Jul 16, 2026 2:36 PM - Connect Newsroom - Ramandeep Kaur

ਡੈਲਟਾ ਵਿਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ। ਸਟਾਫ ਸਾਰਜੈਂਟ ਮਾਈਕ ਵਾਈਟਲੀ ਮੁਤਾਬਕ, ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 3 ਵਜੇ ਲੈਡਨਰ ਟਰੰਕ ਰੋਡ ਦੇ 9800-ਬਲਾਕ ਵਿਚ ਵਾਪਰਿਆ, ਇਸ ਵਿਚ 4 ਗੱਡੀਆਂ ਆਪਸ ਵਿਚ ਟਕਰਾਈਆਂ, ਜਿਨ੍ਹਾਂ ਵਿਚ ਕਈ ਲੋਕ ਸਵਾਰ ਸਨ।
ਉਥੇ ਹੀ, ਫਸਟ ਰਿਸਪੌਂਡਰ ਵੱਲੋਂ ਘਟਨਾ ਸਥਾਨ 'ਤੇ ਇੱਕ adult male ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਇਸ ਸਬੰਧੀ ਹੋਰ ਵੇਰਵੇ ਨਹੀਂ ਦਿੱਤੇ ਗਏ ਅਤੇ ਇਸ ਟੱਕਰ ਦੇ ਕਾਰਨਾਂ ਦੀ ਜਾਂਚ ਡੈਲਟਾ ਪੁਲਿਸ ਦੀ Collision Investigation Team ਵਲੋਂ ਕੀਤੀ ਜਾ ਰਹੀ ਹੈ।ਔਫੀਸਰ ਵਲੋਂ ਇਸ ਘਟਨਾ ਦੀ ਡੈਸ਼ ਕੈਮ ਫੁਟੇਜ ਜਾਂ ਕੋਈ ਜਾਣਕਾਰੀ ਹੋਣ 'ਤੇ ਲੋਕਾਂ ਨੂੰ ਪੁਲਿਸ ਨਾਲ 604-946-4411 'ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।




