20.35C Vancouver
ADS

Apr 27, 2026 2:21 PM - Connect Newsroom - Ramandeep Kaur with files from The Canadian Press

ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਬੱਚਿਆਂ ਲਈ ਸੋਸ਼ਲ ਮੀਡੀਆ ਅਤੇ ਏ.ਆਈ. ਚੈਟਬੋਟਸ 'ਤੇ ਪਾਬੰਦੀ ਦੀ ਯੋਜਨਾ ਦਾ ਸੰਕੇਤ

Share On
manitoba-premier-signals-plan-to-restrict-youth-access-to-social-media-ai-chatbots
Manitoba Premier Wab Kinew speaks at a public event in Winnipeg.(Photo: The Canadian Press)

ਮੈਨੀਟੋਬਾ ਸਰਕਾਰ ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟਸ ਅਤੇ ਏ.ਆਈ. ਚੈਟਬੋਟਸ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਕਾਨੂੰਨ ਬਣਾਏਗੀ। ਪ੍ਰੀਮੀਅਰ ਵੈਬ ਕੀਨਿਊ ਅਨੁਸਾਰ, ਅਜਿਹਾ ਕਦਮ ਚੁੱਕਣ ਵਾਲਾ ਇਹ ਕੈਨੇਡਾ ਦਾ ਪਹਿਲਾ ਸੂਬਾ ਹੋਵੇਗਾ। ਕੀਨਿਊ ਨੇ ਸ਼ਨੀਵਾਰ ਰਾਤ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਇਸ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਬੱਚਿਆਂ ਦੇ ਦਿਮਾਗ ਨੂੰ ਹੈਕ ਕਰਨ ਲਈ ਤਿਆਰ ਕੀਤੇ ਗਏ ਹਨ, ਜੋ ਉਨ੍ਹਾਂ ਵਿਚ ਚਿੰਤਾ ਅਤੇ ਡੀਪਰੈਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਆਸਟ੍ਰੇਲੀਆ ਦੀ ਤਰਜ਼ 'ਤੇ ਹੋ ਸਕਦਾ ਹੈ। ਸਸਕੈਚਵਨ, ਕਿਊਬੈਕ ਅਤੇ ਨੋਵਾ ਸਕੋਸ਼ੀਆ ਦੀਆਂ ਸਰਕਾਰਾਂ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਜਿਹੀਆਂ ਪਾਬੰਦੀਆਂ 'ਤੇ ਵਿਚਾਰ ਕਰ ਰਹੀਆਂ ਹਨ।

ਇਹ ਫੈਸਲਾ ਬੀ. ਸੀ. ਦੇ ਟੰਬਲਰ ਰਿਜ ਹੋਈ ਇੱਕ ਮਾਸ ਸ਼ੂਟਿੰਗ ਦੀ ਘਟਨਾ ਤੋਂ ਬਾਅਦ ਹੋਰ ਵੀ ਅਹਿਮ ਹੋਇਆ ਹੈ, ਜਿੱਥੇ 18 ਸਾਲਾ ਹਮਲਾਵਰ ਵੱਲੋਂ ਓਪਨ ਏਆਈ ਦੇ ਚੈਟਜੀਪੀਟੀ ਦੀ ਵਰਤੋਂ ਕਰਨ ਦੀ ਗੱਲ ਸਾਹਮਣੇ ਆਈ ਸੀ। ਕਾਰਨੀ ਸਰਕਾਰ ਦੇ ਸੱਭਿਆਚਾਰ ਮੰਤਰੀ ਮਾਰਕ ਮਿਲਰ ਨੇ ਵੀ ਸੰਕੇਤ ਦਿੱਤੇ ਹਨ ਕਿ ਫੈਡਰਲ ਸਰਕਾਰ ਵੀ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ।

Latest news

air-india-to-reduce-domestic-flights-by-up-to-22-amid-rising-fuel-costs
Punjabi

ਵਧਦੀਆਂ ਫਿਊਲ ਕੀਮਤਾਂ ਕਾਰਨ ਏਅਰ ਇੰਡੀਆ ਘਰੇਲੂ ਉਡਾਣਾਂ ਵਿੱਚ 22 ਫ਼ੀਸਦੀ ਤੱਕ ਕਰੇਗੀ ਕਟੌਤੀ

ਭਾਰਤੀ ਏਅਰ ਲਾਈਨ ਏਅਰ ਇੰਡੀਆ ਨੇ ਹਵਾਈ Fuel ਦੀਆਂ ਵਧਦੀਆਂ ਕੀਮਤਾਂ ਅਤੇ ਵਧੇ ਹੋਏ ਖ਼ਰਚਿਆਂ ਦੇ ਦਬਾਅ ਕਾਰਨ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਫ਼ੀਸਦੀ ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਏਅਰਲਾਈਨ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 27 ਫ਼ੀਸਦੀ ਦੀ ਕਮੀ ਕਰ ਚੁੱਕੀ ਹੈ।
canada-to-release-long-awaited-national-ai-strategy-next-week-carney
Punjabi

ਕੈਨੇਡਾ ਅਗਲੇ ਹਫ਼ਤੇ ਜਾਰੀ ਕਰੇਗਾ National AI Strategy: ਕਾਰਨੀ

ਕੈਨੇਡਾ ਸਰਕਾਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ National AI Strategy ਅਗਲੇ ਹਫ਼ਤੇ ਜਾਰੀ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਸਵੇਰ ਨੂੰ ਲਿਬਰਲ ਕਾਕਸ ਦੀ ਮੀਟਿੰਗ ਲਈ ਜਾਂਦੇ ਸਮੇਂ ਇਸ ਦੀ ਪੁਸ਼ਟੀ ਕੀਤੀ। ਇਸ ਰਣਨੀਤੀ ਵਿਚ ਇਸ ਟੈਕਨੋਲੋਜੀ ਨੂੰ ਲੈ ਕੇ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦੇ ਮੁਕੰਮਲ ਵੇਰਵੇ ਹੋਣਗੇ।
b-c-lng-project-signs-long-term-supply-agreement-with-german-energy-company
Punjabi

ਬੀ.ਸੀ. ਦੇ Ksi Lisims LNG ਪ੍ਰੋਜੈਕਟ ਨੇ ਜਰਮਨੀ ਨਾਲ ਲੰਬੇ ਸਮੇਂ ਦਾ ਗੈਸ ਸਪਲਾਈ ਸਮਝੌਤਾ ਕੀਤਾ

ਬੀ. ਸੀ. ਲਈ ਵੱਡਾ ਦਿਨ ਹੈ, ਸੂਬੇ ਦੇ ਉੱਤਰੀ ਤੱਟ 'ਤੇ ਅਲਾਸਕਾ ਬਾਰਡਰ ਨੇੜੇ ਬਣਨ ਵਾਲੇ Ksi Lisims ਐਲ.ਐਨ.ਜੀ. ਐਕਸਪੋਰਟ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਦੀ ਸਪਲਾਈ ਕਰਨ ਲਈ ਇਤਿਹਾਸਕ ਸਮਝੌਤਾ ਸਹੀਬੱਧ ਹੋ ਗਿਆ ਹੈ। ਇਸ ਇੰਟਰਨੈਸ਼ਨਲ ਐਨਰਜੀ ਐਕਸਪੋਰਟ ਸਮਝੌਤੇ ਦਾ ਐਲਾਨ ਅੱਜ ਫੈਡਰਲ ਐਨਰਜੀ ਮੰਤਰੀ ਟਿਮ ਹਾਜਸਨ ਨੇ ਵੈਨਕੂਵਰ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
former-environment-minister-steven-guilbeault-to-resign-as-mp-later-this-summer
Punjabi

ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਇਸ ਗਰਮੀ ਦੇ ਅਖੀਰ ਤੱਕ ਐਮਪੀ ਅਹੁਦੇ ਤੋਂ ਦੇਣਗੇ ਅਸਤੀਫ਼ਾ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਨੇ ਮਾਂਟਰੀਅਲ ਏਰੀਏ ਦੇ ਆਪਣੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਅੱਜ ਸਵੇਰੇ ਲਿਬਰਲ ਨੈਸ਼ਨਲ ਕਾਕਸ ਦੀ ਮੀਟਿੰਗ ਦੌਰਾਨ ਆਪਣੇ ਸਾਥੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਗਿਲਬੌਲ ਨੇ ਦੱਸਿਆ ਕਿ ਉਹ ਇਸੇ ਗਰਮੀ ਦੇ ਅਖੀਰ ਵਿਚ ਆਪਣੀ ਸੀਟ ਛੱਡ ਦੇਣਗੇ ਪਰ ਉਦੋਂ ਤੱਕ ਕਾਕਸ ਦੇ ਮੈਂਬਰ ਬਣੇ ਰਹਿਣਗੇ।
rcmp-seize-fentanyl-mdma-and-weapons-from-suspected-drug-labs-in-abbotsford-and-chilliwack
Punjabi

ਐਬਟਸਫੋਰਡ ਅਤੇ ਚਿਲੀਵੈਕ ਵਿੱਚ ਆਰ.ਸੀ.ਐਮ.ਪੀ. ਵੱਲੋਂ ਦੋ ਸ਼ੱਕੀ ਡਰੱਗ ਲੈਬ ਦਾ ਪਰਦਾਫਾਸ਼

ਐਬਟਸਫੋਰਡ ਅਤੇ ਚਿਲੀਵੈਕ ਵਿਚ ਆਰ.ਸੀ.ਐਮ.ਪੀ. ਨੇ ਦੋ ਗੁਪਤ ਤੌਰ 'ਤੇ ਚਲਾਈਆਂ ਜਾ ਰਹੀਆਂ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਲੈਬ ਵਿਚੋਂ ਭਾਰੀ ਮਾਤਰਾ ਵਿਚ ਫੈਂਟਾਨਿਲ ਅਤੇ ਐਮ.ਡੀ.ਐਮ.ਏ. ਡਰੱਗ, ਕੰਰਸੀ ਤੇ ਹਥਿਆਰ ਵੀ ਜ਼ਬਤ ਕੀਤੇ ਗਏ। ਆਰ.ਸੀ.ਐਮ.ਪੀ. ਦੀ Pacific Region ਲਈ ਫੈਡਰਲ ਪੁਲਿਸ ਮੁਤਾਬਕ, ​ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਅਗਲੇਰੀ ਜਾਂਚ ਤੱਕ ਫਿਲਹਾਲ ਰਿਹਾਈ 'ਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link