13.23C Vancouver
ADS

Dec 30, 2025 5:35 PM - Connect Newsroom - Ramandeep Kaur with files from The Canadian Press

ਬੀ.ਸੀ. 'ਚ ਸਾਲ 2025 ਦੌਰਾਨ ਐਮਰਜੈਂਸੀ ਨੰਬਰ ਦੀ ਕੁਝ ਲੋਕਾਂ ਨੇ ਕੀਤੀ ਗੈਰ ਜ਼ਰੂਰੀ ਵਰਤੋਂ

Share On
odd-complaints-about-haircuts-hornets-and-luggage-top-b-c-s-unusual-911-calls-of-2025
An E-Comm call centre operator at work in British Columbia. (Photo: The Canadian Press)

ਬੀ.ਸੀ. ਵਿਚ ਸਾਲ 2025 ਦੌਰਾਨ ਐਮਰਜੈਂਸੀ ਨੰਬਰ 911 ਦੀ ਕੁਝ ਲੋਕਾਂ ਵਲੋਂ ਬੇਹੱਦ ਗੈਰ-ਜ਼ਿੰਮੇਵਾਰਾਨਾ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। E-Comm ਜੋ ਕਿ ਬੀ. ਸੀ. ਦੀ ਸਭ ਤੋਂ ਵੱਡੀ ਐਮਰਜੈਂਸੀ ਸੰਚਾਰ ਸੇਵਾ ਹੈ, ਨੇ ਸਾਲ ਦੀਆਂ ਅਜਿਹੀਆਂ 10 ਸਭ ਤੋਂ ਖਰਾਬ ਕਾਲ ਦੀ ਸੂਚੀ ਜਾਰੀ ਕੀਤੀ ਹੈ।

911 ਲਾਈਨ ਦੇ ਸਰਵਿਸ ਓਪਰੇਟਰ ਮੁਤਾਬਕ, ਇਨ੍ਹਾਂ ਕਾਲ ਵਿਚ ਡਿਸ਼ਵਾਸ਼ਰ ਕੰਮ ਨਹੀਂ ਕਰ ਰਿਹਾ ਦੀ ਸ਼ਿਕਾਇਤ, ਗਲਤ ਹੇਅਰ ਕੱਟ ਅਤੇ ਰੈਸਟੋਰੈਂਟ ਤੋਂ ਬਰਗਰ ਵਿਚ ਦੇਰੀ ਵਰਗੀਆਂ ਸ਼ਿਕਾਇਤ ਕੀਤੀਆਂ ਗਈਆਂ, E-Comm ਦੇ ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਕਾਲ ਕਾਰਨ ਉਨ੍ਹਾਂ ਲੋਕਾਂ ਦੀਆਂ ਲਾਈਨਾਂ ਰੁਕ ਜਾਂਦੀਆਂ ਹਨ ਜਿਨ੍ਹਾਂ ਨੂੰ ਅਸਲ ਵਿਚ ਐਮਰਜੈਂਸੀ ਸਥਿਤੀ ਵਿਚ ਮਦਦ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਐਮਰਜੈਂਸੀ ਨੰਬਰ ਕੋਈ ਕਸਟਮਰ ਸਰਵਿਸ ਨੰਬਰ ਨਹੀਂ ਹੈ। E-Comm ਦਾ ਕਹਿਣਾ ਹੈ ਕਿ ਇਸ ਸੂਚੀ ਨੂੰ ਸਾਂਝਾ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਐਮਰਜੈਂਸੀ ਲਾਈਨ ਸਿਰਫ਼ ਉਨ੍ਹਾਂ ਲੋਕਾਂ ਲਈ ਉਪਲਬਧ ਰਹਿਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਅਸਲ ਵਿਚ ਪੁਲਿਸ, ਫਾਇਰ ਸਰਵਿਸ ਜਾਂ ਐਂਬੂਲੈਂਸ ਦੀ ਤੁਰੰਤ ਸਹਾਇਤਾ ਦੀ ਲੋੜ ਹੈ ਅਤੇ ਕੁਝ ਲੋਕਾਂ ਦੀ ਲਾਪਰਵਾਹੀ ਐਮਰਜੈਂਸੀ ਸੇਵਾਵਾਂ 'ਤੇ ਬੇਲੋੜਾ ਬੋਝ ਪਾ ਰਹੀ ਹੈ।

Latest news

canada-seeks-oman-airspace-access-amid-middle-east-tensions-no-evacuation-flights-announced
Punjabi

ਮਿਡਲ ਈਸਟ ਤਣਾਅ ਵਿਚਕਾਰ ਕੈਨੇਡਾ ਨੇ ਓਮਾਨ ਦੇ ਹਵਾਈ ਖੇਤਰ ਦੀ ਮੰਗੀ ਇਜਾਜ਼ਤ

ਕੈਨੇਡਾ ਨੇ ਮਿਡਲ ਈਸਟ ਵਿਚ ਤਣਾਅ ਦੇ ਮੱਦੇਨਜ਼ਰ ਓਮਾਨ ਤੋਂ ਉਨ੍ਹਾਂ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਲੋੜ ਪੈਣ 'ਤੇ ਖੇਤਰ ਵਿਚ ਫਸੇ ਕੈਨੇਡੀਅਨਸ ਨੂੰ ਇਸ ਰਸਤੇ ਰਾਹੀਂ ਸੁਰੱਖਿਅਤ ਕੱਢਿਆ ਜਾ ਸਕੇ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਸਬੰਧੀ ਆਪਣੇ ਓਮਾਨੀ ਹਮਰੁਤਬਾ ਬਦਰ ਅਲ-ਬੁਸੈਦੀ ਨਾਲ ਗੱਲ ਕੀਤੀ। ਲਗਭਗ 100,000 ਕੈਨੇਡੀਅਨਸ ਇਸ ਸਮੇਂ ਪ੍ਰਭਾਵਿਤ ਖੇਤਰ ਵਿਚ ਮੌਜੂਦ ਹਨ।
air-canada-adds-extra-toronto-delhi-flight-amid-middle-east-disruptions
Punjabi

ਮਿਡਲ ਈਸਟ ਦੀ ਤਾਜ਼ਾ ਹਾਲਾਤ ਕਾਰਨ ਏਅਰ ਕੈਨੇਡਾ ਨੇ ਟੋਰਾਂਟੋ ਤੋਂ ਦਿੱਲੀ ਦੀ ਫਲਾਈਟ 'ਚ ਕੀਤਾ ਵਾਧਾ

ਏਅਰ ਕੈਨੇਡਾ ਨੇ ਮਿਡਲ ਈਸਟ ਵਿਚ ਮੌਜੂਦਾ ਹਾਲਾਤ ਵਿਚਕਾਰ ਭਾਰਤ ਅਤੇ ਕੈਨੇਡਾ ਵਿਚਾਲੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਹੂਲਤ ਵਧਾਉਣ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ ਐਲਾਨ ਕੀਤਾ ਹੈ ਕਿ 7 ਮਾਰਚ ਤੋਂ 21 ਮਾਰਚ ਤੱਕ ਟੋਰਾਂਟੋ-ਦਿੱਲੀ ਰੂਟ ਲਈ ਇੱਕ ਵਾਧੂ ਉਡਾਣ ਸ਼ਾਮਲ ਕੀਤੀ ਜਾ ਰਹੀ ਹੈ, ਜਿਸ ਨਾਲ ਹੁਣ ਇਸ ਰੂਟ 'ਤੇ ਦਿਨ ਵਿਚ ਹੁਣ ਦੋ ਵਾਰ ਉਡਾਣਾਂ ਉਪਲੱਬਧ ਹੋਣਗੀਆਂ।
b-c-chief-coroner-announces-investigation-into-tumbler-ridge-mass-shooting
Punjabi

ਟੰਬਲਰ ਰਿਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੀ ਕਾਨੂੰਨੀ ਜਾਂਚ ਦਾ ਡਾ. ਜਤਿੰਦਰ ਬੈਦਵਾਨ ਨੇ ਕੀਤਾ ਐਲਾਨ

ਬੀ. ਸੀ. ਦੇ ਚੀਫ ਕੋਰੋਨਰ ਡਾ. ਜਤਿੰਦਰ ਬੈਦਵਾਨ ਨੇ ਅੱਜ ਵਿਕਟੋਰੀਆ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਟੰਬਲਰ ਰਿਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਕੋਰੋਨਰ ਅਨੁਸਾਰ, ਇਸ ਜਾਂਚ ਦਾ ਉਦੇਸ਼ ਘਟਨਾ ਦੇ ਤੱਥਾਂ ਨੂੰ ਜਨਤਕ ਕਰਨਾ ਅਤੇ ਭਵਿੱਖ ਵਿਚ ਅਜਿਹੇ ਦੁਖਾਂਤਾਂ ਨੂੰ ਰੋਕਣ ਲਈ ਸਿਫ਼ਾਰਸ਼ਾਂ ਜਾਰੀ ਕਰਨਾ ਹੈ।
minister-sunner-explains-the-need-of-bill-7-in-an-interview-with-connect-fm
Punjabi

ਮਿਨਿਸਟਰ ਸੁੰਨਰ ਨੇ ਕਨੈਕਟ ਐਫ.ਐਮ. ਨਾਲ ਵਿਸ਼ੇਸ਼ ਗੱਲਬਾਤ 'ਚ ਬਿੱਲ 7 ਦੀ ਲੋੜ 'ਤੇ ਪਾਇਆ ਚਾਨਣਾ

ਬੀ.ਸੀ. ਸਰਕਾਰ ਵੱਲੋਂ ਲੈਜਿਸਲੇਚਰ 'ਚ ਐਜੂਕੇਸ਼ਨ ਕਵਾਲਿਟੀ ਅਸ਼ੋਰੈਂਸ ਪ੍ਰਦਾਨ ਕਰਨ ਲਈ, ਓਵਰਸਾਈਟ ਨੂੰ ਮਜਬੂਤੀ ਦੇਣ ਲਈ ਅਤੇ ਬੈਡ ਐਕਟਰਸ 'ਤੇ ਕਰੈਕ-ਡਾਊਨ ਲਈ ਇੱਕ ਬਿੱਲ, ਜਿਸ ਦਾ ਨਾਮ ਹੈ ਬਿੱਲ 7, ਇਸ ਨੂੰ ਪੇਸ਼ ਕੀਤਾ ਗਿਆ ਹੈ।
provincial-site-funding-leads-to-121-arrests-major-drug-and-weapon-seizures-in-kelowna
Punjabi

ਸੂਬਾਈ ਸਾਈਟ ਫੰਡਿੰਗ ਨਾਲ ਕੇਲੋਨਾ ਵਿੱਚ 121 ਗ੍ਰਿਫਤਾਰੀਆਂ, ਨਸ਼ੀਲੇ ਪਦਾਰਥ ਅਤੇ ਹਥਿਆਰ ਜ਼ਬਤ

ਕੇਲੋਨਾ ਆਰ.ਸੀ.ਐਮ.ਪੀ. ਨੇ ਸੂਬਾ ਸਰਕਾਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਡ ਇਨਫੋਰਸਮੈਂਟ ਫੰਡਿੰਗ ਦੀ ਮਦਦ ਨਾਲ 1 ਜੂਨ 2025 ਤੋਂ 15 ਜਨਵਰੀ 2026 ਵਿਚਕਾਰ ਸ਼ਹਿਰ ਵਿਚੋਂ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ ਅਤੇ $55,528 ਕੈਨੇਡੀਅਨ ਕਰੰਸੀ ਜ਼ਬਤ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link