12.55C Vancouver
ADS

Aug 26, 2020 1:43 AM -

ਬੀ.ਸੀ. 'ਚ ਕੋਵਿਡ-19 ਦੇ 58 ਮਾਮਲੇ ਹੋਏ ਰਿਪੋਰਟ, ਦੋ ਹੋਰ ਆਊਟਬ੍ਰੇਕਸ ਦੀ ਵੀ ਦਿੱਤੀ ਜਾਣਕਾਰੀ

Share On
officials-declare-covid-19-outbreaks-at-two-b-c-health-facilities-58-new-cases-reported-in-b-c
(File) -  British Columbia's Provincial Health Officer, Dr. Bonnie Henry giving her views during a press conference. - (B.C. government)

ਬੀ.ਸੀ. 'ਚ ਕੋਰੋਨਾ ਵਾਇਰਸ ਦੇ 58 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,242 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 203 ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 925 ਤੱਕ ਪਹੁੰਚ ਗਏ ਹਨ।

ਬੀ.ਸੀ. ਦੇ 22 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 7 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਹੁਣ ਤੱਕ ਸੂਬੇ ਦੇ ਕੁੱਲ 4,114 ਲੋਕ ਇਸ ਵਾਇਰਸ ਤੋਂ ਰਿਕਵਰ ਕਰ ਚੁੱਕੇ ਹਨ।

ਜਾਣਕਾਰੀ ਦਿੱਤੀ ਗਈ ਕਿ ਲੈਂਗਲੀ ਮੈਮੋਰੀਅਲ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਐਲਾਨ ਦਿੱਤੀ ਗਈ ਹੈ।

ਇੱਕ ਮਰੀਜ਼ ਨੂੰ ਡਿਸਚਾਰਜ ਕੀਤੇ ਜਾਣ ਤੋਂ ਬਾਅਦ, ਵਾਇਰਸ ਤੋਂ ਪੀੜਤ ਪਾਇਆ ਗਿਆ ਜਿਸ ਦੇ ਚਲਦਿਆਂ ਸਾਵਧਾਨੀ ਵਰਤਦੇ ਹੋਏ ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ ਸਰੀ ਦੀ ਇੱਕ ਨਿੱਜੀ ਲਿਵਿੰਗ ਫੈਸਿਲਿਟੀ, ਬੀਅਰ ਕ੍ਰੀਕ ਵਿਲਾ 'ਚ ਆਊਟਬ੍ਰੇਕ ਐਲਾਨੀ ਗਈ ਹੈ।

Latest news

canadian-astronaut-jeremy-hansen-speaks-with-prime-minister-mark-carney-during-artemis-ii-mission
Punjabi

ਕੈਨੇਡੀਅਨ ਪੁਲਾੜ ਯਾਤਰੀ ਨੇ ਪੀ.ਐਮ.ਕਾਰਨੀ ਨਾਲ ਵਿਸ਼ੇਸ਼ ਲਾਈਵ ਸੰਪਰਕ ਦੌਰਾਨ ਕੀਤੀ ਗੱਲਬਾਤ

ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਬੁੱਧਵਾਰ ਸ਼ਾਮ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਵਿਸ਼ੇਸ਼ ਲਾਈਵ ਸੰਪਰਕ ਦੌਰਾਨ ਗੱਲਬਾਤ ਕੀਤੀ। ਇਸ 10 ਮਿੰਟ ਦੀ ਗੱਲਬਾਤ ਵਿਚ ਪੀ.ਐਮ. ਕਾਰਨੀ ਨੇ ਹੈਨਸਨ ਅਤੇ ਉਨ੍ਹਾਂ ਦੀ ਟੀਮ ਦੇ ਹੌਸਲੇ ਦੀ ਸ਼ਲਾਘਾ ਕੀਤੀ। ਗੱਲਾਂ-ਗੱਲਾਂ ਵਿਚ ਜਿੱਥੇ ਪੁਲਾੜ ਯਾਨ ਵਿਚ ਮੌਜੂਦ ਮੈਪਲ ਸਿਰਪ ਦੀ ਚਰਚਾ ਹੋਈ, ਉੱਥੇ ਹੀ ਪੀ.ਐਮ. ਨੇ ਅੰਤਰਰਾਸ਼ਟਰੀ ਸਹਿਯੋਗ ਅਤੇ ਮਿਸ਼ਨ ਦੇ ਜੋਖਮਾਂ ਬਾਰੇ ਵੀ ਸਵਾਲ ਪੁੱਛੇ।
navjot-kaur-sidhu-says-she-will-contest-2027-punjab-election-with-bharatiya-rashtrawadi-party
Punjabi

2027 'ਚ ਭਾਰਤੀ ਰਾਸ਼ਟਰਵਾਦੀ ਪਾਰਟੀ ਤੋਂ ਚੋਣ ਲੜਣਗੇ ਡਾ. ਨਵਜੋਤ ਕੌਰ ਸਿੱਧੂ

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ 2027 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਰਾਸ਼ਟਰਵਾਦੀ ਪਾਰਟੀ ਤੋਂ ਲੜੇਗੀ। ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ।
edmonton-man-charged-with-human-trafficking-offences-involving-five-women-police-say
Punjabi

ਐਡਮਿੰਟਨ ਵਿੱਚ ਮਨੁੱਖੀ ਤਸਕਰੀ ਮਾਮਲੇ ਵਿੱਚ ਵਿਅਕਤੀ ‘ਤੇ ਲੱਗੇ ਗੰਭੀਰ ਦੋਸ਼

ਐਡਮਿੰਟਨ ਦੇ ਇੱਕ ਵਿਅਕਤੀ ਖ਼ਿਲਾਫ਼ ਪੁਲਿਸ ਨੇ ਮਨੁੱਖੀ ਤਸਕਰੀ ਅਤੇ ਜਾਨਵਰਾਂ ਨਾਲ ਦੁਰਵਿਵਹਾਰ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 47 ਸਾਲਾ ਜੋਨਾਥਨ ਐਲਾਰਡ ‘ਤੇ ਕੁੱਲ 26 ਕ੍ਰਿਮਿਨਲ ਕੋਡ ਦੇ ਦੋਸ਼ ਅਤੇ ਐਨੀਮਲ ਪ੍ਰੋਟੈਕਸ਼ਨ ਐਕਟ ਦੇ ਦੋ ਦੋਸ਼ ਲਗਾਏ ਗਏ ਹਨ।
man-arrested-after-reported-assault-on-woman-in-new-westminster
Punjabi

ਨਿਊ ਵੈਸਟਮਿੰਟਰ ਪੁਲਿਸ ਨੇ ਔਰਤ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਨਿਊ ਵੈਸਟਮਿੰਟਰ ਪੁਲਿਸ ਨੇ ਇੱਕ ਔਰਤ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸੋਮਵਾਰ ਦੁਪਹਿਰ ਨੂੰ ਮਿਲੀਆਂ ਦੋ ਐਮਰਜੈਂਸੀ ਕਾਲ ਤੋਂ ਬਾਅਦ ਕੀਤੀ ਗਈ, ਜਿਨ੍ਹਾਂ ਵਿਚ ਰਿਪੋਰਟ ਕੀਤੀ ਗਈ ਸੀ ਕਿ ਇੱਕ ਵਿਅਕਤੀ ਸੜਕ 'ਤੇ ਚੱਲ ਰਹੀ ਔਰਤ ਦੀ ਕੁੱਟਮਾਰ ਕਰ ਰਿਹਾ ਹੈ।
alberta-defence-lawyers-call-for-probe-into-edmonton-police-chief-over-manslaughter-case-comments
Punjabi

8 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਦਖਲ ਅੰਦਾਜ਼ੀ ਕਾਰਨ ਐਡਮਿੰਟਨ ਪੁਲਿਸ ਮੁਖੀ ਵਿਰੁੱਧ ਅਪਰਾਧਿਕ ਜਾਂਚ ਦੀ ਮੰਗ

ਐਲਬਰਟਾ ਦੇ ਡਿਫੈਂਸ ਵਕੀਲਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨੇ ਐਡਮਿੰਟਨ ਦੇ ਪੁਲਿਸ ਚੀਫ਼ ਅਤੇ ਪੁਲਿਸ ਵਿਭਾਗ ਦੇ ਮੁੱਖ ਵਕੀਲ ਵਿਰੁੱਧ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ।ਕ੍ਰਿਮੀਨਲ ਟ੍ਰਾਇਲ ਲੋਅਰ ਐਸੋਸੀਏਸ਼ਨ (CTLA) ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਇੱਕ ਕਤਲ ਦੇ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਵਿੱਚ ਦਖ਼ਲ ਦੇ ਕੇ ਸੰਭਾਵਿਤ ਅਪਰਾਧਿਕ ਕਾਰਵਾਈ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link