Aug 21, 2020 9:26 PM -

ਸਰੀ 'ਚ ਹੋਏ ਇੱਕ ਝਗੜੇ 'ਚ ਦੋ ਲੋਕਾਂ ਦੇ ਗੰਭੀਰ ਸੱਟਾਂ ਲੱਗਣ ਦੀਆਂ ਖਬਰਾਂ ਹਨ।
ਇੱਕ ਵਿਅਕਤੀ ਦੀਆਂ ਸੱਟਾਂ ਨੂੰ ਜਾਨਲੇਵਾ ਅਤੇ ਦੂਜੇ ਦੇ ਜ਼ਖਮਾਂ ਨੂੰ ਗੰਭੀਰ ਦੱਸਿਆ ਗਿਆ ਹੈ।
ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਕਰੀਬ ਇੱਕ ਦਰਜਨ ਲੋਕਾਂ ਦਰਮਿਆਨ ਕੁੱਟਮਾਰ ਹੋਈ ਸੀ।
ਘਟਨਾ ਵੀਰਵਾਰ ਰਾਤ ਕਰੀਬ 9 ਵਜੇ ਵਾਪਰੀ ਦੱਸੀ ਗਈ ਹੈ।
ਘਟਨਾ ਕਲੌਵਰਡੇਲ 'ਚ ਵਾਪਰੀ ਦੱਸੀ ਗਈ ਹੈ।
ਕੌਰਪੋਰਲ ਈਲਿਆਨੌਰ ਸਟੂਰਕੋ ਨੇ ਦੱਸਿਆ ਕਿ ਦੋਨੋਂ ਲੋਕ ਝਗੜੇ ਦੌਰਾਨ ਜ਼ਖਮੀ ਹੋਏ, ਪਰ ਇਹ ਸੱਟਾਂ ਕਿਵੇਂ ਲੱਗੀਆਂ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਝਗੜੇ ਦੀ ਵਜ੍ਹਾ ਬਾਰੇ ਵੀ ਨਹੀਂ ਦੱਸਿਆ ਗਿਆ ਹੈ। ਮਾਮਲੇ ਦੀ ਜਾਂਚ ਸੀਰੀਅਸ ਕ੍ਰਾਈਮ ਯੂਨਿਟ ਨੇ ਆਪਣੇ ਹੱਥ 'ਚ ਲੈ ਲਈ ਹੈ।
ਕਿਸੇ ਕੋਲ ਮਾਮਲੇ ਸੰਬੰਧੀ ਜਾਣਕਾਰੀ ਹੋਵੇ ਤਾਂ ਪੁਲਿਸ ਕੋਲ ਪਹੁੰਚ ਕਰਨ ਦੀ ਅਪੀਲ ਕੀਤੀ ਗਈ ਹੈ।




