12.9C Vancouver
ADS

Dec 3, 2020 12:17 PM -

ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਮੋੜ ਕੇ ਸੰਘੀ ਸਰਕਾਰ ਨੂੰ ਇੱਕ ਤਗੜਾ ਸੁਨੇਹਾ ਦਿੱਤਾ:ਸੁਖਬੀਰ ਸਿੰਘ ਬਾਦਲ

Share On
parkash-singh-badal-sent-strong-message-to-government-by-returning-padma-vibhushan-award-sukhbir-singh-badal
Parkash Singh Badal returns Padma Vibhushan award to Indian government

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੀਰਵਾਰ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਖ਼ਿਲਾਫ਼ ਰੋਹ ਵਿਖਾਉਂਦਿਆਂ ਆਪਣਾ 'ਪਦਮ ਵਿਭੂਸ਼ਣ' ਮੋੜ ਕੇ ਸੰਘੀ ਸਰਕਾਰ ਨੂੰ ਇੱਕ ਤਗੜਾ ਸੁਨੇਹਾ ਦਿੱਤਾ ਹੈ।

ਟੈਲੀਫੋਨ ਰਾਹੀਂ ਦਿੱਤੀ ਗਈ ਇੱਕ ਇੰਟਰਵਿਊ 'ਚ ਸੁਖਬੀਰ ਸਿੰਘ ਬਾਦਲ ਨੇ ਆਖਿਆ, " ਪ੍ਰਕਾਸ਼ ਸਿੰਘ ਬਾਦਲ ਆਪਣੀ ਪੂਰੀ ਜ਼ਿੰਦਗੀ ਕਿਸਾਨਾਂ ਲਈ ਲੜ੍ਹੇ ਹਨ। ਜੇ ਤੁਸੀਂ ਪੂਰੇ ਮੁਲਕ ਦੇ ਨੇਤਾ ਵੇਖੋ ਤਾਂ ਇਸ ਮਾਮਲੇ 'ਚ ਉਹਨਾਂ ਦਾ ਕੱਦ ਸਭ ਨਾਲੋਂ ਵੱਡਾ ਹੈ ਅਤੇ ਉਨ੍ਹਾਂ ਸਾਰੀ ਉਮਰ ਕਿਸਾਨਾਂ ਲਈ ਹੀ ਸੰਘਰਸ਼ ਕੀਤਾ ਹੈ।"


ਸੁਖਬੀਰ ਬਾਦਲ ਨੇ ਅੱਗੇ ਆਖਿਆ ," ਉਹਨਾਂ ਨੇ 16 ਸਾਲ ਜੇਲ਼ 'ਚ ਗੁਜ਼ਾਰੇ ਹਨ। ਇਸ ਲਈ ਉਹਨਾਂ ਨੂੰ ਲੱਗਿਆ ਕਿ ਸਰਕਾਰ ਨੂੰ ਤੁਰਤ ਕਿਸਾਨਾਂ ਨਾਲ ਗੱਲ-ਬਾਤ ਕਰਨ ਲਈ ਸਖ਼ਤ ਸੁਨੇਹਾ ਦੇਣ ਲਈ ਉਨ੍ਹਾਂ ਨੂੰ ਆਪਣਾ 'ਪਦਮ ਵਿਭੂਸ਼ਣ' ਸਨਮਾਨ ਮੋੜ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੀ ਕੋਈ ਲੋੜ ਨਹੀਂ ਹੈ। ਭਾਰਤ ਸਰਕਾਰ ਉਹਨਾਂ 'ਤੇ ਇਹ ਕ਼ਾਨੂੰਨ ਜ਼ਬਰਦਸਤੀ ਕਿਉਂ ਥੋਪ ਰਹੀ ਹੈ? ਇਹ ਸਖ਼ਤ ਵਿਰੋਧ ਦੀ ਨਿਸ਼ਾਨੀ ਹੈ। "


ਅੱਜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਸ਼ਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਕੀਤੇ ਜਾ ਰਹੇ ਵਿਰੋਧ ਨੂੰ ਕੋਈ ਹੋਰ ਰੰਗਤ ਦੇਣ ਅਤੇ ਉਨ੍ਹਾਂ ਨਾਲ ਨਫ਼ਰਤ ਤੇ ਭੇਦਭਾਵ ਵਾਲੇ ਵਤੀਰੇ ਕਰਕੇ ਦਿੱਤੇ ਗਏ ਧੋਖੇ ਦੇ ਵਿਰੋਧ 'ਚ ਆਪਣਾ 'ਪਦਮ ਵਿਭੂਸ਼ਣ' ਵਾਪਸ ਕੀਤਾ ਗਿਆ ਹੈ।


ਅਕਾਲੀ ਦਲ ਦੇ ਖ਼ਾਸ ਲੀਡਰ ਨੇ ਸਦਰ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਆਖਿਆ , " ਮੈਂ ਜੋ ਵੀ ਹਾਂ ਉਹ ਲੋਕਾਂ , ਖ਼ਾਸਕਰ ਆਮ ਕਿਸਾਨ ਕਰਕੇ ਹਾਂ। ਅੱਜ ਜਦੋਂ ਉਸਦਾ ਹੀ ਆਦਰ ਨਹੀਂ ਹੋ ਰਿਹਾ , ਤਾਂ ਮੇਰਾ 'ਪਦਮ ਵਿਭੂਸ਼ਣ' ਆਪਣੇ ਕੋਲ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"


ਬਾਦਲ ਨੇ ਲਿਖਿਆ ਕਿ ਮੁਲਕ 'ਚ ਪਹਿਲਾਂ ਤੋਂ ਹੀ ਸਤਾਏ ਕਿਸਾਨਾਂ ਨਾਲ ਧੋਖਾ “ਅਸਮਾਨੋਂ ਡਿੱਗੀ ਬਿਜਲੀ ਵਾਂਙ ਹੈ" ਉਹਨਾਂ ਅੱਗੇ ਲਿਖਿਆ ਕਿ ਕਿਸਾਨ ਨੂੰ ਇੰਨੀ ਠੰਢ 'ਚ ਐਨੇ ਸਖ਼ਤ ਸੰਘਰਸ਼ ਨੂੰ ਵਿੱਢਣ ਦੀ ਲੋੜ ਸਿਰਫ਼ ਆਪਣੇ ਜਿਊਣ ਦੇ ਮੌਲਿਕ ਅਧਿਕਾਰ ਦੀ ਰਾਖੀ ਕਰਨ ਲਈ ਪਈ ਹੈ।


ਸਦਰ ਨੂੰ ਸਵੇਰੇ ਭੇਜੀ ਗਈ ਈ-ਮੇਲ 'ਚ ਬਾਦਲ ਨੇ ਲਿਖਿਆ , " ਪੰਥਕ ਆਦਰਸ਼ਾਂ ਅਤੇ ਫਿਰਕੂ ਸਦਭਾਵਨਾ ਤੋਂ ਬਾਅਦ ਕਿਸਾਨ ਹੀ ਮੇਰਾ ਦੂਜਾ ਧਾਰਮਿਕ ਜਨੂਨ ਰਹੇ ਹਨ। "


ਉਹਨਾਂ ਅੱਗੇ ਕਿਹਾ , " ਜੋ ਵੀ ਮੇਰੇ ਕੋਲ ਹੈ , ਹਰ ਉਹ ਗੱਲ ਜਿਸ 'ਤੇ ਵੀ ਮੈਨੂੰ ਮਾਣ ਹੈ , ਸ਼ਾਨ ਦਾ ਹਰ ਪਲ ਜਾਂ ਮੇਰੇ ਲੰਮੇ ਜਨਤਕ ਕਿੱਤੇ ਦੌਰਾਨ ਜਨਤਕ ਸੇਵਾ ਦਾ ਕੋਈ ਵੀ ਦਫ਼ਤਰ ਜੋ ਮੈਨੂੰ ਮਿਲਿਆ , ਉਹ ਸਿਰਫ਼ ਮੇਰੀ ਇਹਨਾਂ ਆਦਰਸ਼ਾਂ ਪ੍ਰਤੀ ਵਚਨਬੱਧਤਾ ਕਰਕੇ ਹੀ ਹੈ , ਜੋ ਕਿਸਾਨਾਂ ਨੂੰ ਮੁੱਖ ਰੱਖਕੇ ਹੀ ਰਿਹਾ ਹੈ। "


ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਦਮ ਵਿਭੂਸ਼ਣ ਮਿਲਿਆ ਸੀ , ਤਾਂ ਉਹ ਜਾਣਦੇ ਸਨ ਕਿ ਇਹ ਸਿਰਫ਼ ਉਨ੍ਹਾਂ ਦੀ ਆਪਣੇ ਲੋਕਾਂ ਪ੍ਰਤੀ ਵਚਨਬੱਧਤਾ ਕਰਕੇ ਹੀ ਮਿਲਿਆ ਸੀ , ਜਿਸ ਵਿੱਚ ਕਿਸਾਨਾਂ ਦਾ ਅਹਿਮ ਰੋਲ ਰਿਹਾ।
ਬਾਦਲ ਨੇ ਅੱਗੇ ਆਪਣੇ ਦੁਖੀ ਹੋਣ ਅਤੇ ਧੋਖਾ ਮਹਿਸੂਸ ਕਰਨ ਦਾ ਕਾਰਣ ਸਰਕਾਰ ਦਾ ਕਿਸਾਨਾਂ ਪ੍ਰਤੀ ਰੱਵਈਆ ਅਤੇ ਵਤੀਰਾ ਦੱਸਿਆ।


ਉਹਨਾਂ ਅੱਗੇ ਕਿਹਾ , "ਸਰਕਾਰ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਅਧਿਆਦੇਸ਼ਾਂ , ਯਕੀਨਾਂ ਆਦਿ ਬਾਰੇ ਯਕੀਨ ਦਿਵਾਇਆ ਗਿਆ ਸੀ ਕਿ ਇਹ ਸਹੀ ਬਿੱਲ ਅਤੇ ਇਸਦੇ ਐਕਟ ਕਿਸਾਨਾਂ ਨੂੰ ਸੰਤੁਸ਼ਟ ਕਰਨਗੇ। ਸਰਕਾਰ ਦੇ ਭਰੋਸਾ ਦਿਵਾਉਣ 'ਤੇ ਹੀ ਮੈਂ ਕਿਸਾਨਾਂ ਨੂੰ ਸਰਕਾਰ 'ਤੇ ਯਕੀਨ ਕਰਨ ਲਈ ਅਪੀਲ ਕੀਤੀ ਸੀ। ਪਰ ਸਰਕਾਰ ਦੇ ਆਪਣੀ ਜ਼ਬਾਨ ਤੋਂ ਮੁੱਕਰਣ ਤੋਂ ਬਾਅਦ ਮੈਂ ਹੈਰਾਨ ਹਾਂ। "


ਸਾਬਕਾ ਮੁੱਖ ਮੰਤਰੀ ਪੰਜਾਬ ਨੇ ਇਸ ਧੋਖੇ ਤੋਂ ਬਾਅਦ ਦੇ ਸਮੇਂ ਨੂੰ ਆਪਣੇ ਸਿਆਸੀ ਦੌਰ ਦਾ ਸਭ ਤੋਂ ਦੁੱਖਦਾਈ ਅਤੇ ਸ਼ਰਮਨਾਕ ਪਲ ਦੱਸਿਆ ਹੈ, " ਓਦੋਂ ਤੋਂ ਹੀ ਮੈਂ ਕਿੰਨੀ ਤਕਲੀਫ਼ 'ਚ ਹਾਂ ਅਤੇ ਕਿੰਨਾ ਪ੍ਰੇਸ਼ਾਨ ਹਾਂ , ਮੈਂ ਇਹ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ| ਮੈਂ ਸੱਚਮੁੱਚ ਹੀ ਹੈਰਾਨ ਹਾਂ ਕਿ ਮੁਲਕ ਦੀ ਸਰਕਾਰ ਕਿਸਾਨਾਂ ਪ੍ਰਤੀ ਏਨੀ ਅਹਿਸਾਨ ਫਰਾਮੋਸ਼ , ਸੰਗਦਿਲ ਉਨ੍ਹਾਂ ਦੀ ਨਿੰਦਕ ਕਿਵੇਂ ਹੋ ਸਕਦੀ ਹੈ| "

ਉਨ੍ਹਾਂ ਆਖਿਆ ਕਿ ਉਹ 'ਕਿਸਾਨਾਂ ਦੇ ਸ਼ਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਕੀਤੇ ਜਾ ਰਹੇ ਰੋਹ ਵਿਖਾਵੇ ਨੂੰ ਫਿਰਕੂ ਰੰਗਤ ਦੇਣ 'ਤੇ ਵੀ ਬਹੁਤ ਦੁਖੀ ਹਨ ' ਅਤੇ ਉਹਨਾਂ ਇਹ ਵੀ ਆਖਿਆ ਕਿ 'ਮੁਲਕ ਦੇ ਕਿਸਾਨਾਂ ਦੇ ਲਹੂ 'ਚ ਧਰਮ ਨਿਰਪੱਖ ਪ੍ਰਵਿਰਤੀ ਹੈ ਅਤੇ ਇਹ ਕਿਸੇ ਵੀ ਮੁਲਕ ਦੇ ਧਰਮ ਨਿਰਪੱਖ, ਜਮਹੂਰੀ ਸਿਧਾਂਤਾਂ ਅਤੇ ਕੁਝ ਦੂਜੀਆਂ ਧਿਰਾਂ 'ਤੋਂ ਮਿਲ ਰਹੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਦੇ ਕਿਰਦਾਰ ਦੀ ਰਾਖੀ ਲਈ ਗਰੰਟੀ ਹੈ '|

ਸ਼੍ਰੋਮਣੀ ਅਕਾਲੀ ਦਲ ਦੇ ਕਪਤਾਨ ਨੇ ਯਾਦ ਦਵਾਇਆ ਕਿ ਉਹ ਐਸੀ ਵੱਸੋਂ ਦੀ ਪ੍ਰਧਾਨਗੀ ਕਰਦੇ ਹਨ ਜਿਹਦੇ 70 ਫ਼ੀਸਦ ਕਿਸਾਨ ਹਨ|


70 ਸਾਲਾਂ ਤੋਂ ਇਹ ਕਿਸਾਨ 'ਅੰਨਦਾਤਾ' ਬਣ ਕੇ ਸਵੈ-ਪ੍ਰਭਾਵਿਤ ਨਿਮਰਤਾ ਅਤੇ ਨਿਸਵਾਥਪੁਣੇ ਨਾਲ ਮੁਲਕ ਦੀ ਸੇਵਾ ਕਰ ਰਹੇ ਹਨ|

ਬਾਦਲ ਨੇ ਸਰਕਾਰ ਵੱਲੋਂ ਹੁਣ ਲਾਗੂ ਕੀਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਅੰਨਦਾਤਾ ਦੇ ਖ਼ੱਫਣ 'ਚ ਆਖ਼ਰੀ ਕਿੱਲ ਗਰਦਾਨਿਆ|


Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link