Oct 23, 2025 6:17 PM - Connect Newsroom

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਨੇ ਨਵੇਂ ਸਾਲ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਨਵੀਂ ਦਿੱਲੀ ਆਉਣ ਦਾ ਸੱਦਾ ਦਿੱਤਾ ਹੈ। ਇਸ ਨਾਲ ਦੋਹਾਂ ਮੁਲਕਾਂ ਵਿਚਕਾਰ ਨਵੇਂ ਆਰਥਿਕ ਰਿਸ਼ਤੇ ਅਤੇ ਫ੍ਰੀ ਟਰੇਡ ਸਮਝੌਤੇ ਦਾ ਰਸਤਾ ਖੁੱਲ੍ਹ ਸਕਦਾ ਹੈ।
ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੁਮਾਰ ਪਟਨਾਇਕ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਵਲੋਂ ਡਿਪਲੋਮੈਟਿਕ ਸਬੰਧਾਂ ਨੂੰ ਸੁਧਾਰਨ ਅਤੇ ਅਮਰੀਕਾ ਨਾਲ ਟੈਰਿਫ ਯੁੱਧ ਵਿਚਕਾਰ ਵਪਾਰ ਤੇ ਇਨਵੈਸਟਮੈਂਟ ਦੇ ਮੌਕਿਆਂ ਨੂੰ ਵਧਾਉਣ ਲਈ ਇੱਕ ਇਮਾਨਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਨਾਇਕ ਨੇ ਕਿਹਾ ਕਿ ਜੇ ਦੋਵੇਂ ਦੇਸ਼ ਇੱਕ ਦੂਰਗਾਮੀ ਸਮਝੌਤੇ 'ਤੇ ਗੱਲਬਾਤ ਕਰਦੇ ਹਨ ਤਾਂ ਕੈਨੇਡਾ-ਭਾਰਤ ਵਿਚਕਾਰ ਸਾਲਾਨਾ ਵਪਾਰ $50-ਬਿਲੀਅਨ ਤੋਂ ਪਾਰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਕਾਰਨੀ ਦਾ ਜਲਦ ਤੋਂ ਜਲਦ ਭਾਰਤ ਦੌਰਾ ਚਾਹੁੰਦੇ ਹਾਂ। ਕਾਰਨੀ ਨੂੰ ਫਰਵਰੀ ਵਿਚ ਨਵੀਂ ਦਿੱਲੀ ਵਿਚ ਹੋਣ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸੰਮੇਲਨ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ। ਪਟਨਾਇਕ ਨੇ ਕਿਹਾ ਕਿ ਪੀ. ਐੱਮ. ਮੋਦੀ, ਪ੍ਰਧਾਨ ਮੰਤਰੀ ਕਾਰਨੀ ਨਾਲ ਆਰਥਿਕ ਅਤੇ ਵਪਾਰ ਮੁਕਤ ਸਮਝੌਤਾ ਸਮੇਤ ਹੋਰ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਸਮਾਂ ਕੱਢਣਗੇ।




