Sep 12, 2024 6:26 PM - The Canadian Press

ਲਿਟਨ ਬੀ.ਸੀ. ਵਿਚ ਲਗਭਗ 3 ਸਾਲ ਪਹਿਲਾਂ ਲੱਗੀ ਜੰਗਲੀ ਅੱਗ ਦੀ ਜਾਂਚ ਆਰ.ਸੀ.ਐੱਮ.ਪੀ. ਵਲੋਂ ਪੂਰੀ ਕਰ ਲਈ ਗਈ ਹੈ ਜਿਸ ਵਿਚ 2 ਲੋਕਾਂ ਦੀ ਜਾਨ ਚਲੀ ਗਈ ਸੀ। ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਤਿੰਨ ਸਾਲ ਪਹਿਲਾਂ ਲਿਟਨ ਵਿੱਚ ਲੱਗੀ ਭਿਆਨਕ ਅੱਗ ਕਿਵੇਂ ਲੱਗੀ ਸੀ। ਇਕ ਲੰਮੀ ਅਤੇ ਗੁੰਝਲਦਾਰ ਜਾਂਚ ਮਗਰੋਂ ਪੁਲਿਸ ਦਾ ਕਹਿਣਾ ਹੈ ਕਿ ਉਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕਦੇ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪਿੰਡ ਦਾ ਜ਼ਿਆਦਾਤਰ ਹਿੱਸਾ ਤਬਾਹ ਅਤੇ ਬਰਬਾਦ ਹੋ ਗਿਆ ਸੀ।
ਆਰ.ਸੀ.ਐੱਮ.ਪੀ. ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚਕਰਤਾਵਾਂ ਨੇ 400 ਵੀਡੀਓ ਅਤੇ ਫੋਟੋਆਂ ਸਮੇਤ ਕਈ ਸਬੂਤ ਇਕੱਠੇ ਕੀਤੇ ਅਤੇ ਬੀ.ਸੀ. ਕੋਰੋਨਰ ਸਰਵਿਸ,ਬੀ.ਸੀ. ਵਾਈਲਡਫਾਇਰ ਸਰਵਿਸ ਦੀ ਸਮਾਨਾਂਤਰ ਜਾਂਚ ਦੀ ਸਮੀਖਿਆ ਕੀਤੀ।
ਲਿਟਨ ਫਰਸਟ ਨੇਸ਼ਨ ਦੇ ਇਕ ਬਜ਼ੁਰਗ ਜਾਰਜ ਬ੍ਰਾਊਨ ਅਤੇ ਉਸ ਦੀ ਪਤਨੀ ਅੱਗ ਲੱਗਣ ਦੌਰਾਨ ਆਪਣੇ ਘਰ ਤੋਂ ਭੱਜ ਗਏ ਅਤੇ ਬ੍ਰਾਊਨ ਦਾ ਕਹਿਣਾ ਹੈ ਕਿ ਉਹ ਜਾਂਚ ਦੇ ਨਤੀਜਿਆਂ ਤੋਂ ਨਿਰਾਸ਼ ਹਨ ਅਤੇ ਹੁਣ 80 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਅੱਗ ਤੋਂ ਸਭ ਕੁਝ ਗੁਆਉਣ ਤੋਂ ਬਾਅਦ ਸਭ ਕੁਝ ਦੁਬਾਰਾ ਸ਼ੁਰੂ ਕਰਨਾ ਪਏਗਾ।




