Mar 1, 2022 8:16 PM - Connect News

ਵਿਕਟੋਰੀਆ 'ਚ ਇੱਕ ਆਦਮੀ ਦੀ ਚਾਕੂ ਨਾਲ ਹਮਲੇ 'ਚ ਮੌਤ ਹੋ ਗਈ ਹੈ।
ਪੁਲਿਸ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਯੇਟਸ ਸਟ੍ਰੀਟ ਦੇ 500 ਬਲੌਕ ਦੇ ਇਲਾਕੇ 'ਚ ਤੜਕੇ ਕਰੀਬ 1.30 ਵਜੇ ਸੱਦਿਆ ਗਿਆ ਸੀ।
ਮੌਕੇ 'ਤੇ ਪਹੁੰਚੇ ਅਫਸਰਾਂ ਨੇ ਵੇਖਿਆ ਕਿ ਇੱਕ ਵਿਅਕਤੀ 'ਤੇ ਹਮਲਾ ਹੋਇਆ ਸੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਪੀੜਤ ਆਦਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਡੌਗ ਦੀ ਮਦਦ ਨਾਲ ਇੱਕ ਸ਼ੱਕੀ ਨੂੰ ਤੜਕੇ 2 ਵਜੇ ਤਕ ਕਾਬੂ ਕਰ ਲਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵੈਨਕੂਵਰ ਆਈਲੈਂਡ ਇੰਟੈਗ੍ਰੇਟਿਡ ਮੇਜਰ ਕਰਾਈਮ ਯੂਨਿਟ ਦੇ ਸਪੁਰਦ ਕਰ ਦਿੱਤੀ ਗਈ ਹੈ।




