15.38C Vancouver
ADS

Jun 20, 2022 2:12 PM - THE CANADIAN PRESS

ਰੇਸ਼ਲ ਨੋਟਲੇ ਨੇ ਪਾਰਟੀ 'ਚ ਵਲੰਟੀਅਰਾਂ, ਸਟਾਫ ਨਾਲ ਬਦਸਲੂਕੀ ਲਈ ਮੰਗੀ ਮੁਆਫੀ

Share On
ndp-leader-rachel-notley-apologizes-over-mistreatment-of-volunteers-staff
NDP Leader Rachel Notley (Photo: Connect FM File)

ਐਲਬਰਟਾ ਐੱਨ. ਡੀ. ਪੀ. ਲੀਡਰ ਰੇਸ਼ਲ ਨੋਟਲੇ ਨੇ ਸਟਾਫ ਤੇ ਵਾਲੰਟੀਅਰਾਂ ਨਾਲ ਬਦਸਲੂਕੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਾਰਟੀ ਮੈਂਬਰਾਂ ਤੋਂ ਮੁਆਫੀ ਮੰਗੀ ਹੈ।

ਗੌਰਤਲਬ ਹੈ ਕਿ ਤਿੰਨ ਮਹੀਨੇ ਪਹਿਲਾਂ ਨਿਊ ਡੈਮੋਕਰੇਟ ਦੇ 15 ਹਲਕਾ ਪ੍ਰਧਾਨਾਂ ਅਤੇ ਖੇਤਰੀ ਉਪ-ਪ੍ਰਧਾਨਾਂ ਨੇ ਇੱਕ ਪੱਤਰ ਲਿਖ ਕੇ ਪਾਰਟੀ ਵਿਚ ਹੋ ਰਹੇ ਦੁਰਵਿਵਹਾਰ ਦੀ ਸੁਤੰਤਰ ਜਾਂਚ ਲਈ ਥਰਡ-ਪਾਰਟੀ ਨੂੰ ਨਿਯੁਕਤ ਕਰਨ ਦੀ ਮੰਗ ਕੀਤੀ ਸੀ।

ਨੋਟਲੇ ਨੇ ਕੱਲ੍ਹ ਐੱਨ. ਡੀ. ਪੀ. ਪ੍ਰੋਵਿੰਸ਼ੀਅਲ ਕੌਂਸਲ ਨੂੰ ਦਿੱਤੇ ਇੱਕ ਭਾਸ਼ਣ ਦੌਰਾਨ ਕਿਹਾ ਕਿ ਇੱਕ ਬਾਹਰੀ ਫਰਮ ਵੱਲੋਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਤੰਤਰ ਜਾਂਚ ਟੀਮ ਐੱਨ. ਡੀ. ਪੀ. ਦੀਆਂ ਹਿਊਮਨ ਰੀਸੋਰਸ ਪਾਲਿਸੀਜ਼ ਦਾ ਰੀਵਿਊ ਕਰੇਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਰਟੀ ਵਿਚ ਪਾਲਿਸੀਜ਼ ਤੇ ਕੋਡ ਆਫ ਕੰਡਕਟ ਸਹੀ ਢੰਗ ਨਾਲ ਲਾਗੂ ਹਨ।

ਉਨ੍ਹਾਂ ਅੱਗੇ ਵਾਅਦਾ ਕੀਤਾ ਕਿ ਪਾਰਟੀ ਦੇ ਸਾਰੇ ਕਾਰਜਕਾਰੀ ਸਟਾਫ ਨੂੰ ਐਡੀਸ਼ਨਲ ਵਰਕਪਲੇਸ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਵਿਚ ਉਹ ਖ਼ੁਦ ਵੀ ਸ਼ਾਮਲ ਹੋਣਗੇ।

Latest news

elderly-woman-distracted-and-robbed-of-gold-necklace-in-vancouver-police-seek-suspects
Punjabi

ਵੈਨਕੂਵਰ 'ਚ ਧਿਆਨ ਭਟਕਾ ਕੇ 76 ਸਾਲਾ ਬਜ਼ੁਰਗ ਮਹਿਲਾ ਦਾ ਸੋਨੇ ਦਾ ਹਾਰ ਚੋਰੀ, ਪੁਲਿਸ ਵੱਲੋਂ ਸ਼ੱਕੀਆਂ ਦੀ ਭਾਲ ਜਾਰੀ

ਵੈਨਕੂਵਰ ਵਿਚ ਈਸਟ 11th ਐਵੇਨਿਊ ਅਤੇ ਵਿਕਟੋਰੀਆ ਡਰਾਈਵ ਦੇ ਇਲਾਕੇ ਵਿਚ ਮੰਗਲਵਾਰ ਇੱਕ 76 ਸਾਲਾ ਬਜ਼ੁਰਗ ਮਹਿਲਾ ਦਾ ਧਿਆਨ ਭਟਕਾ ਕੇ ਉਸ ਦਾ ਹਾਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਦੁਪਹਿਰ ਲਗਭਗ 12:30 ਵਜੇ ਬਜ਼ੁਰਗ ਮਹਿਲਾ ਆਪਣੇ ਪਰਿਵਾਰ ਦੀ ਉਡੀਕ ਕਰ ਰਹੀ ਸੀ ਤਾਂ ਇੱਕ ਅਣਜਾਣ ਔਰਤ ਉਸ ਕੋਲ ਆਈ ਅਤੇ ਕਿਹਾ ਕਿ ਉਹ ਬਿਲਕੁਲ ਉਸ ਦੀ ਮਾਂ ਵਰਗੀ ਦਿਸਦੀ ਹੈ।
alberta-launches-online-bike-lane-complaint-form-ahead-of-planned-legislation
Punjabi

ਐਲਬਰਟਾ ਵਿੱਚ ਬਾਈਕ ਲੇਨ ਦੇ ਵਿਰੋਧ 'ਚ ਸ਼ਿਕਾਇਤਾਂ ਦਰਜ ਕਰਨ ਲਈ ਜਨਤਕ ਹੈਲਪਲਾਈਨ ਦੀ ਸ਼ੁਰੂਆਤ

ਐਲਬਰਟਾ ਦੀ ਯੂ.ਸੀ.ਪੀ. ਸਰਕਾਰ ਨੇ ਸੂਬੇ ਵਿੱਚ ਬਣਾਈਆਂ ਗਈਆਂ ਬਾਈਕ ਲੇਨ ਦੇ ਵਿਰੋਧ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਜਨਤਕ ਸ਼ਿਕਾਇਤ ਲਾਈਨ ਦੀ ਸ਼ੁਰੂਆਤ ਕੀਤੀ ਹੈ। ਹੁਣ ਐਲਬਰਟਾਵਾਸੀ ਇੱਕ ਆਨਲਾਈਨ ਫਾਰਮ ਰਾਹੀਂ ਆਪਣੇ ਇਲਾਕੇ ਦੀਆਂ ਬਾਈਕ ਲੇਨ ਬਾਰੇ ਆਪਣੀਆਂ ਚਿੰਤਾਵਾਂ ਜਾਂ ਸ਼ਿਕਾਇਤਾਂ ਸਿੱਧੀਆਂ ਸਰਕਾਰ ਤੱਕ ਪਹੁੰਚਾ ਸਕਦੇ ਹਨ।
canada-pauses-new-parent-and-grandparent-sponsorship-applications-for-2026
Punjabi

ਕੈਨੇਡਾ ਨੇ 2026 ਲਈ ਮਾਪਿਆਂ ਅਤੇ ਦਾਦਾ-ਦਾਦੀ ਦੀ ਸਪਾਂਸਰਸ਼ਿਪ ਅਰਜ਼ੀਆਂ ਲੈਣ 'ਤੇ ਲਗਾਈ ਰੋਕ

ਕੈਨੇਡਾ ਦੀ ਫੈਡਰਲ ਸਰਕਾਰ ਨੇ ਇਸ ਸਾਲ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਪੌਂਸਰ ਕਰਨ ਦੇ ਚਾਹਵਾਨ ਲੋਕਾਂ ਲਈ ਨਵੀਆਂ ਅਰਜ਼ੀਆਂ ਸਵੀਕਾਰ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਮੀਗ੍ਰੇਸ਼ਨ ਵਿਭਾਗ ਮੁਤਾਬਕ, ਮਾਤਾ-ਪਿਤਾ, ਦਾਦਾ-ਦਾਦੀ ਸਪਾਂਸਰਸ਼ਿਪ ਨੂੰ ਰੋਕਣ ਦਾ ਇਹ ਫੈਸਲਾ ਮੌਜੂਦਾ ਸਿਸਟਮ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਅਤੇ ਫਾਈਲਾਂ ਦੇ ਬੈਕਲੌਗ ਨੂੰ ਘਟਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
federal-government-names-new-members-to-independent-senate-appointments-advisory-board
Punjabi

ਫੈਡਰਲ ਸਰਕਾਰ ਨੇ ਸੈਨੇਟ ਨਿਯੁਕਤੀਆਂ ਲਈ ਸੁਤੰਤਰ ਸਲਾਹਕਾਰ ਬੋਰਡ ਦੇ ਨਵੇਂ ਮੈਂਬਰਾਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਦੇ ਅੱਪਰ ਹਾਊਸ ਦੀਆਂ ਨਿਯੁਕਤੀਆਂ ਦੀ ਸਿਫ਼ਾਰਸ਼ ਕਰਨ ਵਾਲੇ Independent Advisory Board for Senate Appointments ਦੇ ਨਵੇਂ ਮੈਂਬਰਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਦੇਸ਼ ਦੇ ਪ੍ਰਮੁੱਖ ਪੰਜਾਬੀ-ਕੈਨੇਡੀਅਨ ਆਗੂ ਅਤੇ ਸਾਬਕਾ ਸੈਨੇਟਰ ਸਰਬਜੀਤ ਸਿੰਘ ਮਰਵਾਹ ਸਮੇਤ ਦਰਜਨ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
surrey-man-sentenced-to-nearly-five-years-in-prison-in-extortion-related-shooting-and-arson-case
Punjabi

ਜਬਰੀ ਵਸੂਲੀ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਸਰੀ ਦੇ ਵਿਅਕਤੀ ਨੂੰ 5 ਸਾਲ ਦੀ ਕੈਦ

ਸਰੀ ਵਿਚ 2024 ਦੌਰਾਨ ਐਕਸਟੋਸ਼ਨ ਨਾਲ ਸਬੰਧਤ ਹਿੰਸਕ ਅਪਰਾਧਾਂ ਦੇ ਮਾਮਲੇ ਵਿਚ ਕੋਰਟ ਵਲੋਂ ਅਭਿਜੀਤ ਕਿੰਗਰਾ ਨੂੰ ਲਗਭਗ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰਾ ਨੇ 6 ਜੁਲਾਈ ਨੂੰ ਅਦਾਲਤ ਵਿਚ ਇੱਕ ਘਰ 'ਤੇ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਆਪਣਾ ਗੁਨਾਹ ਕਬੂਲ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link