Jun 10, 2020 9:40 PM -

ਸਰੀ 'ਚ 2 ਗੱਡੀਆਂ ਦੀ ਟੱਕਰ 'ਚ ਇੱਕ ਪੈਦਲ ਯਾਤਰੀ ਗੰਭੀਰ ਜ਼ਖਮੀ ਹੋ ਗਿਆ। ਮਾਮਲਾ ਮੰਗਲਵਾਰ ਸ਼ਾਮ ਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ ਕਰੀਬ 6.15 ਵਜੇ 100 ਐਵੀਨਿਊ ਅਤੇ 156 ਸਟ੍ਰੀਟ ਦੇ ਇਲਾਕੇ 'ਚ ਵਾਹਨਾਂ ਦੀ ਟੱਕਰ ਦੀ ਸੂਚਨਾ ਮਿਲੀ ਸੀ।
2 ਵਾਹਨਾਂ ਦੀ ਟੱਕਰ ਹੋਈ, ਜਿਸ ਤੋਂ ਬਾਅਦ ਇੱਕ ਵਾਹਨ ਸਾਈਡਵਾਕ 'ਤੇ ਚੜ੍ਹ ਗਿਆ, ਜਿੱਥੇ ਇੱਕ ਔਰਤ ਖੜੀ ਸੀ।
ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੋਨੋਂ ਵਾਹਨ ਚਾਲਕ ਮੌਕੇ 'ਤੇ ਮੌਜੂਦ ਰਹੇ ਅਤੇ ਜਾਂਚ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਸਨ।
ਹਾਲਾਂਕਿ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਰਿਹਾ।
ਘਟਨਾ ਤੋਂ ਬਾਅਦ ਇੰਟਰੈਸਕਸ਼ਨ ਨੂੰ ਕਾਫੀ ਸਮੇਂ ਲਈ ਬੰਦ ਰੱਖਿਆ ਗਿਆ ਸੀ।




