14.21C Vancouver
ADS

Oct 15, 2020 9:21 PM -

ਲੰਡਨ 'ਚ ਵਾਇਰਸ ਦੇ ਵੱਧਦੇ ਖਤਰੇ ਵਿਚਾਲੇ ਵਧੇਰੇ ਪਬੰਦੀਆਂ ਲਾਗੂ

Share On
london-faces-new-restrictions-as-city-sees-higher-virus-risk
A woman wears a face mask as she sits on a bus, in London, Wednesday, Oct. 7, 2020. (AP Photo/Alberto Pezzali

ਬ੍ਰਿਟਿਸ਼ ਸਰਕਾਰ ਨੇ ਲੰਡਨ ਨੂੰ ਆਪਣੇ ਦੂਜੇ ਸਭ ਤੋਂ ਵੱਧ ਉੱਚੇ ਕੋਵਿਡ-19 ਐਲਰਟ ਪੱਧਰ 'ਤੇ ਰੱਖਣ ਦਾ ਐਲਾਨ ਕਰ ਦਿੱਤਾ ਹੈ।

ਅਧਿਕਾਰੀਆਂ ਦੀ ਕੋਸ਼ਿਸ਼ ਹੈ ਕਿ ਵਾਇਰਸ ਸੰਕ੍ਰਮਣ ਦੇ ਵਧਦੇ ਮਾਮਲਿਆਂ 'ਤੇ ਕਾਬੂ ਪਾਇਆ ਜਾ ਸਕੇ। ਸਰਕਾਰ ਨੇ 7 ਹੋਰ ਇਲਾਕਿਆਂ 'ਚ ਵੀ ਖਤਰੇ ਦੇ ਪੱਧਰ ਨੂੰ ਵਧਾ ਦਿੱਤਾ ਹੈ।

ਇਸ ਦਾ ਅਰਥ ਹੈ ਕਿ ਲੱਖਾਂ ਲੋਕਾਂ ਨੂੰ ਸਮਾਜਿਕ ਤੌਰ 'ਤੇ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ ਹੋਵੇਗੀ, ਅਤੇ ਯਾਤਰਾ ਸੰਬੰਧੀ ਵਧੇਰੇ ਪਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਸਿਹਤ ਸਕੱਤਰ ਮੈਟ ਹੈਨਕੌਕ ਦਾ ਕਹਿਣਾ ਸੀ ਕਿ ਉਹ ਸਮਝਦੇ ਹਨ ਕਿ ਇਹ ਪਬੰਦੀਆਂ ਲੋਕਾਂ ਅਤੇ ਵਪਾਰਾਂ ਲਈ ਮੁਸ਼ਕਿਲ ਭਰੀਆਂ ਹਨ, ਪਰ ਉਨ੍ਹਾਂ ਕਿਹਾ ਕਿ ਹੁਣ ਮੁਸ਼ਕਿਲ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

Latest news

canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
over-19-000-sign-petition-urging-oilers-to-reverse-alex-formenton-signing
Punjabi

ਫੋਰਮੈਂਟਨ ਦੀ ਸਾਈਨਿੰਗ ਖ਼ਿਲਾਫ਼ ਆਇਲਰਜ਼ ਦੀ ਪਟੀਸ਼ਨ ’ਤੇ 19,000 ਤੋਂ ਵੱਧ ਦਸਤਖ਼ਤ

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
video-captured-of-man-chasing-another-person-with-a-knife-at-south-surreys-redwood-park
Punjabi

ਸਾਊਥ ਸਰੀ ਦੇ ਰੈੱਡਵੁੱਡ ਪਾਰਕ ’ਚ ਚਾਕੂ ਲੈ ਕੇ ਵਿਅਕਤੀ ਦਾ ਪਿੱਛਾ ਕਰਦੇ ਦੀ ਵੀਡੀਓ ਕੈਮਰੇ 'ਚ ਹੋਈ ਕੈਦ

ਸਾਊਥ ਸਰੀ ਦੇ ਰੈੱਡਵੁੱਡ ਪਾਰਕ ਵਿਚ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਮਲਾਵਰ ਵੱਲੋਂ ਇੱਕ ਵਿਅਕਤੀ ਨੂੰ ਚਾਕੂ ਲੈ ਕੇ ਦੌੜਾਉਣ ਦੀ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਪੁਲਿਸ ਮੁਤਾਬਕ, ਮੁਲਜ਼ਮ ਨੇ ਪਹਿਲਾਂ ਆਪਣੀ ਜੀਪ ਰੈਂਗਲਰ ਨਾਲ ਪੀੜਤ ਦੇ ਫੋਰਡ ਪਿਕਅੱਪ ਟਰੱਕ ਨੂੰ ਟੱਕਰ ਮਾਰੀ।
vancouver-police-open-new-training-academy-40-recruits-begin-training
Punjabi

ਵੈਨਕੂਵਰ ਪੁਲਿਸ ਦੀ ਨਵੀਂ ਅਕੈਡਮੀ ਦਾ ਉਦਘਾਟਨ, 40 ਨਵੇਂ ਭਰਤੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਵੈਨਕੂਵਰ ਪੁਲਿਸ ਵਿਭਾਗ ਨੇ ਆਪਣੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਿਆਂ ਡਾਊਨਟਾਊਨ ਈਸਟਸਾਈਡ ਵਿਚ ਸਥਿਤ ਵੁੱਡਵਰਡ ਦੀ ਇਮਾਰਤ ਵਿਖੇ ਆਪਣੇ ਨਵੇਂ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਸਾਲ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੈਨਕੂਵਰ ਪੁਲਿਸ ਕੋਲ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਲਈ ਆਪਣਾ ਖ਼ੁਦ ਦਾ ਸਿਖਲਾਈ ਸੈਂਟਰ ਉਪਲਬਧ ਹੋਇਆ ਹੈ।
senior-hamas-commander-killed-in-israeli-airstrike-on-gaza-military-says
Punjabi

ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ਦੌਰਾਨ ਹਮਾਸ ਦਾ ਸੀਨੀਅਰ ਕਮਾਂਡਰ ਹਲਾਕ

ਇਜ਼ਰਾਈਲ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਦੌਰਾਨ ਹਮਾਸ ਦੇ ਇੱਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਇਹ ਹਮਲਾ ਵੀਰਵਾਰ ਨੂੰ ਕੀਤਾ ਗਿਆ ਸੀ। ਹਮਾਸ ਦੀ ਹਥਿਆਰਬੰਦ ਵਿੰਗ ਨੇ ਵੀ ਮੁਹੰਮਦ ਅਬਦੁਲ ਸਲਾਮ ਅਲ-ਯਜ਼ੂਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਮਾਸ ਮੁਤਾਬਕ, ਵੀਰਵਾਰ ਦੇ ਹਵਾਈ ਹਮਲੇ ਵਿੱਚ ਉਹ ਮਾਰਿਆ ਗਿਆ ਅਤੇ ਉਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹੋਏ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link