11.9C Vancouver
ADS

Oct 13, 2020 5:29 PM -

ਕਨਜ਼ਰਵੇਟਿਵ ਪਾਰਟੀ ਨਹੀਂ ਛੱਡ ਰਹੀ 'ਵੀ ਚੈਰਿਟੀ' ਦਾ ਮੁੱਦਾ, ਸਰਕਾਰ ਦਾ ਧਿਆਨ ਕੋਵਿਡ-19ਰਾਹਤ ਵੱਲ ਕੇਂਦਰਿਤ: ਟਰੂਡੋ

Share On
pm-blasts-tories-for-push-to-keep-we-probe-alive-says-government-focused-on-covid-19
Prime Minister Justin Trudeau responds to a question during Question Period in the House of Commons Thursday October 8, 2020 in Ottawa. Trudeau will announce today more federal funding for food banks across Canada to help them meet the surge in demand for their services caused by the COVID-19 pandemic. THE CANADIAN PRESS/Adrian Wyld

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ 'ਵੀ ਚੈਰਿਟੀ' ਮਾਮਲੇ ਦਾ ਪਿੱਛਾ ਨਹੀਂ ਛੱਡ ਰਹੀਆਂ, ਜਦੋਂ ਕਿ ਇਸ ਵੇਲੇ ਉਨ੍ਹਾਂ ਦੀ ਸਰਕਾਰ ਦਾ ਧਿਆਨ ਕੋਵਿਡ-19 ਪੈਨਡੇਮਿਲ ਦੌਰਾਨ ਕੈਨਡੀਅਨ ਲੋਕਾਂ ਦੀ ਸਹਾਇਤਾ ਕਰਨਾ ਹੈ।

ਟਰੂਡੋ ਦੁਆਰਾ ਅਗਸਤ ਵਿਚ ਪਾਰਲੀਆਮੈਂਟ ਪ੍ਰੋਰੋਗ ਕਰਨ ਦੇ ਐਲਾਨ ਤੋਂ ਪਹਿਲਾਂ, ਦੋ ਹਾਊਸ ਔਫ਼ ਕੌਮਨਜ਼ ਕਮੇਟੀਆਂ ਵੱਲੋਂ ਇਸ ਕਈ ਬਿਲਿਅਨ ਡੌਲਰ ਦੇ ਫੈਡਰਲ ਪ੍ਰੋਗਰਾਮ ਨੂੰ 'ਵੀ ਚੈਰਿਟੀ' ਨੂੰ ਦਿੱਤੇ ਜਾਣ ਬਾਬਤ ਕਈ ਮਹੀਨੇ ਜਾਂਚ ਵਿਚ ਬਿਤਾਏ ਗਏ।

ਪਰ ਫੈਡਰਲ ਕਨਜ਼ਰਵੇਟਿਵਜ਼ ਵੱਲੋਂ ਇਸ ਵੇਲੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੀ ਤਫ਼ਤੀਸ਼ ਇੱਕ ਨਵੀਂ ਐਂਟੀ-ਕਰੱਪਸ਼ਨ ਕਮੇਟੀ ਵੱਲੋਂ ਕੀਤੀ ਜਾਵੇ।

ਅਜਿਹੀ ਕਮੇਟੀ ਦੇ ਬਣਾਏ ਜਾਣ 'ਤੇ ਟਰੂਡੋ ਦੇ ਸਹਿਯੋਗ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉੁਨ੍ਹਾਂ ਦੀ ਸਰਕਾਰ ਮੁਤਾਬਕ ਇਹ ਮਸਲਾ ਖ਼ਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਕੋਵਿਡ-19 ਪੈਨਡੇਮਿਕ ਦੇ ਨਾਲ ਨਜਿੱਠਣਾ ਹੈ।

ਟਰੂਡੋ ਨੇ ਕਿਹਾ ਕਿ ਉਹ ਖ਼ੁਦ ਵੀ ਜੁਲਾਈ ਦੇ ਮਹੀਨੇ ਵਿਚ ਕਮੇਟੀ ਸਾਹਮਣੇ ਪੇਸ਼ ਹੋ ਚੁੱਕੇ ਹਨ, ਅਤੇ ਫੈਡਰਲ ਸਰਕਾਰ ਇਸ ਗ੍ਰਾਂਟ ਬਾਰੇ ਦਰਤਾਵੇਜ਼ਾਂ ਦੇ ਕਈ ਹਜ਼ਾਰ ਵਰਕੇ ਜਾਰੀ ਕਰ ਚੁੱਕੀ ਹੈ।

ਕਨਜ਼ਰਵੇਟਿਵ ਪਾਰਟੀ ਵੱਲੋਂ ਇਸ ਪੂਰੇ ਵਿਵਾਦ ਅਤੇ ਟਰੂਡੇ ਦੇ ਪਰਿਵਾਰ ਦੇ 'ਵੀ' ਨਾਲ ਸੰਬੰਧਾਂ ਬਾਰੇ, ਐਂਟੀ-ਕਰੱਪਸ਼ਨ ਕਮੇਟੀ ਨਾ ਬਨਣ 'ਤੇ ਖੁਦ ਘੋਖ ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਗਈ ਹੈ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link