Sep 2, 2020 10:38 PM -

ਰਿਚਮੰਡ ਆਰ.ਸੀ.ਐਮ.ਪੀ. ਵੱਲੋਂ ਬੀਤੀ ਰਾਤ ਮੈਸੀ ਟਨਲ ਦੇ ਕੋਲ ਵਾਪਰੇ ਕ੍ਰੈਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਘਟਨਾ 'ਚ ਸ਼ਰਾਬ ਪੀ ਕੇ ਵਾਹਨ ਚਲਾਉਣ ਨੂੰ ਇੱਕ ਕਾਰਨ ਮੰਨਿਆ ਜਾ ਰਿਹਾ ਹੈ।
ਇਸ ਕ੍ਰੈਸ਼ 'ਚ ਇੱਕ ਵਿਅਕਤੀ ਦੀ ਜਾਨ ਜਾਂਦੀ ਰਹੀ ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ।
ਇਸ ਘਟਨਾ 'ਚ ਰਿਚਮੰਡ ਦੀ ਇੱਕ 61 ਸਾਲਾ ਔਰਤ ਦੀ ਮੌਤ ਹੋ ਗਈ ਹੈ।
ਪੀੜਤ ਔਰਤ ਘਟਨਾ 'ਚ ਸ਼ਾਮਿਲ ਇੱਕ ਵਾਹਨ ਨੂੰ ਚਲਾ ਰਹੀ ਸੀ।
ਇਸ ਗੱਡੀ 'ਚ ਸਵਾਰ ਇੱਕ ਹੋਰ ਵਿਅਕਤੀ, ਅਤੇ ਘਟਨਾ 'ਚ ਸ਼ਾਮਿਲ ਦੂਜੇ ਵਾਹਨ ਦੇ ਚਾਲਕ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਸੀ।
ਪੀੜਤ ਔਰਤ ਜਿਸ ਵਾਹਨ ਨੂੰ ਚਲਾ ਰਹੀ ਸੀ, ਉਹ ਉੱਤਰ ਦਿਸ਼ਾ ਵੱਲ ਜਾ ਰਿਹਾ ਸੀ, ਪਰ ਇਸੇ ਦੌਰਾਨ ਹਾਈਵੇਅ 99 'ਤੇ ਦੱਖਣ ਦਿਸ਼ਾ ਵੱਲ ਜਾਂਦੇ ਇੱਕ ਵਾਹਨ ਨੇ ਸੈਂਟਰ ਲਾਈਨ ਨੂੰ ਟੱਪ ਦਿੱਤਾ ਅਤੇ ਸਾਹਮਣੇ ਤੋਂ ਆਉਂਦੀ ਗੱਡੀ ਨਾਲ ਟੱਕਰ ਹੋ ਗਈ।
ਘਟਨਾ ਤੋਂ ਬਾਅਦ ਟਨਲ ਨੂੰ ਕਰੀਬ 7 ਘੰਟੇ ਤੱਕ ਬੰਦ ਰੱਖਿਆ ਗਿਆ।




