12.39C Vancouver
ADS

May 19, 2022 4:09 PM - ANI

25 ਤੋਂ 31 ਮਈ ਤੱਕ ਮਹਾਰਾਸ਼ਟਰ 'ਚ ਕਿਸਾਨ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਕਰਨਗੇ ਪ੍ਰਦਰਸ਼ਨ

Share On
maharashtra-sskm-calls-for-statewide-protest-against-inflation-unemployment
Samyukta Shetkari Kamgar Morcha - ANI

ਮਹਾਰਾਸ਼ਟਰ ਦੀ ਕਿਸਾਨ ਯੂਨੀਅਨ, ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ (ਐੱਸ. ਐੱਸ. ਕੇ. ਐੱਮ.) ਨੇ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਲੋਕਾਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ 25 ਤੋਂ 31 ਮਈ ਤੱਕ ਸੂਬੇ ਭਰ ਵਿਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਐੱਸ. ਐੱਸ. ਕੇ. ਐੱਮ. ਨੇ ਬੁੱਧਵਾਰ ਨੂੰ ਮੁੰਬਈ ਵਿਚ ਆਪਣੇ ਦਫ਼ਤਰ ਵਿਚ ਇੱਕ ਮੀਟਿੰਗ ਕਰਕੇ ਪੀ. ਐੱਮ. ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ ਮਹਾਰਾਸ਼ਟਰ ਦੇ ਸ਼ਹਿਰੀ ਅਤੇ ਪੇਂਡੂ ਹਿੱਸਿਆਂ ਦੇ ਸਾਰੇ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ।

ਇੱਥੇ ਦੱਸਣਯੋਗ ਹੈ ਕਿ ਦੇਸ਼ ਪੱਧਰੀ ਕਿਸਾਨ ਸੰਘਰਸ਼ ਦੀ ਹਮਾਇਤ ਲਈ ਡੇਢ ਸਾਲ ਪਹਿਲਾਂ ਹੀ ਮਹਾਰਾਸ਼ਟਰ ਵਿਚ ਐੱਸ. ਐੱਸ. ਕੇ. ਐੱਮ. ਦਾ ਗਠਨ ਹੋਇਆ ਸੀ। ਐੱਸ. ਐੱਸ. ਕੇ. ਐੱਮ. ਵਿਚ ਕਿਸਾਨਾਂ, ਮਜ਼ਦੂਰਾਂ, ਖੇਤੀਬਾੜੀ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ 100 ਤੋਂ ਵੱਧ ਜਥੇਬੰਦੀਆਂ ਸ਼ਾਮਲ ਹਨ। ਐੱਸ. ਐੱਸ. ਕੇ. ਐੱਮ. ਨੇ ਇੱਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਬੇਹਿਸਾਬੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਜੀਵਨ ਮੁਸ਼ਕਲ ਕਰ ਦਿੱਤਾ ਹੈ।

Latest news

g7-allies-to-release-100-million-barrels-of-oil-to-curb-rising-prices
Punjabi

ਵਧਦੀਆਂ ਤੇਲ ਕੀਮਤਾਂ ਨੂੰ ਰੋਕਣ ਲਈ G7 ਦੇਸ਼ 100 ਮਿਲੀਅਨ ਬੈਰਲ ਤੇਲ ਦੀ ਕਰਨਗੇ ਸਪਲਾਈ

ਕੈਨੇਡਾ ਅਤੇ G7 ਦੇ ਹੋਰ ਸਹਿਯੋਗੀ ਦੇਸ਼ਾਂ ਨੇ ਦੁਨੀਆ ਭਰ ਵਿਚ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ ਨੂੰ ਕਾਬੂ ਕਰਨ ਲਈ ਆਪਣੇ ਐਮਰਜੈਂਸੀ ਰਿਜ਼ਰਵ ਵਿਚੋਂ 100 ਮਿਲੀਅਨ ਬੈਰਲ ਤੇਲ ਬਜ਼ਾਰ ਵਿਚ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਦੀ ਸਪਲਾਈ ਵਧਾਈ ਜਾ ਰਹੀ ਹੈ, ਜਿਸ ਦੀਆਂ ਕੀਮਤਾਂ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ।
abbotsford-police-arrest-48-year-old-suspect-in-two-rural-home-break-ins
Punjabi

ਐਬਟਸਫੋਰਡ ’ਚ ਦੋ ਘਰਾਂ ’ਚ ਚੋਰੀਆਂ, 48 ਸਾਲਾ ਮੁਲਜ਼ਮ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਇੱਕ ਪੇਂਡੂ ਇਲਾਕੇ ਵਿਚ ਸਥਿਤ ਦੋ ਘਰਾਂ ਵਿਚ ਚੋਰੀਆਂ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿਚ ਇੱਕ 48 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਪਹਿਲੀ ਘਟਨਾ 3 ਸਤੰਬਰ 2026 ਨੂੰ ਬ੍ਰੈਡਨਰ ਰੋਡ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਵੇਲੇ ਘਰ ਵਿਚ ਪ੍ਰਵੇਸ਼ ਕੀਤਾ ਜਦੋਂ ਪਰਿਵਾਰ ਅੰਦਰ ਹੀ ਮੌਜੂਦ ਸੀ ਅਤੇ ਉਹ ਕਈ ਕੀਮਤੀ ਚੀਜ਼ਾਂ ਚੋਰੀ ਕਰਕੇ ਫ਼ਰਾਰ ਹੋ ਗਿਆ।
credit-card-fraud-and-money-laundering-arrest-warrants-issued-for-two-suspects
Punjabi

ਕ੍ਰੈਡਿਟ ਕਾਰਡ ਧੋਖਾਧੜੀ ਤੇ ਮਨੀ ਲਾਂਡਰਿੰਗ: ਦੋ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਐਲਬਰਟਾ ਪੁਲਿਸ ਨੇ ਕ੍ਰੈਡਿਟ ਕਾਰਡ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ਦੇ ਤਾਰ ਕੈਲਗਰੀ ਸਮੇਤ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਜੁੜੇ ਹੋਏ ਹਨ।ਪੁਲਿਸ ਜਾਂਚ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਹੋਈ ਸੀ, ਜਦੋਂ ਫੋਰਟ ਮੈਕਮਰੀ ਦੇ ਇੱਕ ਨਿਵਾਸੀ ਦਾ ਬੈਂਕ ਖਾਤਾ ਹੈਕ ਕਰਕੇ ਲਗਭਗ $120,000 ਦੀ ਧੋਖਾਧੜੀ ਕੀਤੀ ਗਈ ਸੀ।
five-arrested-in-b-c-extortion-investigation-one-held-at-toronto-airport
Punjabi

ਬੀ.ਸੀ. ਵਿਚ ਜਬਰੀ ਵਸੂਲੀ ਮਾਮਲੇ ’ਚ ਪੰਜ ਨੌਜਵਾਨ ਗ੍ਰਿਫ਼ਤਾਰ, ਇੱਕ ਟੋਰੌਂਟੋ ਏਅਰਪੋਰਟ ਤੋਂ ਕਾਬੂ

ਬੀ.ਸੀ. ਵਿਚ ਪੁਲਿਸ ਨੇ ਇੱਕ ਸਾਂਝੇ ਅਪਰੇਸ਼ਨ ਵਿਚ ਪੰਜ ਨੌਜਵਾਨਾਂ ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਲੈਂਗਲੀ ਆਰ.ਸੀ.ਐਮ.ਪੀ. ਦੇ Supt. Harm Dosange ਅਤੇ ਬੀ. ਸੀ. ਐਕਸਟੌਰਸ਼ਨ ਟਾਸਕ ਫੋਰਸ ਦੇ ਚੀਫ਼ ਸੁਪਰਡੈਂਟ ਡੰਕਨ ਪਾਉਂਡ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 4 ਵਿਦੇਸ਼ੀ ਨਾਗਰਿਕਾਂ ਦੀ ਗ੍ਰਿਫਤਾਰੀ ਸਰੀ ਵਿਚ ਕੀਤੀ ਗਈ ਹੈ ਅਤੇ ਇੱਕ ਨੂੰ ਟੋਰੌਂਟੋ ਪੀਅਰਸਨ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
chinese-steel-to-be-used-again-in-33b-lng-canada-phase-2-project
Punjabi

$33 ਅਰਬ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ’ਚ ਮੁੜ ਵਰਤੀ ਜਾਵੇਗੀ ਚੀਨੀ ਸਟੀਲ

ਬੀ.ਸੀ. ਦੇ ਕਿਟੀਮੈਟ ਵਿਖੇ $33-ਬਿਲੀਅਨ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ਲਈ ਇੱਕ ਵਾਰ ਫਿਰ ਚੀਨੀ ਸਟੀਲ ਦੀ ਵਰਤੋਂ ਕੀਤੀ ਜਾਵੇਗੀ। ਇਸ ਜੁਆਇੰਟ ਵੈਨਚਰ ਵੱਲੋਂ ਚੀਨ ਦੀ ਸਰਕਾਰੀ ਕੰਪਨੀ ਚਾਈਨਾ ਆਫਸ਼ੋਰ ਆਇਲ ਇੰਜੀਨੀਅਰਿੰਗ ਤੋਂ ਕੰਪੋਨੈਂਟ ਖ਼ਰੀਦੇ ਜਾਣਗੇ, ਜਿਸ ਨੇ ਪਹਿਲੇ ਫੇਜ਼ ਦੌਰਾਨ ਵੀ ਦੋ ਤਰਲ ਕੁਦਰਤੀ ਗੈਸ ਪ੍ਰੋਸੈਸਿੰਗ ਯੂਨਿਟ ਦਾ ਨਿਰਮਾਣ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link