Mounties say their initial investigation indicates both vehicles were travelling east when they collided shortly before 4:20 a.m. near 240 Street on the highway.(Photo: The Canadian Press)
ਲੈਂਗਲੇ ਵਿਚ ਅੱਜ ਸਵੇਰੇ ਹਾਈਵੇਅ 1 ’ਤੇ ਇਕ ਘਾਤਕ ਸੜਕ ਹਾਦਸਾ ਹੋਣ ਦੀ ਖਬਰ ਹੈ ਜਿਸ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਲੈਂਗਲੇ ਆਰ.ਸੀ.ਐੱਮ.ਪੀ. ਮੁਤਾਬਿਕ ਇਹ ਹਾਦਸਾ 240 ਸਟ੍ਰੀਟ ’ਤੇ ਹਾਈਵੇਅ 1 ਦੀਆਂ ਉੱਤਰ ਵੱਲ ਜਾਣ ਵਾਲੀਆਂ ਲਾਇਨਾਂ ਵਿਚ ਹੋਇਆ ਸੀ।
ਆਰ.ਸੀ.ਐੱਮ.ਪੀ. ਵਲੋਂ ਜਾਰੀ ਬਿਆਨ ਅਨੁਸਾਰ ਇਕ ਕਾਰ ਅਤੇ ਮੋਟਰਸਾਈਕਲ ਹਾਈਵੇਅ ’ਤੇ ਉੱਤਰ ਵੱਲ ਜਾ ਰਹੇ ਸਨ ਜਦ ਦੋਹਾਂ ਦੀ ਆਪਸ ਵਿਚ ਟੱਕਰ ਹੋ ਗਈ। ਬਦਕਿਸਮਤੀ ਨਾਲ ਇਸ ਹਾਦਸੇ ਵਿਚ ਮੋਟਰਸਾੲਕਿਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮਾਮਲੇ ਵਿਚ ਮੌਕੇ ’ਤੇ ਲੈਂਗਲੇ ਆਰ.ਸੀ.ਐੱਮ.ਪੀ. ਅਤੇ ਏਕੀਕ੍ਰਿਤ ਟਕਰਾਅ ਵਿਸ਼ਲੇਸ਼ਣ ਅਤੇ ਪੁਨਰ ਨਿਰਮਾਣ ਸੇਵਾ ਵਲੋਂ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ 232 ਸਟ੍ਰੀਟ ਅਤੇ 264 ਸਟ੍ਰੀਟ ਦਰਮਿਆਨ ਉਤਰ ਵੱਲ ਜਾਣ ਹਾਈਵੇਅ 1 ਨੂੰ ਅਨਿਸ਼ਚਿਤਕਾਲ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਹਾਦਸੇ ਬਾਰੇ ਕੋਈ ਵੀ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਆਦਿ ਹੋਣ ’ਤੇ ਲੈਂਗਲੇ ਆਰ.ਸੀ.ਐੱਮ.ਪੀ. ਨਾਲ 604-532-3200 ’ਤੇ ਸੰਪਰਕ ਕੀਤਾ ਜਾ ਸਕਦਾ ਹੈ।