15.68C Vancouver
ADS

Jun 29, 2020 9:32 PM -

ਸਰੀ ਪੁਲਿਸ ਬੋਰਡ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ

Share On
new-surrey-police-board-members-appointed
FILE - The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. Canada's national police force wants a digital tool to harvest data from a sweeping variety of online sources to provide early information on threats such as disease outbreaks and mass shootings. THE CANADIAN PRESS/Darryl Dyck

ਬੀ.ਸੀ. ਵੱਲੋਂ 'ਸਿਟੀ ਆਫ ਸਰੀ' ਦੇ ਪਹਿਲੇ ਪੁਲਿਸ ਬੋਰਡ ਮੈਂਬਰਾਂ ਦੀ ਨਿਯੁਕਤੀ ਸੰਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ। ਇਹ ਸਰੀ ਦੀ ਆਰ.ਸੀ.ਐਮ.ਪੀ. ਤੋਂ ਮਯੂਨਿਸਪਲ ਪੁਲਿਸ ਫੋਰਸ ਲਈ ਟ੍ਰਾਂਜ਼ਿਸ਼ਨ ਦਾ ਹਿੱਸਾ ਹੈ। ਲੈਫਟੀਨੈਂਟ ਗਵਰਨਰ ਨੇ ਕਾਉਂਸਿਲ ਦੇ 7 ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।

ਸਿਟੀ ਆਫ ਸਰੀ ਦੇ ਮਯੂਨਿਸਪਲ ਪੁਲਿਸ ਬੋਰਡ ਦੇ ਪੁਲਿਸ ਐਕਟ ਦੇ ਸੈਕਸ਼ਨ 23(1)(c) ਤਹਿਤ ਇਹ ਨਿਯੁਕਤੀ ਹੋਈ ਦੱਸੀ ਗਈ ਹੈ। ਸਰੀ ਦੇ ਮੇਯਰ ਸਮੇਤ ਇਸ ਦੇ ਕੁੱਲ 9 ਮੈਂਬਰ ਹੋਣਗੇ।

ਇਸ ਦੇ ਮੈਂਬਰਾਂ ਵਿੱਚ:

ਚੀਫ਼ ਹਾਰਲੇ ਚੈਪਲ, ਸੈਮੀਆਮੂ ਫਰਸਟ ਨੇਸ਼ਨ ਚੀਫ਼

ਚੈਨੀ ਕਲੋਕ, ਡਾਇਰੈਕਟਰ, ਫਰੇਜ਼ਰ ਹੈਲਥ ਅਥਾਰਿਟੀ

ਐਲਿਜ਼ਾਬੈਥ ਮਾਡਲ, ਸੀ.ਈ.ਓ. ਡਾਊਨਟਾਊਨ ਸਰੀ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ

ਜੇਮਜ਼ ਕਰਵਾਨਾ, ਮੀਡੀਏਟਰ ਅਤੇ ਅਰਬਿਟ੍ਰੇਟਰ

ਜਸਪ੍ਰੀਤ ਸੁੰਨਰ, ਵਕੀਲ ਅਤੇ ਲੇਬਰ ਰਿਲੇਸ਼ਨਜ਼ ਨੁਮਾਇੰਦੇ, ਹਸਪਤਾਲ ਐਂਪਲਾਈਜ਼ ਯੂਨੀਅਨ

ਮਾਨਵ ਗਿੱਲ, ਮੈਨੇਜਰ, ਕਲੀਨੀਕਲ ਆਪ੍ਰੇਸ਼ਨਜ਼, ਫਰੇਜ਼ਰ ਹੈਲਥ ਅਥਾਰਿਟੀ

ਮੀਨਾ ਬ੍ਰਿਸਰਡ, ਰੀਜਨਲ ਡਾਇਰੈਕਟਰ, ਕਨੇਡੀਅਨ ਯੂਨੀਅਨ ਆਫ ਪਬਲਿਕ ਐਂਪਲਾਈਜ਼ ਸ਼ਾਮਿਲ ਹਨ।


ਜਾਣਕਾਰੀ ਦਿੱਤੀ ਗਈ ਕਿ ਨਿਯੁਕਤੀਆਂ ਪੂਰੀ ਜਾਂਚ ਪੜਤਾਲ ਅਤੇ ਸਕਰੀਨਿੰਗ ਦੀ ਪ੍ਰਕਿਰਿਆ ਤੋਂ ਬਾਅਦ ਕੀਤੀਆਂ ਗਈਆਂ ਹਨ। ਸ਼ੁਰੂਆਤੀ ਨਿਯੁਕਤੀਆਂ 12 ਤੋਂ 18 ਮਹੀਨੇ ਦੇ ਸਮੇਂ ਲਈ ਹੋਣਗੀਆਂ। ਪੁਲਿਸ ਐਕਟ ਦੇ ਅਧੀਨ, ਬੋਰਡ ਵੱਲੋਂ ਸਰੀ ਪੁਲਿਸ ਡਿਪਾਰਟਮੈਂਟ ਦੇ ਕਾਰਜਾਂ ਅਤੇ ਸੇਵਾਵਾਂ ਦਾ ਧਿਆਨ ਰੱਖਿਆ ਜਾਵੇਗਾ।

ਬੋਰਡ ਦੇ ਚਾਰ ਮੁੱਖ ਗਵਰਨੈਂਸ ਫੰਕਸ਼ਨ ਦੱਸੇ ਗਏ ਹਨ।

ਇਸ ਦੇ ਵਿੱਚ:

ਪੁਲਿਸ ਅਤੇ ਸਿਵਿਲੀਅਨ ਕਾਮਿਆਂ ਦੀ ਨਿਯੁਕਤੀ

ਪੁਲਿਸ ਡਿਪਾਰਟਮੈਂਟ ਦੇ ਲਈ ਫਾਈਨੈਂਸ਼ੀਅਲ ਓਵਰਸਾਈਟ ਪ੍ਰਦਾਨ ਕਰਨਾ

ਡਿਪਾਰਟਮੈਂਟ ਦੇ ਲਈ ਨੀਤੀਆਂ ਅਤੇ ਨਿਰਦੇਸ਼ਾਂ ਨੂੰ ਜਾਰੀ ਕਰਨਾ, ਅਤੇ

ਡਿਪਾਰਟਮੈਂਟ ਦੇ ਖਿਲਾਫ਼ ਨੀਤੀਆਂ ਅਤੇ ਸੇਵਾਵਾਂ ਸੰਬੰਧੀ ਸ਼ਿਕਾਇਤਾਂ ਦੀ ਜਾਂਚ ਕਰਨਾ ਸ਼ਾਮਿਲ ਹਨ।

ਸਿਟੀ ਆਫ ਸਰੀ ਦੀ ਟ੍ਰਾਂਜ਼ਿਸ਼ਨ ਦੇ ਵਿੱਚ ਅਗਲਾ ਕਦਮ ਨਵੇਂ ਬੋਰਡ ਵੱਲੋਂ ਚੀਫ਼ ਕਾਂਸਟੇਬਲ ਦੀ ਨਿਯੁਕਤੀ ਹੋਵੇਗਾ।


Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link