Feb 28, 2022 11:05 PM - Connect News

ਨਨਾਈਮੋ 'ਚ ਇੱਕ ਘਰ 'ਚ ਧਮਾਕਾ ਹੋ ਗਿਆ।
ਘਟਨਾ 'ਚ 2 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਹਾਲਾਂਕਿ ਘਟਨਾ ਮੌਕੇ ਘਰ ਖਾਲੀ ਪਿਆ ਦੱਸਿਆ ਗਿਆ।
ਧਮਾਕਾ ਇੰਨਾ ਜੋਰਦਾਰ ਸੀ ਕਿ ਘਰ ਦੇ ਪਰਖੱਚੇ ਉੱਡ ਗਏ।
ਪੁਲਿਸ ਦਾ ਕਹਿਣਾ ਸੀ ਕਿ ਧਮਾਕਾ ਐਤਵਾਰ ਰਾਤ ਕਰੀਬ 8.20 ਵਜੇ 'ਤੇ ਪਾਈਨ ਸਟ੍ਰੀਟ ਅਤੇ ਫਿਟਜ਼ਵਿਲੀਅਮ ਸਟ੍ਰੀਟ ਕੋਲ ਵਾਪਰਿਆ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਨੈਚੁਰਲ ਗੈਸ ਲੀਕ ਨਾਲ ਸੰਬੰਧਤ ਸੀ।
ਧਮਾਕੇ ਕਾਰਨ ਨੇੜੇ ਦੇ ਇੱਕ ਘਰ ਨੂੰ ਵੀ ਨੁਕਸਾਨ ਪਹੁੰਚਿਆ ਅਤੇ 2 ਲੋਕ ਜਖਮੀ ਹੋ ਗਏ।
4 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਗਈਆਂ।
ਕੁਝ ਲੋਕਾਂ ਦਾ ਕਹਿਣਾ ਸੀ ਕਿ ਧਮਾਕੇ ਦਾ ਖੜਕਾ 2 ਬਲੌਕ ਦੂਰ ਤਕ ਸੁਣਾਈ ਦਿੱਤਾ ਸੀ।




