17.76C Vancouver
ADS

Mar 27, 2026 3:39 PM - Connect Newsroom - Ramandeep Kaur with files from The Canadian Press

ਨੇਪਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਨੇ ਚੁੱਕੀ ਸਹੁੰ

Share On
nepals-youngest-prime-minister-sworn-in-after-landslide-election-win
Nepal’s Prime Minister Balendra Shah takes the oath of office in Kathmandu on Friday. (Photo: The Canadian Press)

ਨੇਪਾਲ ਵਿੱਚ 'ਜੇਨ ਜ਼ੀ' ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਲਾਂਭੇ ਹੋਣ ਦੇ ਛੇ ਮਹੀਨਿਆਂ ਬਾਅਦ ਬਾਲੇਂਦਰ ਸ਼ਾਹ 'ਬਾਲੇਨ' ਨੇ ਨੇਪਾਲ ਦੇ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰੈਪਰ ਤੋਂ ਨੇਤਾ ਬਣੇ ਰਾਸ਼ਟਰੀ ਸੁਤੰਤਰ ਪਾਰਟੀ ਦੇ 35 ਸਾਲਾ ਆਗੂ ਨੇ ਸੀਤਲ ਨਿਵਾਸ ਸਥਿਤ ਰਾਸ਼ਟਰਪਤੀ ਦਫ਼ਤਰ ਵਿਖੇ ਸਹੁੰ ਚੁੱਕੀ।

ਬਾਲੇਨ ਨੇਪਾਲ ਵਿੱਚ ਇਸ ਅਹੁਦੇ ਲਈ ਲੋਕਤੰਤਰੀ ਤੌਰ 'ਤੇ ਚੁਣੇ ਗਏ ਸਭ ਤੋਂ ਨੌਜਵਾਨ ਆਗੂ ਹਨ ਅਤੇ ਉਹ ਕਾਰਜਪਾਲਿਕਾ ਦਾ ਸਰਬਉੱਚ ਅਹੁਦਾ ਸੰਭਾਲਣ ਵਾਲੇ ਮਧੇਸ਼ ਖੇਤਰ ਦੇ ਪਹਿਲੇ ਵਿਅਕਤੀ ਵੀ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਸੰਵਿਧਾਨ ਦੀ ਧਾਰਾ 76 (1) ਅਨੁਸਾਰ ਸ਼ੁੱਕਰਵਾਰ ਨੂੰ 47ਵੇਂ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ।

Latest news

no-active-recall-petitions-remain-against-alberta-mlas
Punjabi

ਐਲਬਰਟਾ ਦੇ ਐਮ.ਐਲ.ਏ. ਗੁਥਰੀ ਖਿਲਾਫ ਰੀਕਾਲ ਪਟੀਸ਼ਨ ਹੋਈ ਅਸਫਲ

ਐਲਬਰਟਾ ਦੇ ਵਿਧਾਇਕ ਪੀਟਰ ਗੁਥਰੀ ਨੂੰ ਹਟਾਉਣ ਲਈ ਪਾਈ ਗਈ ਰੀਕਾਲ ਪਟੀਸ਼ਨ ਰੱਦ ਹੋ ਗਈ ਹੈ। ਇਲੈਕਸ਼ਨ ਐਲਬਰਟਾ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਏਅਰਡ੍ਰੀ-ਕੋਚਰੇਨ ਖੇਤਰ ਤੋਂ ਐਮ.ਐਲ.ਏ. ਵਿਰੁੱਧ ਜਾਰੀ ਪਟੀਸ਼ਨ ਨੂੰ ਅਵੈਧ ਕਰਾਰ ਦਿੱਤਾ। ਗੁਥਰੀ ਵਿਰੁੱਧ ਇਹ ਪਟੀਸ਼ਨ ਨਿਰਧਾਰਤ 90 ਦਿਨਾਂ ਦੀ ਸਮੇਂ-ਸੀਮਾ ਦੇ ਅੰਦਰ ਬਿਨੈਕਾਰ ਵੱਲੋਂ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ।
toronto-police-officer-dies-after-being-shot-during-search-warrant-execution-in-north-york
Punjabi

ਓਨਟਾਰੀਓ ਵਿੱਚ ਡਿਊਟੀ ਦੌਰਾਨ ਜ਼ਖ਼ਮੀ ਟੋਰਾਂਟੋ ਪੁਲਿਸ ਅਧਿਕਾਰੀ ਦੀ ਮੌਤ

ਓਨਟਾਰੀਓ ਵਿਚ ਅੱਜ ਸਵੇਰ ਨੌਰਥ ਯੌਰਕ ਦੇ ਇੱਕ ਅਪਾਰਟਮੈਂਟ ਵਿਚ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਟੋਰਾਂਟੋ ਪੁਲਿਸ ਦੇ ਔਫੀਸਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਟੋਰਾਂਟੋ ਪੁਲਿਸ ਦੇ ਚੀਫ਼ ਮਾਈਰੋਨ ਡੈਮਕਿਵ ਨੇ ਇਸ ਦੀ ਪੁਸ਼ਟੀ ਕੀਤੀ। ਮਾਰੇ ਗਏ ਔਫੀਸਰ ਦੀ ਪਛਾਣ 43 ਸਾਲਾ Const. Marc Pinizzotto ਵਜੋਂ ਹੋਈ ਹੈ।
former-akal-takht-jathedar-records-statement-before-sit-in-behbal-kalan-firing-case
Punjabi

ਸਾਬਕਾ ਅਕਾਲ ਤਖਤ ਜਥੇਦਾਰ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਸਾਹਮਣੇ ਦਰਜ ਕਰਵਾਏ ਬਿਆਨ

ਫਰੀਦਕੋਟ ਦੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਰਵਾਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।
most-crime-guns-traced-in-canada-originated-domestically-rcmp-internal-reports-show
Punjabi

ਸਾਲ 2024 'ਚ ਟਰੇਸ ਕੀਤੇ ਗਏ ਜ਼ਿਆਦਾਤਰ ਅਪਰਾਧਿਕ ਹਥਿਆਰ ਕੈਨੇਡਾ ਦੇ ਅੰਦਰੋਂ ਹਾਸਲ ਕੀਤੇ ਗਏ: RCMP ਰਿਪੋਰਟ

ਕੈਨੇਡਾ ਵਿਚ ਅਪਰਾਧਿਕ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਲੈ ਕੇ ਇੱਕ ਖੁਲਾਸਾ ਸਾਹਮਣੇ ਆਇਆ ਹੈ। ਆਰ.ਸੀ.ਐਮ.ਪੀ.ਦੀਆਂ ਅੰਦਰੂਨੀ ਰਿਪੋਰਟਾਂ ਮੁਤਾਬਕ, ਸਾਲ 2023 ਅਤੇ 2024 ਦੌਰਾਨ ਵਾਰਦਾਤਾਂ ਵਿਚ ਵਰਤੇ ਗਏ ਹਥਿਆਰਾਂ ਵਿਚੋਂ ਬਹੁਗਿਣਤੀ ਕੈਨੇਡਾ ਦੇ ਅੰਦਰੋਂ ਹੀ ਹਾਸਲ ਕੀਤੇ ਗਏ ਸਨ ਨਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਸਮਗਲ ਕਰਕੇ ਲਿਆਂਦਾ ਗਿਆ ਸੀ।
proposed-safe-social-media-act-would-restrict-access-for-children-under-16
Punjabi

ਕੈਨੇਡਾ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਗਾਈ ਪਾਬੰਦੀ

ਕੈਨੇਡੀਅਨ ਸਰਕਾਰ ਵਲੋਂ ਬੁੱਧਵਾਰ ਪੇਸ਼ ਕੀਤੇ ਗਏ ਸੇਫ ਸੋਸ਼ਲ ਮੀਡੀਆ ਐਕਟ, ਜਿਸ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ, ਉਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ 'ਤੇ ਉਨ੍ਹਾਂ ਦੇ ਕੁੱਲ ਗਲੋਬਲ ਰੈਵੇਨਿਊ ਦੇ 3 ਫੀਸਦੀ ਦੇ ਬਰਾਬਰ ਭਾਰੀ-ਭਰਕਮ ਜੁਰਮਾਨਾ ਕੀਤਾ ਜਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link