15.5C Vancouver
ADS

Sep 2, 2025 6:11 PM - Connect Newsroom

ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਵਾਪਸੀ 'ਤੇ ਲੀਸਾ ਬੇਅਰ ਨੇ ਕੀਤਾ ਸਵਾਗਤ

Share On
ministers-statement-about-returning-to-school
“As minister of education and child care, I’m proud to support the people who make schools strong: educators; school district staff; trustees; support staff; families; and students.(Photo: Facebook/Lisa Beare)

ਬੀ. ਸੀ. ਦੀ ਸਿੱਖਿਆ ਅਤੇ ਚਾਈਲਡ ਕੇਅਰ ਮਿਨਿਸਟਰ ਲੀਸਾ ਬੇਅਰ ਨੇ ਅੱਜ ਸੂਬੇ ਭਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਵਾਪਸੀ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ।ਬੇਅਰ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਚਾਹੁੰਦੇ ਸਨ ਕਿ ਗਰਮੀਆਂ ਦੀਆਂ ਛੁੱਟੀਆਂ ਥੋੜ੍ਹੀਆਂ ਹੋਰ ਲੰਬੀਆਂ ਹੁੰਦੀਆਂ ਪਰ ਮੈਂ ਵਿਦਿਆਰਥੀਆਂ ਅਤੇ ਸਟਾਫ਼ ਦੀ ਨਵੇਂ ਸਕੂਲ ਸਾਲ ਦੀ ਸ਼ੁਰੂਆਤ ਵਿਚ ਸਵਾਗਤ ਕਰਦੇ ਹੋਏ ਬਹੁਤ ਖੁਸ਼ ਹਾਂ।

ਮੰਤਰੀ ਨੇ ਕਿਹਾ ਕਿ ਸਕੂਲਾਂ ਵਿਚ ਮਾਨਸਿਕ ਤੰਦਰੁਸਤੀ ਦੀ ਸਪੋਰਟ ਅਤੇ ਧੱਕੇਸ਼ਾਹੀ ਵਿਰੋਧੀ ਸਰੋਤਾਂ ਲਈ Expect ਸਤਿਕਾਰ ਅਤੇ ਸੁਰੱਖਿਅਤ ਸਿੱਖਿਆ ਵਰਗੇ ਪ੍ਰੋਗਰਾਮ ਪਹਿਲਾਂ ਹੀ ਹਨ, ਇਸ ਸਾਲ ਫਿਰ ਤੋਂ ਐਕਸੈਸ ਜ਼ੋਨ ਸਥਾਪਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਜਾਂ ਇਸ ਦੇ ਆਸਪਾਸ ਹਾਨੀਕਾਰਕ ਰੁਕਾਵਟਾਂ ਤੋਂ ਸੇਫ ਰੱਖਿਆ ਜਾ ਸਕੇ।

ਬੇਅਰ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਅਪਡੇਟ ਕਰ ਰਹੀ ਹੈ। ਇਸ ਤਹਿਤ ਗ੍ਰੇਡ10 ਸੋਸ਼ਲ ਸਟੱਡੀ ਵਿਚ ਹੋਲੋਕਾਸਟ ਸਿੱਖਿਆ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸੀ.ਪੀ.ਆਰ. ਅਤੇ ਆਟੋਮੇਟਿਡ ਐਕਸਟਰਨਲ ਡੀਫਿਬ੍ਰਿਲੇਸ਼ਨ ਵੀ ਹੁਣ ਗ੍ਰੇਡ 10 ਦੀ ਸਰੀਰਕ ਅਤੇ ਸਿਹਤ ਸਿੱਖਿਆ ਦਾ ਹਿੱਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਸਾਰੇ ਐਲੀਮੈਂਟਰੀ ਸਕੂਲ ਵਿਚ ਕਿੰਡਰਗਾਰਟਨ ਤੋਂ ਹੀ ਸ਼ੁਰੂਆਤੀ ਸਾਖਰਤਾ ਸਕ੍ਰੀਨਿੰਗ ਸ਼ੁਰੂ ਕੀਤੀ ਜਾਵੇਗੀ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link