17.77C Vancouver
ADS

May 12, 2025 5:01 PM - Connect Newsroom

ਪੀ. ਐੱਮ. ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ'

Share On
pm-modis-direct-warning-to-pakistan-terror-and-trade-cannot-go-together
The Prime Minister said that water and blood cannot flow together. PM Modi said that I will also tell the world community that if we have a conversation with Pakistan, it will be on the issue of terrorism and PoK only.

ਪੀ. ਐੱਮ. ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਵਿਚ ਵਿਸ਼ਵ ਭਾਈਚਾਰੇ ਨੂੰ ਵੀ ਸਪੱਸ਼ਟ ਸੰਦੇਸ਼ ਦਿੱਤਾ, ਉਨ੍ਹਾਂ ਕਿਹਾ ਕਿ ਭਾਰਤ ਦਾ ਮਤ ਇਕਦਮ ਸਪੱਸ਼ਟ ਹੈ ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ, ਨਾ ਟੇਰਰ ਅਤੇ ਟ੍ਰੇਡ ਇਕੱਠੇ ਚਲ ਸਕਦੇ ਨੇ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦਾ ਪਾਣੀ ਬੰਦ ਕਰਨ 'ਤੇ ਵੀ ਟਿੱਪਣੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਅਤੇ ਖੂਨ ਵੀ ਇਕੱਠੇ ਨਹੀਂ ਵਹਿ ਸਕਦੇ। ਪੀ. ਐੱਮ. ਮੋਦੀ ਨੇ ਕਿਹਾ ਕਿ ਮੈਂ ਵਿਸ਼ਵ ਭਾਈਚਾਰੇ ਨੂੰ ਵੀ ਕਹਾਂਗਾ ਕਿ ਸਾਡੀ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਅੱਤਵਾਦ ਦੇ ਮੁੱਦੇ ਅਤੇ ਪੀ. ਓ. ਕੇ. 'ਤੇ ਹੀ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਾਸੀਓ ਅੱਜ ਅੱਜ ਬੁੱਧ ਪੂਰਨਿਮਾ ਹੈ, ਭਗਵਾਨ ਬੁੱਧ ਨੇ ਸਾਨੂੰ ਸ਼ਾਂਤੀ ਦਾ ਰਸਤਾ ਦਿਖਾਇਆ ਹੈ। ਸ਼ਾਂਤੀ ਦਾ ਰਸਤਾ ਵੀ ਸ਼ਕਤੀ ਵਿਚੋਂ ਲੰਘਦਾ ਹੈ। ਇਸ ਲਈ ਲੋੜ ਪੈਣ 'ਤੇ ਇਸ ਸ਼ਕਤੀ ਦੀ ਵਰਤੋਂ ਕਰਨਾ ਜ਼ਰੂਰੀ ਹੈ।

Latest news

punjab-cm-bhagwant-mann-meets-president-murmu-seeks-action-over-mps-joining-bjp
Punjabi

ਮੁੱਖ ਮੰਤਰੀ ਮਾਨ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਗਈ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਮਾਨ ਨੇ ਰਾਸ਼ਟਰਪਤੀ ਨੂੰ ਭਾਜਪਾ 'ਚ ਸ਼ਾਮਲ ਹੋਏ ਸਾਰੇ 7 ਸਾਂਸਦਾਂ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ। ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਜੇਕਰ ਉਨ੍ਹਾਂ ਨੇ ਜਾਣਾ ਹੀ ਸੀ ਤਾਂ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਤਾਂ ਜੋ ਆਮ ਆਦਮੀ ਪਾਰਟੀ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਭੇਜ ਸਕਦੀ।
edmonton-man-charged-with-two-counts-of-second-degree-murder-in-langley-deaths
Punjabi

ਐਡਮਿੰਟਨ ਦੇ ਇਕ ਵਿਅਕਤੀ ਨੂੰ ਦੋ ਵਿਅਕਤੀਆਂ ਦੇ ਕਤਲ ਦੇ ਦੋਸ਼ ਵਿਚ ਕੀਤਾ ਗਿਆ ਚਾਰਜ

ਐਡਮਿੰਟਨ ਦੇ ਇਕ ਵਿਅਕਤੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਦੋ ਵਿਅਕਤੀਆਂ ਦੇ ਕਤਲ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਇੰਟਰਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ ਲੈਂਗਲੀ ਟਾਊਨਸ਼ਿਪ ਵਿੱਚ 27 ਅਪ੍ਰੈਲ ਨੂੰ ਸਵੇਰੇ 11:15 ਵਜੇ ਦੇ ਕਰੀਬ, ਪੁਲਿਸ ਨੂੰ 16th ਐਵੇਨਿਊ ਅਤੇ 208th ਸਟ੍ਰੀਟ 'ਤੇ ਸਥਿਤ ਇੱਕ ਘਰ ਵਿਚੋਂ 18 ਸਾਲਾ ਲੜਕੀ ਅਤੇ 33 ਸਾਲਾ ਵਿਅਕਤੀ ਦੀਆਂ ਲਾਸ਼ਾਂ ਮਿਲੀਆਂ ਸਨ।
louise-arbour-appointed-canadas-next-governor-general-replacing-mary-simon
Punjabi

ਲੁਈਸ ਆਰਬਰ ਨੂੰ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਵਜੋਂ ਕੀਤਾ ਗਿਆ ਨਾਮਜ਼ਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਸੁਪਰੀਮ ਕੋਰਟ ਜਸਟਿਸ ਲੁਈਸ ਆਰਬਰ ਨੂੰ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਇਹ ਐਲਾਨ ਅੱਜ ਔਟਵਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਆਰਬਰ ਜੋ ਕਿ 79 ਸਾਲਾਂ ਦੇ ਹਨ, ਮੌਜੂਦਾ ਗਵਰਨਰ ਜਨਰਲ ਮੈਰੀ ਸਾਈਮਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸ ਜੁਲਾਈ ਵਿਚ ਸਮਾਪਤ ਹੋ ਰਿਹਾ ਹੈ।
man-killed-in-daytime-shooting-inside-surrey-business-complex-homicide-team-investigating
Punjabi

ਸਰੀ ਦੇ ਨਿਊਟਨ ਵਿਚ ਦਿਨ-ਦਿਹਾੜੇ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ

ਸਰੀ ਦੇ ਨਿਊਟਨ ਵਿਚ ਇੱਕ ਬਿਜ਼ਨਸ ਕੰਪਲੈਕਸ ਵਿਚ ਬੀਤੇ ਕੱਲ੍ਹ ਦਿਨ-ਦਿਹਾੜੇ ਸ਼ੂਟਿੰਗ ਦੀ ਵਾਰਦਾਤ ਹੋਈ, ਇਸ ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਰੀ ਪੁਲਿਸ ਮੁਤਾਬਕ, ਔਫੀਸਰ ਨੂੰ ਦੁਪਹਿਰ ਲਗਭਗ ਤਿੰਨ ਵਜੇ 76 ਐਵੇਨਿਊ ਦੇ 13000-ਬਲਾਕ ਵਿਚ ਸਥਿਤ ਔਫਿਸ ਬਿਲਡਿੰਗ ਦੇ foyer ਵਿਚ ਸ਼ੂਟਿੰਗ ਦੀ ਸੂਚਨਾ ਮਿਲੀ। ਜਦੋਂ ਔਫੀਸਰ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਸੀ।
world-relay-championship-canada-wins-bronze-in-womens-4x400m
Punjabi

ਵਰਲਡ ਐਥਲੈਟਿਕਸ ਰਿਲੇਸ ਵਿੱਚ ਕਨੇਡੀਅਨ ਔਰਤਾਂ ਦਾ ਕਮਾਲ

ਬੌਟਸਵਾਨਾ 'ਚ ਹੋਈ ਅਥਲੈਟਿਕਸ ਦੀ ਵਰਲਡ ਰਿਲੇ ਚੈਂਪੀਅਨਸ਼ਿਪ 'ਚ ਕੈਨੇਡਾ ਦੀ ਵਿਮੈਨ ਟੀਮ ਨੇ 4 ਗੁਣਾ 400 ਮੀਟਰ ਦੌੜ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link