Feb 19, 2022 1:10 AM - Connect News

ਵੈਸਟ ਵੈਨਕੂਵਰ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਦੀ ਸੂਝ-ਬੂਝ ਕਾਰਨ ਇੱਕ ਠੱਗ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ।
ਪੁਲਿਸ ਅਨੁਸਾਰ ਸੀਨੀਅਰ ਅਤੇ ਉਸ ਦੇ ਪੁੱਤਰ ਦੇ ਕਾਰਨ ਠੱਗੀ ਮਾਰਨ ਦੀ ਸਲਾਹ ਕਰ ਰਿਹਾ ਵਿਅਕਤੀ ਪੁਲਿਸ ਦੇ ਅੜਿੱਕੇ ਚੜ੍ਹ ਸਕਿਆ।
ਇੱਕ 84 ਸਾਲਾ ਔਰਤ ਨੂੰ 14 ਫਰਵਰੀ ਨੂੰ ਕਿਸੇ ਵਿਅਕਤੀ ਨੇ ਸੰਪਰਕ ਕੀਤਾ ਅਤੇ ਖੁਦ ਨੂੰ ਪੁਲਿਸ ਅਫ਼ਸਰ ਦੱਸਿਆ।
ਉਸ ਨੇ ਕਿਹਾ ਕਿ ਔਰਤ ਦੇ ਇੱਕ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਮਾਨਤ ਲਈ $15,000 ਦੀ ਲੋੜ ਹੈ।
ਸਕੈਮਰ ਨੇ ਕਿਹਾ ਕਿ ਉਹ ਅਗਲੇ ਦਿਨ ਔਰਤ ਦੇ ਘਰੋਂ ਪੈਸਾ ਲੈ ਲਵੇਗਾ।
ਔਰਤ ਨੇ ਇਸ ਬਾਰੇ ਆਪਣੇ ਪੁੱਤਰ ਨੂੰ ਦੱਸਿਆ ਅਤੇ ਉਨ੍ਹਾਂ ਵੈਸਟ ਵੈਨਕੂਵਰ ਪੁਲਿਸ ਨਾਲ ਸੰਪਰਕ ਕੀਤਾ।
ਪੁਲਿਸ ਨੇ ਔਰਤ ਅਤੇ ਉਸ ਦੇ ਪੁੱਤਰ ਨਾਲ ਮਿਲ ਕੇ ਵਿਅਕਤੀ ਨਾਲ ਬੈਠਕ ਕਰਨ ਲਈ ਜਗ੍ਹਾ ਪੱਕੀ ਕੀਤੀ।
15 ਫਰਵਰੀ ਨੂੰ ਪੁਲਿਸ ਨੇ ਇਸ ਮਾਮਲੇ 'ਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਵਿਅਕਤੀ ਖਿਲਾਫ ਫਿਲਹਾਲ ਦੋਸ਼ ਤੈਅ ਨਹੀਂ ਕੀਤੇ ਗਏ ਹਨ।
ਪੁਲਿਸ ਨੇ ਔਰਤ ਦੀ ਸ਼ਲਾਘਾ ਕੀਤੀ ਹੈ।




