13.49C Vancouver
ADS

Feb 8, 2021 4:21 PM -

ਨਰਿੰਦਰ ਮੋਦੀ ਨੇ ਮਨਮੋਹਨ ਸਿੰਘ 'ਤੇ ਪੁਰਾਣੇ ਬਿਆਨ ਤੋਂ 'ਯੂ-ਟਰਨ' ਲੈਣ ਦਾ ਲਾਇਆ ਦੋਸ਼

Share On
pm-modi-quotes-manmohan-singh-referring-to-those-taking-u-turn-over-farm-laws
Indian Prime Minister Narendra Modi addressing the Rajya Sabha/ ANI

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਸੋਮਵਾਰ ਨੂੰ ਆਪਣੇ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਖੇਤੀ ਉਤਪਾਦਨ ਲਈ ਇੱਕੋ ਮੰਡੀ ਬਣਾਉਣ ਦੇ ਦਿੱਤੇ ਪਹਿਲਾਂ ਦੇ ਬਿਆਨ ਨੂੰ ਹੁਣ ਉਨ੍ਹਾਂ ਵੱਲੋਂ 'ਯੂ-ਟਰਨ' ਲੈਣ ਦੀ ਗੱਲ ਆਖਦਿਆਂ, ਕੇਂਦਰ ਵੱਲੋਂ ਕਿਸਾਨਾਂ ਲਈ ਬਣਾਈਆਂ ਗਈਆਂ ਨੀਤੀਆਂ ਦਾ ਪੱਖ ਲਿਆ ਗਿਆ।

"ਮਨਮੋਹਣ ਜੀ ਇੱਥੇ ਹੀ ਹਨ, ਮੈਂ ਉਹਨਾਂ ਵੱਲੋਂ ਆਖੀ ਗਈ ਗੱਲ ਹੀ ਦੁਹਰਾਵਾਂਗਾ। ਉਹ, ਜੋ ਹੁਣ 'ਯੂ-ਟਰਨ' (ਖੇਤੀ ਕਾਨੂੰਨਾਂ 'ਤੇ) ਲੈ ਰਹੇ ਹਨ, ਸ਼ਾਇਦ ਉਹਨਾਂ ਨਾਲ ਇਸ ਗੱਲੋਂ ਸਹਿਮਤ ਹੋਣ। ਹਾਲਾਂਕਿ ਇੱਥੇ ਹੋਰ ਕਈ ਕਠੋਰਤਾਵਾਂ ਹਨ ਕਿਉਂਕਿ ਮੰਡੀ ਪ੍ਰਣਾਲੀ 1930 'ਚ ਸ਼ੁਰੂ ਹੋਈ ਸੀ, ਜਿਸ ਨਾਲ ਸਾਡੇ ਕਿਸਾਨ ਆਪਣਾ ਉਤਪਾਦਨ ਉੱਥੇ ਨਹੀਂ ਵੇਚ ਪਾਉਂਦੇ ਸਨ, ਜਿੱਥੋਂ ਉਨ੍ਹਾਂ ਨੂੰ ਵੱਧ ਮੁੱਲ ਮਿਲੇ.." ਪੀਐੱਮ ਮੋਦੀ ਵੱਲੋਂ ਰਾਜ ਸਭਾ 'ਚ ਸਦਰ ਦੇ ਭਾਸ਼ਣ ਦਾ ਸ਼ੁਕਰੀਆ ਅਦਾ ਕਰਨ ਵੇਲੇ ਇਹ ਆਖਿਆ ਗਿਆ।

"..ਸਾਡਾ ਮੰਤਵ ਭਾਰਤ ਨੂੰ ਵੱਡੀ ਸਾਂਝੀ ਮੰਡੀ ਦੀ ਤਾਕਤ ਮਹਿਸੂਸ ਕਰਨ ਦੇ ਰਾਹ ਦੇ ਰੋੜਿਆਂ ਨੂੰ ਹਟਾਉਣਾ ਹੈ," ਉਨ੍ਹਾਂ ਅੱਗੇ ਆਖਿਆ। ਪੀ ਐੱਮ ਮੋਦੀ ਨੇ ਆਖਿਆ,"ਮਨਮੋਹਨ ਸਿੰਘ ਜੀ ਨੇ ਕਿਸਾਨਾਂ ਨੂੰ ਉਹਨਾਂ ਦੇ ਉਤਪਾਦ ਨੂੰ ਵੇਚਣ ਲਈ ਆਪਣੀ ਮਨਸ਼ਾ ਸਾਫ਼ ਕੀਤੀ ਸੀ ਅਤੇ ਇੱਕ ਮੰਡੀ ਦੀ ਗੱਲ ਆਖੀ ਸੀ। ਅਤੇ ਅਸੀਂ ਉਹ ਸਭ ਹੁਣ ਕਰ ਰਹੇ ਹਾਂ। ਤੁਹਾਨੂੰ ਸਭ ਨੂੰ ਮਾਣ ਹੋਣਾ ਚਾਹੀਦਾ ਹੈ। ਦੇਖੋ, ਜੋ ਮਨਮੋਹਨ ਸਿੰਘ ਜੀ ਨੇ ਆਖਿਆ ਸੀ, ਉਹ ਹੁਣ ਮੋਦੀ ਨੂੰ ਕਰਨਾ ਪੈ ਰਿਹਾ ਹੈ।"

ਦੱਸਣਯੋਗ ਹੈ ਕਿ ਪੀ ਐੱਮ ਮੋਦੀ ਦਾ ਇਹ ਬਿਆਨ ਬੀਤੇ ਸਾਲ 26 ਨਵੰਬਰ ਤੋਂ ਦਿੱਲੀ ਦੀਆਂ ਵੱਖੋ-ਵੱਖ ਸਰਹੱਦਾਂ 'ਤੇ ਤਿੰਨ ਖੇਤੀ ਕਾਨੂੰਨਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020 , ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 - ਖ਼ਿਲਾਫ਼ ਦਿੱਤੇ ਜਾ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਹੈ ਕਿ ਪੂਰੀ ਦੁਨੀਆਂ ਦੀਆਂ ਨਜ਼ਰਾਂ ਭਾਰਤ 'ਤੇ ਹਨ ਅਤੇ ਸਭਨੂੰ ਇਹੋ ਹੀ ਉਮੀਦ ਹੈ ਕਿ ਭਾਰਤ ਇਸ ਗ੍ਰਹਿ ਦੀ ਭਲਾਈ ਲਈ ਆਪਣਾ ਯੋਗਦਾਨ ਪਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਭਾਰਤ ਇੱਕ ਜੋਸ਼ ਭਰੀ ਧਰਤੀ ਹੈ ਜਿੱਥੇ ਅੱਗੇ ਵਧਣ ਦੇ ਕਈ ਮੌਕੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ।

ਗ਼ੌਰਤਲਬ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਸਦਰ ਦੇ ਭਾਸ਼ਣ ਦੇ ਧੰਨਵਾਦ ਦੇ ਨਾਲ ਨਾਲ ਬਹਿਸ ਹੋਈ, ਜਿਸ ਵਿੱਚ 25 ਸਿਆਸੀ ਪਾਰਟੀਆਂ ਵੱਲੋਂ 50 ਬੁਲਾਰਿਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਇਹ ਵਿਚਾਰ-ਚਰਚਾ 3 ਦਿਨਾਂ ਤੱਕ ਚੱਲੀ।

ਅਧਿਕਾਰੀਆਂ ਮੁਤਾਬਕ ਇਹ ਵਿਚਾਰ-ਚਰਚਾ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਚਰਚਾਵਾਂ 'ਚੋਂ ਇੱਕ ਸੀ, ਜਿਸ ਵਿੱਚ ਵੱਧੀ ਗਿਣਤੀ 'ਚ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ। ਇਸ ਚਰਚਾ 'ਚ ਭਾਜਪਾ ਦੇ 18 , ਕਾਂਗਰਸ ਦੇ 7 ਅਤੇ ਦੂਜੀਆਂ ਪਾਰਟੀਆਂ ਦੇ 25 ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Latest news

burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
man-charged-after-alleged-attempted-child-abduction-in-surrey
Punjabi

ਸਰੀ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ 22 ਸਾਲਾ ਨੌਜਵਾਨ 'ਤੇ ਦਰਜ ਕੀਤਾ ਗਿਆ ਕੇਸ

ਸਰੀ ਵਿਚ ਇੱਕ ਘਰ ਦੇ ਡਰਾਈਵ ਵੇਅ ਤੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ 22 ਸਾਲਾ ਨੌਜਵਾਨ 'ਤੇ ਕੇਸ ਦਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈ੍ੱਸ ਨੋਟ ਮੁਤਾਬਕ, ਮੁਲਜ਼ਮ ਦੀ ਪਛਾਣ Liam Robert Dobbs-Morency ਵਜੋਂ ਹੋਈ ਹੈ। ਉਸ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਚਾਰਜਿਜ਼ ਲਗਾਏ ਗਏ ਹਨ।
parm-jawanda-assumes-chair-of-surrey-police-board
Punjabi

ਪਰਮ ਜਵਾਂਡਾ ਨੇ ਸਰੀ ਪੁਲਿਸ ਬੋਰਡ ਦੀ ਸੰਭਾਲੀ ਕਮਾਨ

ਸਰੀ ਪੁਲਿਸ ਬੋਰਡ ਦੀ ਮੁਖੀ ਵਜੋਂ ਪਰਮ ਜਵਾਂਡਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਬੋਰਡ ਨੇ ਸਰੀ ਪੁਲਿਸ ਸਰਵਿਸ ਦੀ ਵਿੱਤੀ ਸਮੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅਹਿਮ ਰਿਵਿਊ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਇੱਕ independent accounting firm ਦੀਆਂ ਸੇਵਾਵਾਂ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
trump-says-talks-with-modi-at-g7-summit-were-productive-highlights-india-u-s-partnership
Punjabi

ਫਰਾਂਸ 'ਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐਮ.ਮੋਦੀ ਨਾਲ ਬਹੁਤ ਹੀ ਵਧੀਆ ਅਤੇ ਸਾਰਥਕ ਚਰਚਾ ਹੋਈ:ਟਰੰਪ

ਫਰਾਂਸ ਵਿੱਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸ ਦੀ ਮਦਦ ਲਈ ਅੱਗੇ ਆਵੇਗਾ।
canadas-population-declines-slightly-in-first-quarter-of-2026-as-non-permanent-resident-numbers-fall
Punjabi

2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਸਰਕਾਰ ਵਲੋਂ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਕੀਤੀ ਗਈ ਕਮੀ ਸਦਕਾ ਇਸ ਸਾਲ ਦੇ ਪਹਿਲੇ ਤਿਮਾਹੀ ਵਿਚ ਦੇਸ਼ ਦੀ ਆਬਾਦੀ ਵਿਚ 0.1 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਸਟੈਟਿਸਟਿਕਸ ਵਿਭਾਗ ਨੇ 1 ਅਪ੍ਰੈਲ ਤੱਕ ਕੈਨੇਡਾ ਦੀ population ਲਗਭਗ 41.4 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਇਸ ਤੋਂ ਪਿਛਲੇ ਤਿਮਾਹੀ ਦੇ ਮੁਕਾਬਲੇ 55,025 ਲੋਕਾਂ ਦੀ ਗਿਰਾਵਟ ਹੈ ਪਰ ਏਜੰਸੀ ਨੇ ਕਿਹਾ ਕਿ ਉਸ ਦਾ ਅਨੁਮਾਨ ਅਜੇ ਸ਼ੁਰੂਆਤੀ ਹੈ ਅਤੇ ਸਤੰਬਰ ਵਿਚ ਨਵਾਂ ਡੇਟਾ ਅਪਡੇਟ ਕੀਤਾ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link