10.83C Vancouver
ADS

Apr 21, 2026 2:04 PM - Connect Newsroom - Ramandeep Kaur with files from The Canadian Press

ਮੈਕਸੀਕੋ ਦੇ Teotihuacan pyramids ਵਿਖੇ ਹੋਈ Mass ਸ਼ੂਟਿੰਗ ਵਿਚ ਕੈਨੇਡੀਅਨ ਸੈਲਾਨੀ ਦੀ ਹੋਈ ਮੌਤ

Share On
mexicos-president-orders-investigation-after-canadian-tourist-killed-at-teotihuacán-site
Visitors gather near the Teotihuacán pyramids northeast of Mexico City following a shooting that left a Canadian tourist dead.(Photo: The Canadian Press)

ਕੈਨੇਡਾ ਦੀ ਇੱਕ ਟੂਰਿਸਟ ਦੀ ਸੋਮਵਾਰ ਨੂੰ ਮੈਕਸੀਕੋ ਦੇ Teotihuacan pyramids ਵਿਖੇ ਹੋਈ Mass ਸ਼ੂਟਿੰਗ ਵਿਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਤਿਹਾਸਕ ਪਿਰਾਮਿਡ ਵਿਚੋਂ ਇੱਕ ਦੇ ਉੱਪਰ ਖੜ੍ਹੇ ਸ਼ੂਟਰ ਨੇ ਸੈਲਾਨੀ 'ਤੇ ਗੋਲੀਆਂ ਚਲਾਈਆਂ, ਇਸ ਘਟਨਾ ਵਿਚ ਘੱਟੋ-ਘੱਟ 13 ਹੋਰ ਲੋਕ ਵੀ ਜ਼ਖਮੀ ਹੋਏ ਹਨ। ਸ਼ੱਕੀ ਦੀ ਪਛਾਣ 27 ਸਾਲਾ ਨੌਜਵਾਨ ਵਜੋਂ ਹੋਈ, ਜਿਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ਤਮ ਕਰ ਲਿਆ।

ਸੁਰੱਖਿਆ ਅਧਿਕਾਰੀ ਮੁਤਾਬਕ, ਮੌਕੇ ਤੋਂ ਇੱਕ ਪਿਸਤੌਲ, ਚਾਕੂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਜ਼ਖ਼ਮੀਆਂ ਵਿਚ 29 ਸਾਲਾ ਇੱਕ ਹੋਰ ਕੈਨੇਡੀਅਨ ਮਹਿਲਾ ਸ਼ਾਮਲ ਹੈ, ਜਿਸ ਦੀ ਪਿੱਠ ਦੇ ਉੱਪਰਲੇ ਹਿੱਸੇ ਵਿਚ ਗੋਲੀ ਲੱਗੀ ਹੈ। ਬਾਕੀ ਜ਼ਖਮੀ ਲੋਕਾਂ ਵਿਚ 6 ਅਮਰੀਕੀ, 1 ਰੂਸੀ, ਤਿੰਨ ਕੋਲੰਬੀਅਨ ਅਤੇ 2 ਬ੍ਰਾਜ਼ੀਲੀਅਨ ਸ਼ਾਮਲ ਸਨ, ਪੰਜ ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਮੰਦਭਾਗੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਧਿਕਾਰੀਆਂ ਵਲੋਂ ਪ੍ਰਭਾਵਿਤ ਕੈਨੇਡੀਅਨ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਮੈਕਸੀਕੋ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

Latest news

some-residents-may-remain-in-b-c-landslide-evacuation-zone-after-road-access-cut
Punjabi

ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਲੈਂਡਸਲਾਈਡ ਦਾ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ

ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਸਥਿਤ ਓਲਡ ਫੋਰਟ ਕਮਿਊਨਿਟੀ ਵਿਚ ਲੈਂਡਸਲਾਈਡ ਦਾ ਖ਼ਤਰਾ ਮੰਡਰਾ ਰਿਹਾ ਹੈ। ਫੋਰਟ ਸੇਂਟ ਜੌਨ ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਇਸ ਇਲਾਕੇ ਵਿਚ 2018 ਵਾਲੀ ਇਤਿਹਾਸਕ ਲੈਂਡਸਲਾਈਡ ਵਾਲੀ ਥਾਂ 'ਤੇ ਤਾਜ਼ਾ ਤਰੇੜਾਂ ਦਿਖਾਈ ਦੇਣ ਤੋਂ ਬਾਅਦ ਪੀਸ ਰਿਵਰ ਰੀਜਨਲ ਡਿਸਟ੍ਰਿਕਟ ਵੱਲੋਂ ਐਮਰਜੈਂਸੀ ਅਤੇ ਨਿਕਾਸੀ ਦੇ ਆਰਡਰ ਜਾਰੀ ਕੀਤੇ ਗਏ ਹਨ।
afn-chief-asks-un-to-oppose-b-c-move-to-amend-indigenous-rights-law
Punjabi

ਏ.ਐਫ.ਐਨ. ਮੁਖੀ ਨੇ ਯੂ.ਐਨ. ਨੂੰ ਸਵਦੇਸ਼ੀ ਕਾਨੂੰਨ ਵਿੱਚ ਤਬਦੀਲੀ ਦੇ ਵਿਰੋਧ ਦਾ ਸਮਰਥਨ ਕਰਨ ਲਈ ਕਿਹਾ

ਬੀ. ਸੀ. ਦੇ DRIPA ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਪਹੁੰਚ ਗਿਆ ਹੈ। ਅਸੈਂਬਲੀ ਔਫ ਫਸਟ ਨੇਸ਼ਨ ਦੀ ਰਾਸ਼ਟਰੀ ਮੁਖੀ ਸਿੰਡੀ ਵੁੱਡਹਾਊਸ ਨੇਪਿਨਾਕ ਨੇ ਯੂਨਾਈਟੇਡ ਨੇਸ਼ਨ ਦੇ ਮੰਚ ਤੋਂ ਬੀ.ਸੀ. ਸਰਕਾਰ ਵਲੋਂ DRIPA ਕਾਨੂੰਨ ਨੂੰ ਸਸਪੈਂਡ ਕਰਨ ਦੇ ਪਿਛਲੇ ਯਤਨਾਂ ਦੀ ਸਖ਼ਤ ਨਿਖੇਧੀ ਕਰਨ ਦੀ ਮੰਗ ਕੀਤੀ ਹੈ।
drug-package-disguised-as-grass-patch-found-inside-mission-institution-rcmp-investigating
Punjabi

ਮਿਸ਼ਨ ਇੰਸਟੀਚਿਊਸ਼ਨ 'ਚ ਲੁਕਾਇਆ ਨਸ਼ੀਲਾ ਪੈਕੇਟ ਬਰਾਮਦ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਬੀ.ਸੀ. ਦੇ ਫਰੇਜ਼ਰ ਵੈਲੀ ਵਿਚ ਸਥਿਤ ਮਿਸ਼ਨ ਇੰਸਟੀਚਿਊਸ਼ਨ ਜੇਲ੍ਹ ਵਿਚ ਅਧਿਕਾਰੀਆਂ ਨੇ ਨਸ਼ਾ ਸਪਲਾਈ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਆਰ.ਸੀ.ਐਮ.ਪੀ. ਮੁਤਾਬਕ, 9 ਅਪ੍ਰੈਲ ਨੂੰ ਸੁਧਾਰ ਅਧਿਕਾਰੀ ਨੂੰ ਇੱਕ ਸ਼ੱਕੀ ਪੈਕੇਟ ਜੇਲ੍ਹ ਦੇ ਅੰਦਰ ਗਰਾਊਂਡ ਵਿਚ ਮਿਲਿਆ ਸੀ।
federal-government-tables-bill-to-regulate-space-launches-from-canada
Punjabi

ਸਟੀਵਨ ਮੈਕਕਿਨਨ ਵਲੋਂ ਹਾਊਸ ਔਫ ਕੌਮਨਜ਼ ਵਿਚ ਇਤਿਹਾਸਕ ਕੈਨੇਡੀਅਨ ਸਪੇਸ ਲਾਂਚ ਐਕਟ ਕੀਤਾ ਗਿਆ ਪੇਸ਼

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਦੇਸ਼ ਨੂੰ ਪੁਲਾੜ ਖੇਤਰ ਵਿਚ ਆਤਮਨਿਰਭਰ ਬਣਾਉਣ ਲਈ ਅੱਜ ਹਾਊਸ ਔਫ ਕੌਮਨਜ਼ ਵਿਚ ਇਤਿਹਾਸਕ ਕੈਨੇਡੀਅਨ ਸਪੇਸ ਲਾਂਚ ਐਕਟ ਪੇਸ਼ ਕੀਤਾ ਹੈ। ਮੈਕਕਿਨਨ ਦੇ ਐਲਾਨ ਮੁਤਾਬਕ, ਇਹ ਨਵਾਂ ਕਾਨੂੰਨ ਸਰਕਾਰ ਨੂੰ ਆਪਣੀ ਧਰਤੀ ਤੋਂ ਪੁਲਾੜ ਵਿਚ ਰਾਕੇਟ ਅਤੇ ਸੈਟੇਲਾਈਟ ਲੌਂਚ ਕਰਨ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀਆਂ ਗਤੀਵਿਧੀਆਂ ਨੂੰ ਰੈਗੂਲੇਟ ਕਰਨ ਲਈ ਅਧਿਕਾਰ ਦੇਵੇਗਾ।
surrey-memorial-expands-chemotherapy-capacity-with-six-new-treatment-chairs
Punjabi

ਸਰੀ ਮੈਮੋਰੀਅਲ ਹਸਪਤਾਲ ਵਿੱਚ ਕੀਮੋਥੈਰੇਪੀ ਸਮਰੱਥਾ ਵਿੱਚ ਵਾਧਾ, 6 ਨਵੀਆਂ ਇਲਾਜ ਕੁਰਸੀਆਂ ਸ਼ਾਮਲ

ਸਰੀ ਮੈਮੋਰੀਅਲ ਹਸਪਤਾਲ ਵਿਚ ਕੈਂਸਰ ਮਰੀਜ਼ਾਂ ਲਈ 6 ਨਵੀਆਂ ਇਲਾਜ ਕੁਰਸੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਵਧ ਕੇ 39 ਹੋ ਗਈ ਹੈ। ਇਸ ਵਾਧੇ ਨਾਲ ਹਰ ਮਹੀਨੇ 420 ਵਾਧੂ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link