15.33C Vancouver
ADS

Jun 16, 2022 12:28 AM - The Canadian Press

ਬੀ.ਸੀ. 'ਚ ਮਨੀ ਲੌਂਡਰਿੰਗ ਰਿਪੋਰਟ 'ਚ ਸਾਬਕਾ ਲਿਬਰਲ ਸਰਕਾਰ ਤੇ ਪੁਲਿਸ ਪ੍ਰਤੀ ਸਖਤ ਟਿੱਪਣੀਆਂ, ਸੈਂਕੜੇ ਮਿਲੀਅਨ ਡਾਲਰ ਦੀ ਹੋਈ ਮਨੀ ਲੌਂਡਰਿੰਗ; ਔਸਟਿਨ ਕੁਲਨ ਨੇ ਕੀਤੀਆਂ 101 ਸਿਫਾਰਸ਼ਾਂ

Share On
long-awaited-report-into-money-laundering-in-b-c-highly-critical-of-rcmp-and-former-liberal-government
The long-awaited report into money laundering in BC is highly critical of the RCMP and the former Liberal government for letting the crime grow but says there is no evidence of corruption. (Photo - The Canadian Press)

ਬੀ.ਸੀ. 'ਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕਮਿਸ਼ਨ ਕੀਤੀ ਗਈ 1,800 ਪੰਨਿਆਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੈਂਕੜੇ ਮਿਲੀਅਨ ਡਾਲਰਾਂ ਦੇ ਕੈਸ਼ ਦੀ ਬੀ.ਸੀ. ਕਸੀਨੋਸ ਦੇ ਰਾਹੀਂ ਮਨੀ ਲੌਂਡਰਿੰਗ ਕੀਤੀ ਗਈ ਸੀ।

ਰਿਪੋਰਟ 'ਚ ਦੱਸਿਆ ਗਿਆ ਕਿ ਸਾਲ 2008 ਤੋਂ 2018 ਵਿਚਾਲੇ ਇਹ ਮਨੀ ਲੌਂਡਰਿੰਗ ਵਾਪਰੀ ਸੀ।

ਇਹ ਰਿਪੋਰਟ ਔਸਟਿਨ ਕੁਲਨ ਵੱਲੋਂ ਜਾਰੀ ਕੀਤੀ ਗਈ ਹੈ।

ਇਹ ਰਿਪੋਰਟ 133 ਦਿਨਾਂ ਦੀ ਸੁਣਵਾਈ ਦਾ ਨਤੀਜਾ ਹੈ।

ਮਨੀ ਲੌਂਡਰਿੰਗ ਸੰਬੰਧੀ ਕਮਿਸ਼ਨ ਆਫ ਇੰਕਵਾਇਰੀ ਨੇ 199 ਗਵਾਹਾਂ ਦੀਆਂ ਟੈਸਟੀਮੋਨੀਸ ਸੁਣੀਆਂ।

ਔਸਟਿਨ ਕੁਲਨ ਦੀ ਰਿਪੋਰਟ 'ਚ ਬੀ.ਸੀ. ਲੌਟਰੀ ਕੌਰਪੋਰੇਸ਼ਨ ਅਤੇ ਗੇਮਿੰਗ ਸੰਬੰਧੀ ਜਿੰਮੇਵਾਰ ਕਈ ਪ੍ਰੋਵਿੰਸ਼ੀਅਲ ਮੰਤਰੀਆਂ 'ਤੇ ਸਖਤ ਆਲੋਚਨਾਤਮਕ ਰਵਈਆ ਅਖਤਿਆਰ ਕੀਤਾ ਗਿਆ ਹੈ।

ਔਸਟਿਨ ਕੁਲਨ ਦਾ ਕਹਿਣਾ ਹੈ ਮਨੀ ਲੌਂਡਰਿੰਗ ਰੋਕਣ ਲਈ ਕੋਈ ਖਾਸ ਕਦਮ ਨਹੀਂ ਚੁੱਕੇ ਗਏ ਅਤੇ ਉਨ੍ਹਾਂ ਕਿਹਾ ਇਹ ਇਹ ਸਭ ਆਮ ਢੰਗ ਨਾਲ ਜਾਰੀ ਸੀ।

ਸਾਲ 2014 'ਚ ਬੀ.ਸੀ. ਕਸੀਨੋਸ ਨੇ $1.2 ਬਿਲੀਅਨ ਦੀਆਂ ਕੈਸ਼ ਟ੍ਰਾਂਜ਼ੈਕਸ਼ਨਸ ਕਬੂਲੀਆਂ ਸਨ।

ਇਸ 'ਚ $100,000 ਜਾਂ ਉਸ ਤੋਂ ਵਧੇਰੇ ਦੇ 1,881 ਇੰਡੀਵਿਜੁਅਲ ਕੈਸ਼ ਬਾਏ-ਇਨ ਸ਼ਾਮਿਲ ਸਨ।

ਰਿਪੋਰਟ ਅਨੁਸਾਰ ਇਸ ਦੀ ਔਸਤ ਪ੍ਰਤੀ ਦਿਨ ਦੇ ਅਜਿਹੇ 5 ਮਾਮਲਿਆਂ ਦੀ ਬਣਦੀ ਹੈ। ਔਸਟਿਨ ਕੁਲਨ ਨੇ ਦੱਸਿਆ ਕਿ ਬਹੁਤੀਆਂ ਟ੍ਰਾਂਜ਼ੈਕਸ਼ਨਸ 'ਚ ਸਪਸ਼ਟ ਸੀ ਕਿ ਕੈਸ਼ ਅਪਰਾਧ ਨਾਲ ਸੰਬੰਧਤ ਸੀ।

ਕੁਲਨ ਨੇ ਕਿਹਾ ਕਿ ਲਗਾਤਾਰ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਦੇ ਬਾਵਜੂਦ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਨਾਲ ਇਸ ਗਤੀਵਿਧੀ ਨਾਲ ਨਜਿੱਠਿਆ ਜਾ ਸਕੇ।

ਔਸਟਿਨ ਕੁਲਨ ਨੇ ਮਾਮਲੇ 'ਚ 101 ਸਿਫਾਰਸ਼ਾਂ ਕੀਤੀਆਂ ਹਨ।

ਇਸ 'ਚ ਸੂਬੇ ਵੱਲੋਂ ਡੈਡੀਕੇਟਿਡ ਐਂਟੀ ਮਨੀ ਲੌਂਡਰਿੰਗ ਕਮਿਸ਼ਨਰ ਨੂੰ ਨਿਯੁਕਤ ਕੀਤੇ ਜਾਣ ਦੀ ਸਿਫਾਰਿਸ਼ ਵੀ ਸ਼ਾਮਿਲ ਹੈ।

ਇਸ ਤੋਂ ਇਲਾਵਾ ਕਸੀਨੋਸ 'ਚ ਫੰਡਸ ਸੰਬੰਧੀ ਪਰੂਫਸ ਦੀ ਲੋੜ ਨੂੰ $10,000 ਤੋਂ ਘਟਾ ਕੇ $3,000 'ਤੇ ਲਿਆਉਣ ਦੀ ਮੰਗ ਕੀਤੀ ਗਈ ਹੈ।

ਮਨੀ ਲੌਂਡਰਿੰਗ ਮਾਮਲੇ 'ਚ ਮਾਈਕ ਡੀ ਜੌਂਗ ਦੀ ਟਿੱਪਣੀ

ਬੀ.ਸੀ. 'ਚ ਮਨੀ ਲੌਂਡਰਿੰਗ ਸੰਬੰਧੀ ਪੇਸ਼ ਕੀਤੀ ਗਈ ਔਸਟਿਨ ਕੁਲਨ ਦੀ ਰਿਪੋਰਟ 'ਚ ਸਾਬਕਾ ਪ੍ਰੀਮਿਅਰ ਕ੍ਰਿਸਟੀ ਕਲਾਰਕ ਅਤੇ ਉਸ ਸਮੇਂ ਦੇ ਗੇਮਿੰਗ ਮੰਤਰੀ, ਮਾਈਕ ਡੀ ਜੌਂਗ ਅਤੇ ਰਿਚ ਕੋਲਮੈਨ ਦਾ ਜਿਕਰ ਕੀਤਾ ਗਿਆ ਹੈ।

ਰਿਪੋਰਟ 'ਚ ਆਖਿਆ ਗਿਆ ਹੈ ਕਿ ਇਨ੍ਹਾਂ ਨੂੰ ਸੂਬੇ ਸਾਹਮਣੇ ਖੜੀ ਇਸ ਸਮੱਸਿਆ ਦੀ ਜਾਣਕਾਰੀ ਸੀ ਪਰ ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਜਰੂਰੀ ਕਦਮ ਨਹੀਂ ਚੁੱਕੇ।

ਇਸ ਸੰਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਈਕ ਡੀ ਜੌਂਗ ਨੇ ਕਿਹਾ ਕਿ, ਮੈਨੂੰ ਲਗਦਾ ਹੈ ਕਿ ਅਸੀਂ ਜਿੰਮੇਦਾਰ ਹਾਂ।

ਉਨ੍ਹਾਂ ਕਿਹਾ ਕਿ ਔਸਟਿਨ ਕੁਲਨ ਦੀ ਰਿਪੋਰਟ 'ਚ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਜਾਇੰਟ ਇਲਲੀਗਲ ਗੇਮਿੰਗ ਇਨਵੈਸਟੀਗੇਸ਼ਨ ਟੀਮ ਦੀ ਸ਼ਲਾਘਾ ਕੀਤੀ ਹੈ।

ਹਾਲਾਂਕਿ ਮਾਈਕ ਡੀ ਜੌਂਗ ਨੇ ਮੰਨਿਆ ਕਿ ਕਮਿਸ਼ਨਰ ਦੀ ਪ੍ਰਤੀਕਿਰਿਆ ਠੀਕ ਹੈ ਕਿ ਵਧੇਰੇ ਕਦਮ ਚੁੱਕੇ ਜਾਣੇ ਚਾਹੀਦੇ ਸਨ।

ਉਨ੍ਹਾਂ ਮੰਨਿਆ ਕਿ ਉਸ ਵੇਲੇ ਦੀ ਸਰਕਾਰ ਅਤੇ ਉਨ੍ਹਾਂ ਨੂੰ ਖੁਦ ਨੂੰ ਸਮੱਸਿਆ ਨਾਲ ਨਜਿੱਠਣ ਲਈ ਵਧੇਰੇ ਕਦਮ ਚੁੱਕਣੇ ਚਾਹੀਦੇ ਸਨ।

Latest news

russia-president-putin-may-attend-brics-summit-in-delhi-on-september-12-13
Punjabi

ਦਿੱਲੀ ਵਿੱਚ BRICS ਸੰਮੇਲਨ: ਪੁਤਿਨ 12-13 ਸਤੰਬਰ ਨੂੰ ਆ ਸਕਦੇ ਹਨ ਭਾਰਤ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਸ਼ਾਮਲ ਹੋ ਸਕਦੇ ਹਨ। ਸੋਮਵਾਰ ਨੂੰ ਮਾਸਕੋ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੀ ਮੁਲਾਕਾਤ ਦੌਰਾਨ, ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦੀ ਮੁਲਾਕਾਤ ਦੀ ਉਮੀਦ ਜਤਾਈ।
three-punjabi-youths-arrested-after-illegal-gun-seized-during-brampton-traffic-stop
Punjabi

ਬਰੈਂਪਟਨ ‘ਚ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਪਿਸਤੌਲ ਬਰਾਮਦ, ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਅਸਲੇ ਨਾਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤਾਜ਼ਾ ਕਾਰਵਾਈ ਨਾਲ ਇਸ ਸਾਲ ਪੀਲ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਕੁੱਲ ਗਿਣਤੀ 112 ਤੱਕ ਪਹੁੰਚ ਗਈ ਹੈ। ਪੁਲਿਸ ਮੁਤਾਬਕ, 10 ਅਗਸਤ ਨੂੰ ਤੜਕੇ ਲਗਭਗ 2:20 ਵਜੇ ਸੀਡਰਬਰੂਕ ਰੋਡ ਅਤੇ ਐਜਵਾਟਰ ਕੋਰਟ ਦੇ ਇਲਾਕੇ ਵਿਚ ਪੁਲਿਸ ਨੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਗਲਤ ਨਾਂ ਦੱਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
hit-and-run-in-vancouver-leaves-23-year-old-woman-injured
Punjabi

ਵੈਨਕੂਵਰ ਵਿੱਚ ਹਿੱਟ-ਐਂਡ-ਰਨ ਦੀ ਘਟਨਾ ਵਿੱਚ 23 ਸਾਲਾ ਲੜਕੀ ਜ਼ਖਮੀ

ਵੈਨਕੂਵਰ ਵਿਚ ਇੱਕ ਹਿੱਟ-ਐਂਡ-ਰਨ ਦੀ ਘਟਨਾ ਸਾਹਮਣੇ ਆਈ ਹੈ, ਇਹ ਸ਼ੁੱਕਰਵਾਰ ਰਾਤ ਡਾਊਨਟਾਊਨ ਵਿਚ ਵਾਪਰੀ। ਪੁਲਿਸ ਮੁਤਾਬਕ 21 ਅਗਸਤ ਦੀ ਰਾਤ ਲਗਭਗ 9:30 ਵਜੇ ਇੱਕ 23 ਸਾਲਾ ਲੜਕੀ ਡੇਵੀ ਸਟ੍ਰੀਟ ਅਤੇ ਪੈਸੀਫਿਕ ਬੁਲੇਵਾਰਡ ਨੂੰ ਪਾਰ ਕਰ ਰਹੀ ਸੀ, ਜਦੋਂ ਇੱਕ ਨੀਲੇ ਰੰਗ ਦੀ ਸੇਡਾਨ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
trump-tariffs-could-put-87-000-canadian-jobs-at-risk-carney-says-ottawa-wont-beg-for-talks
Punjabi

ਟਰੰਪ ਦੇ 50% ਟੈਰਿਫ ਨਾਲ ਕੈਨੇਡੀਅਨ ਨੌਕਰੀਆਂ ਖ਼ਤਰੇ ’ਚ, ਕਾਰਨੀ ਨੇ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਕੀਤਾ ਇਨਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਨਾਲ ਫਿਰ ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਵਪਾਰਕ ਜੰਗ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਬਹੁਤ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਮਰੀਕਾ ਸਹੀ ਤਰੀਕੇ ਗੱਲਬਾਤ ਦੀ ਮੇਜ਼ 'ਤੇ ਆਵੇਗਾ ਤਾਂ ਬੇਸ਼ੱਕ ਅਸੀਂ ਵੀ ਆਵਾਂਗੇ ਪਰ ਇਹ ਰਵੱਈਆ ਕਿ ਕੈਨੇਡਾ ਅਮਰੀਕਾ ਦੀ Subsidiary ਹੈ, ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ।
b-c-ex-conservative-mlas-announce-plans-to-form-new-political-party
Punjabi

ਬੀ.ਸੀ. ਦੇ ਦੋ ਸਾਬਕਾ ਕੰਜ਼ਰਵੇਟਿਵ ਵਿਧਾਇਕਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ, ਡੈਲਟਾ ਸਾਊਥ ਤੋਂ ਵਿਧਾਇਕ ਇਆਨ ਪੈਟਨ ਨੇ ਪਾਰਟੀ ਕਾਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਉਹ ਕੈਰੀ-ਲਿੰਨ ਫਿੰਡਲੇ ਦੇ ਨਵੇਂ ਲੀਡਰ ਬਣਨ ਤੋਂ ਬਾਅਦ ਪਾਰਟੀ ਛੱਡਣ ਵਾਲੇ ਦੂਜੇ ਵੱਡੇ ਆਗੂ ਬਣ ਗਏ ਹਨ। ਪੈਟਨ, ਜੋ ਕਿ ਬੀ. ਸੀ. ਕੰਜ਼ਰਵੇਟਿਵ ਵਿਚ ਖੇਤੀਬਾੜੀ ਮਾਮਲਿਆਂ ਦੇ ਕ੍ਰਿਟਿਕ ਵਜੋਂ ਸੇਵਾ ਨਿਭਾ ਰਹੇ ਸਨ, ਨੇ ਸੋਮਵਾਰ ਸਵੇਰੇ ਵਿਧਾਨ ਸਭਾ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਹੁਣ ਇੱਕ ਆਜ਼ਾਦ ਮੈਂਬਰ ਵਜੋਂ ਸਦਨ ਵਿਚ ਬੈਠਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link