Jan 31, 2022 10:26 PM - Connect News

ਵੈਨਕੂਵਰ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਹਿੰਸਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੌਰਾਨ ਇੱਕ ਆਦਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਵੈਨਕੂਵਰ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਕਿ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਅਤੇ ਨਿਸ਼ਾਨਾ ਇੱਕ 26 ਸਾਲ ਯੁਵਕ ਬਣ ਗਿਆ ਸੀ।
ਪੁਲਿਸ ਅਨੁਸਾਰ ਪੀੜਤ ਵਿਅਕਤੀ ਗੈਸਟਾਊਨ 'ਚ ਸਥਿਤ ਕੋਲੋਨੀਅਲ ਹੋਟਲ 'ਚ ਸੁੱਤਾ ਹੋਇਆ ਸੀ।
ਇਸੇ ਦੌਰਾਨ ਇੱਕ ਵਿਅਕਤੀ ਨੇ ਪੀੜਤ 'ਤੇ ਤਲਵਾਰ ਜਿਹੇ ਹਥਿਆਰ ਨਾਲ ਹਮਲਾ ਕਰ ਦਿੱਤਾ।
ਘਟਨਾ 'ਚ ਪੀੜਤ ਵਿਅਕਤੀ ਦੇ ਹੱਥ ਦੀਆਂ 2 ਉਂਗਲਾਂ ਅੱਧੇ ਤੋਂ ਵਧੇਰੇ ਵੱਢੀਆਂ ਗਈਆਂ।
ਉਸ ਦੇ ਗੋਢੇ 'ਤੇ ਵੀ ਸੱਟਾਂ ਵੱਜੀਆਂ ਦੱਸੀਆਂ ਗਈਆਂ ਹਨ।
ਪੁਲਿਸ ਅਨੁਸਾਰ ਇੱਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ।
ਹਾਲਾਂਕਿ ਫਿਲਹਾਲ ਕਿਸੇ ਦੇ ਗ੍ਰਿਫਤਾਰ ਹੋਣ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਹੈ।




