11.69C Vancouver
ADS

May 14, 2020 12:13 AM -

ਬੀ.ਸੀ. 'ਚ ਕੋਵਿਡ-19 ਸੰਬੰਧੀ ਸਰਵੇਖਣ 'ਚ ਲੋਕਾਂ ਦਾ ਭਰਵਾਂ ਹੁੰਗਾਰਾ, ਅੱਜ 16 ਮਾਮਲੇ ਹੋਏ ਰਿਪੋਰਟ

Share On
outstanding-response-to-covid-19-survey-16-new-cases-reported-in-b-c
British Columbia provincial health officer Dr. Bonnie Henry listens during a news conference regarding COVID-19, in Vancouver, on Saturday, March 14, 2020. The British Columbia government is expected to release new modelling data for COVID-19 today, as the province also prepares to begin reopening the economy. THE CANADIAN PRESS/Darryl Dyck

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਬੀ.ਸੀ. 'ਚ ਸੂਬੇ ਭਰ ਦਾ ਫੀਡਬੈਕ (feedback) ਸੰਬੰਧੀ ਸਰਵੇਖਣ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਲਈ ਲੋਕਾਂ ਨੇ ਉਤਸ਼ਾਹਿਤ ਕਰਨ ਵਾਲਾ ਰਿਸਪਾਂਸ (response) ਵਿਖਾਇਆ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਅੱਜ ਦੁਪਹਿਰ ਤੱਕ ਸੂਬੇ ਦੇ 75,000 ਲੋਕ ਇਸ ਸਰਵੇਖਣ 'ਚ ਯੋਗਦਾਨ ਪਾ ਚੁੱਕੇ ਸਨ।

ਇਸ ਦੇ ਵਿੱਚ ਲੋਕ ਦੱਸ ਸਕਦੇ ਹਨ ਕਿ ਕੋਵਿਡ-19 ਦਾ ਉਨ੍ਹਾਂ ਦੇ ਜੀਵਨ 'ਤੇ ਕਿਸ ਪ੍ਰਕਾਰ ਦਾ ਅਸਰ ਪਿਆ ਹੈ, ਤਾਂ ਜੋ ਭਵਿੱਖ ਲਈ ਬਿਹਤਰ ਤਿਆਰੀ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬਾ ਬਹੁਤ ਸਾਰੇ ਲੋਕਾਂ ਤੋਂ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨਾ ਚਾਹੁੰਦਾ ਹੈ, ਤਾਂ ਜੋ ਲੋਕ ਸਿਹਤ ਕਦਮਾਂ ਦੇ ਸਿੱਟਿਆਂ ਦਾ ਅੰਦਾਜ਼ਾ ਲਗਾਇਆ ਜਾ ਸਕੇ।

ਡਾ. ਬੌਨੀ ਹੈਨਰੀ ਨੇ ਅੱਜ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਸੂਬੇ 'ਚ ਕੋਰੋਨਾ ਵਾਇਰਸ ਦੇ 16 ਹੋਰ ਮਾਮਲੇ ਸਾਹਮਣੇ ਆਏ ਦੱਸੇ ਹਨ।

ਇਹ ਮਾਮਲੇ ਮੰਗਲਵਾਰ ਤੋਂ ਬੁੱਧਵਾਰ ਵਿਚਾਲੇ ਦੇ 24 ਘੰਟਿਆਂ ਦੇ ਦਰਮਿਆਨ ਦੇ ਹਨ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 2,376 ਹੋ ਗਈ ਹੈ।

ਇੱਕ ਹੋਰ ਪੀੜਤ ਦੀ ਜਾਨ ਵੀ ਚਲੀ ਗਈ ਹੈ ਅਤੇ ਹੁਣ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 132 ਹੋ ਗਈ ਹੈ।


Latest news

alberta-rcmp-search-for-suspect-after-fatal-highway-shooting-near-leduc
Punjabi

ਐਲਬਰਟਾ ਪੁਲਿਸ ਕਰ ਰਹੀ ਬਰਿੰਦਰ ਸਿੰਘ ਦੇ ਕਾਤਲ ਦੀ ਭਾਲ

ਐਲਬਰਟਾ ਆਰ.ਸੀ.ਐਮ.ਪੀ. 14 ਮਾਰਚ ਨੂੰ ਕਤਲ ਹੋਏ ਬਰਿੰਦਰ ਸਿੰਘ ਦੇ ਸ਼ੱਕੀ ਕਾਤਲ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਔਫੀਸ਼ੀਅਲਜ਼ ਮੁਤਾਬਕ ਦਿਨ-ਦਿਹਾੜੇ ਐਡਮਿੰਟਨ ਦੇ ਸਾਊਥ ਵਿੱਚ ਸਥਿਤ ਲੇਡੁਕ ਦੇ ਨੇੜੇ ਇਹ ਵਾਰਦਾਤ ਵਾਪਰੀ। ਬਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਇੱਕ ਪਿਕਅੱਪ ਟਰੱਕ ਉਨ੍ਹਾਂ ਕਾਰ ਦੇ ਬਿਲਕੁਲ ਕੋਲ ਆਇਆ ਅਤੇ ਇਸ ਵਿਚ ਸਵਾਰ ਵਿਅਕਤੀਆਂ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀ ਮਾਰੀ।
b-c-driver-ticketed-after-appearing-asleep-at-wheel-of-tesla-on-highway-1
Punjabi

ਬੀ.ਸੀ. ਹਾਈਵੇਅ ਪੈਟਰੋਲ ਨੇ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਹਾਈਵੇਅ ਪੈਟਰੋਲ ਨੇ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੀਆਂ ਸੜਕਾਂ 'ਤੇ ਸਵੈ-ਡਰਾਈਵਿੰਗ ਵਿਸ਼ੇਸ਼ਤਾਵਾਂ ਦਾ ਇਸਤੇਮਾਲ ਕਰਨਾ ਗੈਰ-ਕਾਨੂੰਨੀ ਹੈ। ਇਹ ਚਿਤਾਵਨੀ ਟਰਾਂਸ-ਕੈਨੇਡਾ ਹਾਈਵੇਅ 'ਤੇ ਇੱਕ ਮਹਿਲਾ ਨੂੰ ਆਪਣੀ ਚੱਲਦੀ ਗੱਡੀ ਵਿਚ ਕਥਿਤ ਤੌਰ 'ਤੇ ਸੁੱਤੇ ਹੋਏ ਫੜ੍ਹੇ ਜਾਣ ਮਗਰੋਂ ਦਿੱਤੀ ਗਈ ਹੈ।
six-charged-after-800k-in-stolen-vehicles-recovered-in-gta-carjacking-probe
Punjabi

ਪੀਲ ਰੀਜਨਲ ਪੁਲਿਸ ਨੇ ਕਾਰਜੈਕਿੰਗ ਨੈੱਟਵਰਕ ਦਾ ਕੀਤਾ ਪਰਦਾਫਾਸ਼, 6 ਸ਼ੱਕੀ ਕੀਤੇ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਜੀ.ਟੀ. ਏ.ਵਿਚ ਸਰਗਰਮ ਇੱਕ ਹਿੰਸਕ ਕਾਰਜੈਕਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਮਹਿੰਗੀਆਂ ਗੱਡੀਆਂ ਖੋਹ ਕੇ ਉਨ੍ਹਾਂ ਨੂੰ ਅਫਰੀਕਾ ਸਮਗਲ ਕਰਦਾ ਸੀ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੀਲ ਪੁਲਿਸ ਮੁੱਖ ਨਿਸ਼ਾਨ ਦੁਰਈਅੱਪਾ ਨੇ ਦੱਸਿਆ ਕਿ ਇਸ ਮਾਮਲੇ ਵਿਚ 6 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ 30 ਚਾਰਜਿਸ ਲਗਾਏ ਗਏ ਹਨ।
police-investigate-early-morning-shooting-at-cloverdale-business
Punjabi

ਸਰੀ ਦੇ ਕਲੋਵਰਡੇਲ ਇਲਾਕੇ ਵਿੱਚ ਤੜਕੇ ਹੋਈ ਗੋਲੀਬਾਰੀ, ਪੁਲਿਸ ਵਲੋਂ ਜਾਂਚ ਜਾਰੀ

ਸਰੀ ਦੇ ਕਲੋਵਰਡੇਲ ਇਲਾਕੇ ਵਿਚ ਤੜਕੇ ਇੱਕ ਕਾਰੋਬਾਰੀ ਅਦਾਰੇ 'ਤੇ ਸ਼ੂਟਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰੀ ਪੁਲਿਸ ਸਰਵਿਸ ਅਤੇ ਆਰ.ਸੀ.ਐਮ.ਪੀ. ਸਰੀ ਪ੍ਰੋਵਿੰਸ਼ੀਅਲ ਓਪਰੇਸ਼ਨਜ਼ ਸਪੋਰਟ ਯੂਨਿਟ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
alberta-premier-expresses-condolences-after-air-canada-express-crash-in-new-york
Punjabi

ਨਿਊਯਾਰਕ 'ਚ ਏਅਰ ਕੈਨੇਡਾ ਐਕਸਪ੍ਰੈਸ ਜਹਾਜ਼ ਹਾਦਸੇ ‘ਤੇ ਐਲਬਰਟਾ ਪ੍ਰੀਮੀਅਰ ਵੱਲੋਂ ਦੁੱਖ ਦਾ ਪ੍ਰਗਟਾਵਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਏਅਰ ਕੈਨੇਡਾ ਫਲਾਈਟ ਦੇ ਹਾਦਸਾਗ੍ਰਸਤ ਹੋਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਮਿਥ ਨੇ ਕਿਹਾ ਕਿ ਇਸ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਉਹ ਆਪਣੀ ਸੰਵੇਦਨਾ ਸਾਂਝੀ ਕਰਦੇ ਹਨ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link