18.55C Vancouver
ADS

Apr 1, 2020 9:29 PM -

ਪੈਟੀ ਹਾਏਡੂ: ਕੋਵਿਡ-19 ਸੰਬੰਧੀ ਸਿੱਧੀਆਂ ਅਪਡੇਟਸ ਲਈ ਸਰਕਾਰ ਨੇ ਬਣਾਈ ਨਵੀਂ ਐਪ

Share On
patty-hajdu-government-has-created-a-mobile-app-to-provide-direct-updates-on-covid-19
Minister of Health Patty Hajdu listens during a press conference on COVID-19 in West Block on Parliament Hill in Ottawa, on Friday, March 20, 2020. THE CANADIAN PRESS/Justin Tang

ਸਿਹਤ ਮੰਤਰੀ ਪੈਟੀ ਹਾਏਡੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇੱਕ ਮੋਬਾਈਲ ਐਪ ਬਣਾਈ ਗਈ ਹੈ, ਜਿਸਦੇ ਆਸਰੇ ਕਿ ਕੋਵਿਡ-19 ਸੰਬੰਧੀ ਸਿੱਧੀਆਂ ਅਪਡੇਟਸ ਹਾਸਿਲ ਕੀਤੀਆਂ ਜਾ ਸਕਣਗੀਆਂ।

ਇਹ ਐਪ ਸਰਕਾਰ ਦੇ ਨਵੇਂ ਕਦਮਾਂ ਅਤੇ ਲੋਕ ਸਿਹਤ ਸਲਾਹਾਂ ਸੰਬੰਧੀ ਵੀ ਅਪਡੇਟਸ ਅਤੇ ਜਾਣਕਾਰੀਆਂ ਪ੍ਰਦਾਨ ਕਰੇਗੀ।

ਇਸਤੋਂ ਅਲਾਵਾ ਇਸ ਐਪ 'ਚ ਸੈਲਫ-ਅਸੈਸਮੈਂਟ ਟੂਲ ਹੋਵੇਗਾ, ਜਿਸਦੀ ਵਰਤੋਂ ਕੋਵਿਡ-19 ਦੇ ਲੱਛਣਾਂ ਨੂੰ ਝੱਲ ਰਹੇ ਲੋਕਾਂ ਵੱਲੋਂ ਕੀਤੀ ਜਾ ਸਕੇਗੀ।

ਯਾਦ ਰਹੇ ਅੱਜ ਸਿਹਤ ਮੰਤਰੀ ਨੇ ਆਖਿਆ ਹੈ ਕਿ ਮੌਜੂਦਾ ਹਾਲਾਤਾਂ 'ਚ ਵਧਦੇ ਦਬਾਅ ਦੌਰਾਨ, ਦੇਸ਼ ਦੇ ਹੈਲਥ ਕੇਅਰ ਸਿਸਟਮ ਲਈ ਸਥਿਤੀ ਮੁਸ਼ਕਿਲ ਭਰੀ ਰਹਿ ਸਕਦੀ ਹੈ।

Latest news

alberta-premier-to-provide-update-on-fall-referendum-questions
Punjabi

ਪ੍ਰੀਮੀਅਰ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਜਾਰੀ ਕਰਨਗੇ ਅਪਡੇਟ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਇਸ ਸਾਲ ਫਾਲ ਵਿੱਚ ਹੋਣ ਵਾਲਾ ਹੈ। ਸਮਿਥ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਅਕਤੂਬਰ ਵਿੱਚ ਐਲਬਰਟਾ ਵਾਸੀਆਂ ਤੋਂ 9 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਮੁੱਖ ਪ੍ਰਸਤਾਵ ਕੁਝ ਪ੍ਰਵਾਸੀਆਂ ਲਈ ਸੋਸ਼ਲ ਸਰਿਵਸ ਨੂੰ ਸੀਮਤ ਕਰਨ ਬਾਰੇ ਸੁਝਾਅ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਬਹਿਸ ਤੇਜ਼ ਹੋ ਗਈ ਹੈ।
high-risk-offender-nathanial-odorjan-to-reside-in-surrey-police-issue-public-warning
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਜੋ ਹੁਣ ਸ਼ਹਿਰ ਵਿਚ ਰਹਿਣ ਵਾਲਾ ਹੈ। ਹਿੰਸਕ ਪਿਛੋਕੜ ਵਾਲੇ ਇਸ ਵਿਅਕਤੀ ਦਾ ਇਤਿਹਾਸ ਖ਼ਾਸ ਕਰਕੇ ਔਰਤਾਂ ਅਤੇ ਨਾਬਾਲਗ ਲੜਕੀਆਂ ਵਿਰੁੱਧ ਅਪਰਾਧਾਂ ਨਾਲ ਜੁੜਿਆ ਹੋਇਆ ਹੈ, ਉਸ ਦੀ ਪਛਾਣ 42 ਸਾਲਾ ਨਥਾਨੀਅਲ ਓਡੋਰਜਨ ਵਜੋਂ ਦੱਸੀ ਗਈ ਹੈ, ਜੋ ਕਿ ਇੱਕ ਵ੍ਹਾਈਟ ਮੇਲ ਹੈ।
carney-rejects-u-s-pressure-ahead-of-potential-cusma-trade-talks
Punjabi

ਕਾਰਨੀ ਨੇ ਸੰਭਾਵਿਤ CUSMA ਵਪਾਰ ਗੱਲਬਾਤ ਤੋਂ ਪਹਿਲਾਂ ਅਮਰੀਕੀ ਦਬਾਅ ਨੂੰ ਕੀਤਾ ਰੱਦ

ਪੀ.ਐਮ. ਮਾਰਕ ਕਾਰਨੀ ਨੇ ਵਾਸ਼ਿੰਗਟਨ ਨਾਲ ਵਪਾਰਕ ਗੱਲਬਾਤ ਦੇ ਮਾਮਲੇ ਵਿਚ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਸਿਰਫ਼ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਅਤੇ ਨਾ ਹੀ ਉਹ ਅਮਰੀਕਾ ਕੋਲੋਂ ਕਿਸੇ ਨਿਰਦੇਸ਼ ਜਾਂ ਨੋਟਸ 'ਤੇ ਚੱਲ ਰਿਹਾ ਹੈ। ਪੀ. ਐੱਮ. ਕਾਰਨੀ ਦਾ ਇਹ ਬਿਆਨ ਵ੍ਹਾਈਟ ਹਾਊਸ ਦੇ ਅਧਿਕਾਰੀ ਦੀ ਉਸ ਟਿੱਪਣੀ 'ਤੇ ਆਇਆ, ਜਿਸ ਵਿਚ ਉਨ੍ਹਾਂ ਜਨਤਕ ਤੌਰ 'ਤੇ ਕੈਨੇਡਾ-ਅਮਰੀਕਾ ਦੇ ਵਪਾਰ ਸਬੰਧਾਂ ਵਿਚ ਕੁਝ ਰੁਕਾਵਟਾਂ ਬਾਰੇ ਸ਼ਿਕਾਇਤ ਕੀਤੀ ਹੈ।
immigration-minister-criticized-after-policy-details-shared-in-influencer-interview
Punjabi

ਇਮੀਗ੍ਰੇਸ਼ਨ ਮੰਤਰੀ ਸੋਸ਼ਲ ਮੀਡੀਆ ਇੰਫਲੂਐਂਸਰ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ

ਪੀ.ਐਮ.ਮਾਰਕ ਕਾਰਨੀ ਸਰਕਾਰ ਦੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੇਜ ਡਿਆਬ ਇੱਕ ਸੋਸ਼ਲ-ਮੀਡੀਆ ਇੰਫਲੂਐਂਸਰ ਮੈਕਸ ਮੇਡਿਕ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ ਹਨ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮੰਤਰੀ ਨੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਇਸ ਇੰਟਰਵਿਊ ਦੌਰਾਨ ਇੱਕ ਆਉਣ ਵਾਲੀ ਅਹਿਮ ਇਮੀਗ੍ਰੇਸ਼ਨ ਪਾਲਿਸੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ ਜਲਦੀ ਹੀ ਹਜ਼ਾਰਾਂ ਅਸਥਾਈ ਨਿਵਾਸੀਆਂ ਨੂੰ ਪੀ. ਆਰ. ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ, ਜੋ ਖ਼ਾਸ ਤੌਰ 'ਤੇ ਮਹਾਂਨਗਰੀ ਖੇਤਰ ਤੋਂ ਬਾਹਰ ਰਹਿ ਰਹੇ ਲੋਕਾਂ ਲਈ ਹੋਵੇਗਾ।
one-taken-to-hospital-after-house-fire-in-surreys-newton-area
Punjabi

ਸਰੀ ਦੇ ਨਿਊਟਨ ਇਲਾਕੇ ਵਿਚ ਲੱਗੀ ਅੱਗ, ਵਿਅਕਤੀ ਨੂੰ ਤੁਰੰਤ ਲਿਜਾਇਆ ਗਿਆ ਹਸਪਤਾਲ

ਸਰੀ ਦੇ ਨਿਊਟਨ ਇਲਾਕੇ ਵਿਚ ਬੀਤੇ ਕੱਲ੍ਹ ਇੱਕ ਘਰ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਪੁਲਿਸ ਅਨੁਸਾਰ, ਅੱਗ ਦੇ ਧੂੰਏਂ ਕਾਰਨ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਇੱਕ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link