Oct 7, 2026 3:04 PM - Connect Newsroom - Ramandeep Kaur with files from The Canadian Press

ਲੈਂਗਲੀ ਵਿਚ ਇੱਕ ਦੁਖ਼ਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਰਾਤ ਇੱਕ ਕ੍ਰੈਸ਼ ਵਿਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਇਹ ਸਿੰਗਲ ਵ੍ਹੀਕਲ ਕਰੈਸ਼ ਦੀ ਘਟਨਾ ਸੀ, ਇਸ ਵਿਚ ਕੋਈ ਦੂਜਾ ਵਾਹਨ ਸ਼ਾਮਲ ਨਹੀਂ ਸੀ।
ਲੈਂਗਲੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਫਸਟ ਰਿਸਪਾਂਡਰ ਨੂੰ ਰਾਤ ਕਰੀਬ ਸਵਾ 10 ਵਜੇ 16 ਐਵੇਨਿਊ ਦੇ 20500 ਬਲਾਕ ਵਿਚ ਘਟਨਾ ਵਾਪਰਨ ਦੀ ਸੂਚਨਾ ਮਿਲੀ ਸੀ।ਸਾਰਜੈਂਟ ਜ਼ੈਨਲ ਸ਼ਾਰੂਮ ਮੁਤਾਬਕ, ਅਧਿਕਾਰੀਆਂ ਵਲੋਂ ਪੀੜਤ ਦੀ ਜਾਨ ਬਚਾਉਣ ਲਈ ਤਮਾਮ ਕੋਸ਼ਿਸ਼ ਕੀਤੀਆਂ ਗਈਆਂ ਪਰ ਉਸ ਨੇ ਘਟਨਾ ਸਥਾਨ 'ਤੇ ਹੀ ਦਮ ਤੋੜ ਦਿੱਤਾ।
ਉਹਨਾਂ ਕਿਹਾ ਕਿ ਘਟਨਾ ਕਿਵੇਂ ਵਾਪਰੀ ਇਸ ਦਾ ਕਾਰਨ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਸਾਰਜੈਂਟ ਸ਼ਾਰੂਮ ਮੁਤਾਬਕ, ਮੋਟਰਸਾਈਕਲ ਕ੍ਰੈਸ਼ ਹੋਣ ਮਗਰੋਂ ਮੌਕੇ 'ਤੇ ਸਬੂਤ ਇਕੱਠੇ ਕਰਨ ਲਈ ਘਟਨਾ ਸਥਾਨ ਦੇ ਨਾਲ ਲੱਗਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਸਵੇਰੇ 4 ਵਜੇ ਦੇ ਆਸਪਾਸ ਉਹਨਾਂ ਦੁਬਾਰਾ ਖੋਲ੍ਹਿਆ ਗਿਆ ਹੈ।




