Mar 22, 2020 8:01 PM -

ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਉਮੀਦਵਾਰ ਐਰਿਨ ਓ'ਟੂਲ ਦਾ ਕਹਿਣਾ ਹੈ ਕਿ ਇਸ ਚੋਣ ਨੂੰ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ।
ਓ'ਟੂਲ ਤੋਂ ਪਹਿਲਾਂ ਬਾਕੀ ਉਮੀਦਵਾਰ ਵੀ 27 ਜੂਨ ਨੂੰ ਹੋਣ ਵਾਲੀ ਇਸ ਚੋਣ ਨੂੰ ਮੁਲਤਵੀ ਕਰਨ ਦੀ ਸਲਾਹ ਦੇ ਚੁੱਕੇ ਹਨ।
ਓ'ਟੂਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਾਲੰਟੀਅਰ ਅਤੇ ਆਯੋਜਕ ਕੋਵਿਡ-19 ਨਾਲ ਨਜਿੱਠਣ ਲਈ ਲੋੜੀਂਦੀ ਕਾਰਵਾਈ ਤੇ ਧਿਆਨ ਦੇ ਸਕਣ।
ਉਨ੍ਹਾਂ ਕਿਹਾ ਕਿ ਉਹ ਇਸ ਦੌੜ ਤੋਂ ਬਾਹਰ ਨਹੀਂ ਹੋ ਰਹੇ, ਪਰ ਸਾਥੀ ਕੈਨੇਡੀਅਨਾਂ ਦੀਆਂ ਲੋੜਾਂ ਨੂੰ ਤਰਜੀਹ ਦੇਣਾ ਜ਼ਰੂਰੀ ਹੈ।




