15.76C Vancouver
ADS

Dec 20, 2023 6:14 PM - The Canadian Press

ਮੈਕਗਿਲ ਯੂਨੀਵਰਸਿਟੀ ਨੇ ਸੂਬੇ ਤੋਂ ਬਾਹਰਲੇ ਵਿਦਿਆਰਥੀਆਂ ਲਈ $3K ਸਕਾਲਰਸ਼ਿਪ ਅਵਾਰਡ ਦੀ ਕੀਤੀ ਘੋਸ਼ਣਾ

Share On
mcgill-announces-3k-award-to-offset-tuition-hike-for-most-out-of-province-students-2
The university says roughly 80 per cent of Canadian undergraduate students who apply to the university would be eligible for the award, beginning in the 2024-2025 school year.(Photo :The Canadian Press)

ਮਾਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਨੇ ਸੂਬਾ ਸਰਕਾਰ ਵੱਲੋਂ ਵਧਾਈ ਗਈ ਟਿਊਸ਼ਨ ਫੀਸ ਵਿਚਕਾਰ ਬਾਹਰਲੇ ਵਿਦਿਆਰਥੀਆਂ ਨੂੰ ਸਪੋਰਟ ਦੇਣ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਨੇ ਕਿਹਾ ਕਿ ਉਹ ਨਵੇਂ ਅੰਡਰਗਰੈਜੂਏਟ ਵਿਦਿਆਰਥੀਆਂ ਲਈ ਸਾਲਾਨਾ $3,000 ਦਾ ਸਕਾਲਰਸ਼ਿਪ ਅਵਾਰਡ ਦੀ ਪੇਸ਼ਕਸ਼ ਕਰਨ ਜਾ ਰਹੀ ਹੈ। ਇਹ 4 ਸਾਲ ਤੱਕ ਦੀ ਸਟੱਡੀ ਲਈ ਗਾਰੰਟੀਸ਼ੁਦਾ ਹੋਵੇਗਾ।

ਨਵੇਂ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਅਵਾਰਡ 2024-2025 ਦੇ ਸਕੂਲ ਸਾਲ ਤੋਂ ਮਿਲਣਾ ਸ਼ੁਰੂ ਹੋਵੇਗਾ, ਜਦੋਂ ਸੂਬਾ ਸਰਕਾਰ ਵੱਲੋਂ ਵਧਾਈ ਗਈ ਟਿਊਸ਼ਨ ਫੀਸ ਲਾਗੂ ਹੋ ਰਹੀ ਹੈ। ਮੈਕਗਿਲ ਯੂਨੀਵਰਸਿਟੀ ਨੇ ਕਿਹਾ ਕਿ ਕਿਊਬੈਕ ਸਰਕਾਰ ਵੱਲੋਂ ਸੂਬੇ ਤੋਂ ਬਾਹਰਲੇ ਕੈਨੇਡੀਅਨ ਵਿਦਿਆਰਥੀਆਂ ਲਈ ਟਿਊਸ਼ਨ ਫੀਸ $9,000 ਤੋਂ ਵਧਾ ਕੇ $12,000 ਕੀਤੀ ਗਈ ਹੈ, ਜਿਸ ਨੂੰ ਮੌਜੂਦਾ ਪੱਧਰ 'ਤੇ ਬਣਾਈ ਰੱਖਣ ਲਈ ਉਸ ਨੇ $3,000 ਦੀ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ, ਲਗਭਗ 1,200 ਵਿਦਿਆਰਥੀ ਇਸ ਲਈ ਯੋਗ ਹੋਣਗੇ।

ਮੈਕਗਿਲ ਦੇ ਡਿਪਟੀ ਪ੍ਰੋਵੋਸਟ Fabrice Labeau ਨੇ ਕਿਹਾ ਕਿ ਯੂਨੀਵਰਸਿਟੀ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਪਰ ਵਿਦਿਆਰਥੀਆਂ ਨੂੰ ਬਣਾਈ ਰੱਖਣ ਲਈ ਇਹ ਖ਼ਰਚ ਕਰਨਾ ਸਾਡੀ ਤਰਜੀਹ ਹੈ।

ਇਹ ਸਕਾਲਰਸ਼ਿਪ -ਆਰਟਸ, ਖੇਤੀਬਾੜੀ, ਵਾਤਾਵਰਣ ਵਿਗਿਆਨ, ਨਰਸਿੰਗ ਅਤੇ ਵਿਗਿਆਨ ਪ੍ਰੋਗਰਾਮ ਨਾਲ ਜੁੜੇ ਵਿਦਿਆਰਥੀਆਂ ਨੂੰ ਮਿਲੇਗੀ।

Latest news

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link