟੌਰਸ਼ਨ ਦਾ ਮਾਮਲਾ, ਪੰਜਾਬੀ ਨੌਜਵਾਨ ਸਣੇ ਦੋ ਗ੍ਰਿਫ਼ਤਾਰ

ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਔਨਲਾਈਨ ਡੇਟਿੰਗ ਪਲੇਟਫਾਰਮ ਰਾਹੀਂ ਐਕਸਟੋਸ਼ਨ ਦਾ ਨੈੱਟਵਰਕ ਚਲਾਉਣ ਦੇ ਮਾਮਲੇ ਵਿਚ ਇੱਕ ਪੰਜਾਬੀ ਨੌਜਵਾਨ ਸਣੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 35 ਸਾਲਾ ਹਰਵਿੰਦਰ ਸਿੰਘ ਅਤੇ 23 ਸਾਲਾ ਰੀਆ ਵਜੋਂ ਹੋਈ ਹੈ, ਇਨ੍ਹਾਂ 'ਤੇ ਐਕਸਟੋਸ਼ਨ, ਡਕੈਤੀ ਅਤੇ ਜ਼ਬਰਦਸਤੀ ਈ-ਟ੍ਰਾਂਸਫਰ ਕਰਵਾਉਣ ਦੇ ਚਾਰਜਿਜ਼ ਲਗਾਏ ਗਏ ਹਨ।
farmers-suspend-protest-at-punjab-haryana-border-meeting-with-manohar-lal-set-for-september-4
Punjabi

ਕਿਸਾਨ ਅੰਦੋਲਨ ਮੁਅੱਤਲ, 4 ਸਤੰਬਰ ਨੂੰ ਮਨੋਹਰ ਲਾਲ ਨਾਲ ਹੋਵੇਗੀ ਮੀਟਿੰਗ

ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਆਪਣੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ 'ਤੇ ਚਰਚਾ ਲਈ 4 ਸਤੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੀਟਿੰਗ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ।
alberta-ai-data-centres-face-public-scrutiny-at-lacombe-town-hall
Punjabi

ਐਲਬਰਟਾ ਦੇ Lacombe ਵਿਚ ਏ.ਆਈ. ਡਾਟਾ ਸੈਂਟਰਾਂ ਸਬੰਧੀ ਹੋਵੇਗੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਤੇ Innovation Minister ਨੈਟ ਗਲੂਬਿਸ਼ ਵੱਲੋਂ ਅੱਜ ਸ਼ਾਮ Lacombe ਵਿਚ ਸ਼ਹਿਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਾਟਾ ਸੈਂਟਰਾਂ ਬਾਰੇ ਲੋਕਾਂ ਦੇ ਵਿਚਾਰ ਸੁਣਨ ਲਈ ਟਾਊਨ ਹਾਲ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਡਾਟਾ ਸੈਂਟਰ ਸਥਾਪਤ ਕਰਨ ਦੀ ਯੋਜਨਾ ਦਾ ਕੁਝ ਸਥਾਨਕ ਲੋਕਾਂ ਅਤੇ ਵਾਤਾਵਰਨ ਪੱਖੀਆਂ ਵੱਲੋਂ ਕਸਵਿਰੋਧ ਕੀਤਾ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link