10.31C Vancouver
ADS

Oct 7, 2026 1:20 PM - Connect Newsroom - Ramandeep Kaur with files from The Canadian Press

ਟੰਬਲਰ ਰਿਜ ਸਕੂਲ ਗੋਲੀਬਾਰੀ ਮਾਮਲੇ ’ਚ ਅਮਰੀਕੀ ਅਧਿਕਾਰੀਆਂ ਵੱਲੋਂ ਹੋਰ ਵੇਰਵੇ ਜਾਰੀ

Share On
new-details-emerge-about-washington-man-charged-in-tumbler-ridge-shooting-case
Tumbler Ridge Secondary School in British Columbia. (Photo: The Canadian Press)

ਬੀ.ਸੀ. ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਮਾਮਲੇ ਵਿਚ ਅਮਰੀਕੀ ਅਧਿਕਾਰੀਆਂ ਵਲੋਂ ਗ੍ਰਿਫਤਾਰ ਕੀਤੇ ਗਏ ਵਾਸ਼ਿੰਗਟਨ ਸਟੇਟ ਦੇ 30 ਸਾਲਾ ਜੇਮਜ਼ ਕੋਡੀ ਬ੍ਰਾਇੰਟ ਨੂੰ ਲੈ ਕੇ ਹੋਰ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕੀ ਅਧਿਕਾਰੀ ਮੁਤਾਬਕ, ਬ੍ਰਾਇੰਟ ਹਮਲੇ ਤੋਂ ਪਹਿਲਾਂ ਦੇ ਪਿਛਲੇ ਛੇ ਮਹੀਨਿਆਂ ਤੋਂ 18 ਸਾਲਾ ਸ਼ੂਟਰ ਜੈਸੀ ਵੈਨ ਰੂਟਸਲਾਰ ਨਾਲ ਇੱਕ ਐਪ ਰਾਹੀਂ ਲਗਾਤਾਰ ਸੰਪਰਕ ਵਿਚ ਸੀ।

ਉਹ ਰੂਟਸੇਲਾਰ ਨੂੰ ਨਾ ਸਿਰਫ਼ ਵਾਰਦਾਤ ਨੂੰ ਅੰਜਾਮ ਦੇਣ ਲਈ ਤਕਨੀਕੀ ਸਲਾਹ ਅਤੇ ਪੈਸੇ ਦੇ ਰਿਹਾ ਸੀ ਬਲਕਿ ਇਸ ਖ਼ੂਨੀ ਖੇਡ ਦੀ ਲਾਈਵ ਸਟ੍ਰੀਮਿੰਗ ਕਰਨ ਦੀ ਯੋਜਨਾ ਵੀ ਬਣਾਈ ਸੀ।ਅਧਿਕਾਰੀਆਂ ਮੁਤਾਬਕ, ਵਾਰਦਾਤ ਵਾਲੇ ਦਿਨ 10 ਫਰਵਰੀ ਨੂੰ ਸ਼ੂਟਿੰਗ ਨੂੰ ਲਾਈਵ ਸਟ੍ਰੀਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ 20 ਸੈਕਿੰਡ ਹੀ ਚੱਲ ਸਕੀ ਸੀ।

ਉਨ੍ਹਾਂ ਮੁਤਾਬਕ ਬ੍ਰਾਇੰਟ ਕਈ ਸਾਲ ਪਹਿਲਾਂ ਰੂਟਸੇਲਾਰ ਨੂੰ ਓਮੇਗਲ ਨਾਮਕ ਔਨਲਾਈਨ ਵੀਡੀਓ ਚੈਟ ਪਲੇਟਫਾਰਮ 'ਤੇ ਮਿਲਿਆ ਸੀ। ਗੌਰਤਲਬ ਹੈ ਕਿ ਅਮਰੀਕੀ ਏਜੰਸੀਆਂ ਨੇ ਬ੍ਰਾਇੰਟ ਨੂੰ ਇਸ ਮਾਮਲੇ ਵਿਚ ਦੂਜੇ ਦੇਸ਼ ਵਿਚ ਕਤਲ ਦੀ ਸਾਜ਼ਿਸ ਰਚਣ ਦੇ ਦੋਸ਼ ਨਾਲ ਚਾਰਜ ਕੀਤਾ ਹੈ, ਜਿਸ ਵਿਚ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

Latest news

new-details-emerge-about-washington-man-charged-in-tumbler-ridge-shooting-case
Punjabi

ਟੰਬਲਰ ਰਿਜ ਸਕੂਲ ਗੋਲੀਬਾਰੀ ਮਾਮਲੇ ’ਚ ਅਮਰੀਕੀ ਅਧਿਕਾਰੀਆਂ ਵੱਲੋਂ ਹੋਰ ਵੇਰਵੇ ਜਾਰੀ

ਬੀ.ਸੀ. ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਮਾਮਲੇ ਵਿਚ ਅਮਰੀਕੀ ਅਧਿਕਾਰੀਆਂ ਵਲੋਂ ਗ੍ਰਿਫਤਾਰ ਕੀਤੇ ਗਏ ਵਾਸ਼ਿੰਗਟਨ ਸਟੇਟ ਦੇ 30 ਸਾਲਾ ਜੇਮਜ਼ ਕੋਡੀ ਬ੍ਰਾਇੰਟ ਨੂੰ ਲੈ ਕੇ ਹੋਰ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕੀ ਅਧਿਕਾਰੀ ਮੁਤਾਬਕ, ਬ੍ਰਾਇੰਟ ਹਮਲੇ ਤੋਂ ਪਹਿਲਾਂ ਦੇ ਪਿਛਲੇ ਛੇ ਮਹੀਨਿਆਂ ਤੋਂ 18 ਸਾਲਾ ਸ਼ੂਟਰ ਜੈਸੀ ਵੈਨ ਰੂਟਸਲਾਰ ਨਾਲ ਇੱਕ ਐਪ ਰਾਹੀਂ ਲਗਾਤਾਰ ਸੰਪਰਕ ਵਿਚ ਸੀ।
30-year-old-u-s-man-charged-in-tumbler-ridge-school-shooting-conspiracy
Punjabi

ਟੰਬਲਰ ਰਿਜ ਸਕੂਲ ਗੋਲੀਬਾਰੀ ਮਾਮਲੇ ’ਚ 30 ਸਾਲਾ ਅਮਰੀਕੀ ਵਿਅਕਤੀ ’ਤੇ ਲੱਗੇ ਸਾਜ਼ਿਸ਼ ਰਚਣ ਦੇ ਦੋਸ਼

ਬੀ.ਸੀ. ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਸਬੰਧ ਵਿਚ ਅਮਰੀਕਾ ਦੇ ਇੱਕ 30 ਸਾਲਾ ਸ਼ੱਕੀ ਵਿਅਕਤੀ ਨੂੰ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਅਮਰੀਕਾ ਦੇ ਕਾਰਜਕਾਰੀ Attorney Neil Floyd ਵਲੋਂ ਕੀਤੀ ਗਈ ਹੈ। ਮੁਲਜ਼ਮ ਪੱਛਮੀ ਵਾਸ਼ਿੰਗਟਨ ਦਾ ਰਹਿਣ ਵਾਲਾ ਹੈ।
carney-to-visit-türkiye-to-strengthen-trade-energy-and-defence-ties
Punjabi

ਤੁਰਕੀ ਦੌਰੇ ’ਤੇ ਜਾਣਗੇ ਮਾਰਕ ਕਾਰਨੀ, ਵਪਾਰ ਤੇ ਡਿਫੈਂਸ ਸਾਂਝੇਦਾਰੀ ਮਜ਼ਬੂਤ ਕਰਨ ’ਤੇ ਰਹੇਗਾ ਫੋਕਸ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 21 ਤੋਂ 23 ਅਕਤੂਬਰ ਤੱਕ ਤੁਰਕੀ ਦੇ ਦੌਰੇ 'ਤੇ ਜਾਣ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਐਨਰਜੀ ਅਤੇ ਡਿਫੈਂਸ ਵਿਚ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ।ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਤੁਰਕੀ ਦਾ ਇਹ ਪਹਿਲਾ ਦੁਵੱਲਾ ਦੌਰਾ ਹੋਵੇਗਾ।
david-eby-pledges-new-mri-ct-scanners-to-cut-health-care-wait-times
Punjabi

ਵੇਟਿੰਗ ਟਾਈਮ ਘਟਾਉਣ ਲਈ ਡੇਵਿਡ ਈਬੀ ਦਾ ਐਲਾਨ, 8 MRI ਤੇ 10 CT ਸਕੈਨਰ ਖ਼ਰੀਦਣ ਦਾ ਕੀਤਾ ਵਾਅਦਾ

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਨੇ ਅੱਜ ਸਵੇਰ ਕੋਕੁਇਟਲਮ ਵਿਖੇ ਕੰਪੇਨ ਦੌਰਾਨ ਮਰੀਜ਼ਾਂ ਦੇ ਵੇਟਿੰਗ ਟਾਈਮ ਨੂੰ ਘਟਾਉਣ ਲਈ ਕਈ ਐਲਾਨ ਕੀਤੇ ਹਨ। ਇਸ ਕਦਮ ਤਹਿਤ ਉਨ੍ਹਾਂ 8 ਨਵੀਆਂ ਐਮ.ਆਰ.ਆਈ. ਮਸ਼ੀਨਾਂ ਅਤੇ 10 ਨਵੇਂ ਸੀਟੀ ਸਕੈਨਰ ਖ਼ਰੀਦੇ ਜਾਣ ਦਾ ਵਾਅਦਾ ਕੀਤਾ, ਜਿਨ੍ਹਾਂ ਵਿੱਚੋਂ ਇੱਕ ਐਮ.ਆਰ.ਆਈ. ਮਸ਼ੀਨ ਉਨ੍ਹਾਂ Eagle Ridge Hospital ਵਿਚ ਸਥਾਪਿਤ ਕੀਤੇ ਜਾਣ ਦੀ ਗੱਲ ਆਖੀ।
carney-vows-to-work-with-quebecs-separatist-pq-government
Punjabi

ਕਾਰਨੀ ਵੱਲੋਂ ਕਿਊਬੈਕ ਦੀ ਵੱਖਵਾਦੀ PQ ਸਰਕਾਰ ਨਾਲ ਮਿਲ ਕੇ ਕੰਮ ਕਰਨ ’ਤੇ ਜ਼ੋਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਊਬੈਕ ਵਿਚ ਬਣਨ ਜਾ ਰਹੀ ਵੱਖਵਾਦੀ ਵਿਚਾਰਧਾਰਾ ਵਾਲੀ Parti Québécois ਦੀ ਸਰਕਾਰ ਨਾਲ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਅੱਜ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸੂਬੇ ਦੇ ਨਵੇਂ ਬਣਨ ਵਾਲੇ ਪ੍ਰੀਮੀਅਰ ਪਾਲ ਸੇਂਟ-ਪੀਅਰੇ ਪਲੈਮੰਡਨ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link