23.5C Vancouver
ADS

May 27, 2026 2:08 PM - Connect Newsroom - Ramandeep Kaur with files from The Canadian Press

ਸਵੀਡਨ ਦੀ ਡਿਫੈਂਸ ਕੰਪਨੀ ਤੋਂ ਏਅਰ ਫੋਰਸ ਲਈ ਰਾਡਾਰ ਸਿਸਟਮ ਖਰੀਦਣ ਲਈ ਗੱਲਬਾਤ ਜਾਰੀ: ਕਾਰਨੀ

Share On
ottawa-enters-negotiations-with-saab-for-airborne-surveillance-fleet-carney-says
Carney announced the planned procurement during the Cansec defence and security trade show in Ottawa.(Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਮਹੱਤਵਪੂਰਨ ਕਦਮ ਤਹਿਤ ਅਮਰੀਕੀ ਸਪਲਾਇਰ ਦੀ ਬਜਾਏ ਸਵੀਡਨ ਦੀ ਡਿਫੈਂਸ ਕੰਪਨੀ Saab ਤੋਂ ਰਾਇਲ ਕੈਨੇਡੀਅਨ ਏਅਰ ਫੋਰਸ ਲਈ ਅਰਲੀ ਵਾਰਨਿੰਗ ਰਾਡਾਰ ਸਿਸਟਮ ਖਰੀਦਣ ਲਈ ਰਸਮੀ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਦੀ ਉਸ ਵਚਨਬੱਧਤਾ ਦਾ ਹਿੱਸਾ ਹੈ, ਜਿਸ ਵਿਚ ਉਹਨਾਂ American ਫੌਜੀ ਸਾਜੋ-ਸਾਮਾਨਾਂ 'ਤੇ ਖਰਚ ਘਟਾਉਣ ਦੀ ਗੱਲ ਆਖੀ ਸੀ।

ਪੀ. ਐੱਮ. ਕਾਰਨੀ ਨੇ ਔਟਵਾ ਵਿਚ ਚੱਲ ਰਹੇ Cansec ਡਿਫੈਂਸ ਐਕਸਪੋ ਸ਼ੋਅ ਵਿਚ ਬੁੱਧਵਾਰ ਨੂੰ ਸ਼ਿਰਕਤ ਕਰਦੇ ਹੋਏ Swedish ਕੰਪਨੀ ਦੇ ਬਣਾਏ ਹੋਏ advanced surveillance ਸਿਸਟਮ GlobalEye ਦੀ ਚੋਣ ਕੀਤੇ ਜਾਣ ਦਾ ਖੁਲਾਸਾ ਕੀਤਾ। ਇਹ ਅਰਲੀ ਵਾਰਨਿੰਗ ਸਿਸਟਮ ਕੈਨੇਡਾ ਵਿਚ Bombardier ਵਲੋਂ ਬਣਾਏ Global 6500 jets ਵਿਚ ਲਗਾਏ ਜਾਣਗੇ।

ਗੌਰਤਲਬ ਹੈ ਕਿ ਇਸ ਕੰਟਰੈਕਟ ਦੀ ਦੌੜ ਵਿਚ ਅਮਰੀਕੀ ਕੰਪਨੀਆਂ Boeing ਅਤੇ L3Harris ਵੀ ਸ਼ਾਮਲ ਹਨ, ਜੋ ਇਸੇ ਤਰ੍ਹਾਂ ਦੇ ਰਾਡਾਰ ਸਿਸਟਮ ਬਣਾਉਂਦੀਆਂ ਹਨ ਪਰ ਕੈਨੇਡਾ ਨੇ Saab ਨਾਲ ਗੱਲਬਾਤ ਨੂੰ ਅੱਗੇ ਵਧਾਇਆ ਹੈ। ਕਾਰਨੀ ਨੇ ਕਿਹਾ ਕਿ ਉਹਨਾਂ ਦਾ ਟੀਚਾ 2030 ਤੱਕ ਡਿਫੈਂਸ ਖ਼ਰਚ ਨੂੰ ਜੀਡੀਪੀ ਦੇ 4 ਫੀਸਦੀ ਦੇ ਬਰਾਬਰ ਲੈ ਕੇ ਜਾਣ ਦਾ ਹੈ, ਇਹ ਕੈਨੇਡਾ ਦੀ ਸੁਰੱਖਿਆ ਨੀਤੀ ਵਿਚ ਇੱਕ ਇਤਿਹਾਸਕ ਬਦਲਾਅ ਦਾ ਸੰਕੇਤ ਹੈ।

Latest news

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link