13.9C Vancouver
ADS

Nov 11, 2021 1:17 AM - Connect News

ਸਰੀ ਆਰ.ਸੀ.ਐਮ.ਪੀ. ਨੇ ਬਲੈਕ ਕੈਟ ਰਡਾਰ ਦੀ ਦਿੱਤੀ ਜਾਣਕਾਰੀ; 30km ਦੇ ਜ਼ੋਨ 'ਚ ਕਰੀਬ 2,000 ਵਾਹਨ ਕਰ ਰਹੇ ਸਨ ਓਵਰ-ਸਪੀਡਿੰਗ

Share On
police-have-you-spotted-the-black-cat-in-surrey
Surrey RCMP is utilizing a fixed radar system, the Black Cat RADAR, leveraging technology to provide efficient and effective responses to speeding complaints. (Photo - Surrey RCMP/Twitter)

ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਫਿਕਸਡ ਰਡਾਰ ਸਿਸਟਮ ਦੀ ਮਦਦ ਨਾਲ ਇੱਕ ਓਵਰਸਪੀਡਿੰਗ ਵਾਹਨ ਦਾ ਪਤਾ ਲਗ ਸਕਿਆ।

ਬਲੈਕ ਕੈਟ ਰਡਾਰ ਲੈਵਰੇਜਿੰਗ ਤਕਨੀਕ ਦੀ ਵਰਤੋਂ ਰਫਤਾਰ ਸੰਬੰਧੀ ਸ਼ਿਕਾਇਤਾਂ ਨਾਲ ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕੀਤੀ ਜਾਂਦੀ ਹੈ।

ਸਰੀ ਆਰ.ਸੀ.ਐਮ.ਪੀ. ਦੇ ਟਰੈਫਿਕ ਕਮਿਊਨਿਟੀ ਰਿਸਪਾਂਸ ਯੂਨਿਟ ਨੇ ਮਲਟੀਪਲ ਫਿਕਸਡ ਰਡਾਰ ਸਿਸਟਮ ਹਾਸਿਲ ਕੀਤੇ ਹਨ।

ਵਧੇਰੇ ਸ਼ਿਕਾਇਤਾਂ ਮਿਲਣ ਵਾਲੇ ਇਲਾਕਿਆਂ 'ਚ ਇਨ੍ਹਾਂ ਸਿਸਟਮਸ ਨੂੰ ਡਿਪਲਾਏ ਕੀਤਾ ਗਿਆ ਹੈ।

ਇਸੇ ਸੰਬੰਧੀ 14 ਅਕਤੂਬਰ ਨੂੰ 104 ਐਵੀਨਿਊ ਦੇ 12500 ਬਲੌਕ ਵਿੱਚ 30km ਦੇ ਜੋਨ 'ਚ ਫਿਕਸ ਕੀਤੇ ਸਿਸਟਮ ਤੋਂ ਪਤਾ ਲੱਗਿਆ ਕਿ 7 ਦਿਨਾਂ ਦੌਰਾਨ ਕੁੱਲ 34,013 ਵਾਹਨ ਇਸ ਇਲਾਕੇ 'ਚ ਗੁਜਰੇ ਅਤੇ ਇਸ 'ਚ 2,000 ਦੇ ਕਰੀਬ ਓਵਰਸਪੀਡਿੰਗ ਕਰ ਰਹੇ ਸਨ।

ਇਹ ਵੀ ਦੱਸਿਆ ਗਿਆ ਕਿ ਇਸ ਸਿਸਟਮ ਦੇ ਆਸਰੇ ਇੱਕ ਵਾਹਨ ਨੂੰ ਫੜਿਆ ਗਿਆ ਜੋ ਕਿ 50km ਦੇ ਜੋਨ 'ਚ 109km ਪ੍ਰਤੀ ਘੰਟਾ ਦੀ ਰਫਤਾਰ 'ਤੇ ਜਾ ਰਿਹਾ ਸੀ।

ਇਸ ਨੂੰ ਕਈ ਜੁਰਮਾਨੇ ਠੋਕੇ ਗਏ ਅਤੇ ਵਾਹਨ ਜਬਤ ਕਰ ਲਿਆ ਗਿਆ।

Latest news

rcmp-search-montréal-nord-residence-in-suspected-human-smuggling-investigation
Punjabi

ਮਾਂਟਰੀਅਲ-ਨੋਰਡ 'ਚ ਸ਼ੱਕੀ ਮਨੁੱਖੀ ਤਸਕਰੀ ਨੈੱਟਵਰਕ ਦੇ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਪ੍ਰਵਾਸੀ ਨੂੰ ਕੀਤਾ ਗ੍ਰਿਫ਼ਤਾਰ

ਮਾਂਟਰੀਅਲ ਵਿਚ ਅੱਜ ਸਵੇਰ ਪੁਲਿਸ ਨੇ ਇੱਕ ਸ਼ੱਕੀ ਮਨੁੱਖੀ ਤਸਕਰੀ ਨੈੱਟਵਰਕ ਦੇ ਟਿਕਾਣੇ 'ਤੇ ਛਾਪੇਮਾਰੀ ਵਿਚ ਇੱਕ ਕਥਿਤ ਤਸਕਰ ਅਤੇ ਇੱਕ ਪ੍ਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਮੁਤਾਬਕ, ਮਾਂਟਰੀਅਲ-ਨੋਰਡ ਇਲਾਕੇ ਦੀ ਇਹ ਰਿਹਾਇਸ਼ੀ ਇੱਕ stash house ਵਜੋਂ ਵਰਤੀ ਜਾ ਰਿਹਾ ਸੀ ਯਾਨੀ ਜਿੱਥੇ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਲਿਆਂਦੇ ਪ੍ਰਵਾਸੀਆਂ ਨੂੰ ਅਸਥਾਈ ਤੌਰ 'ਤੇ ਰੱਖਿਆ ਜਾਂਦਾ ਸੀ ਜਾਂ ਉਨ੍ਹਾਂ ਲੋਕਾਂ ਨੂੰ ਲੁਕਾਇਆ ਜਾਂਦਾ ਸੀ ਜੋ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਜਾਣ ਦੀ ਤਿਆਰੀ ਵਿਚ ਹੁੰਦੇ ਸਨ।
alberta-delays-update-on-proposed-west-coast-oil-pipeline-as-carney-meets-b-c-premier
Punjabi

ਐਲਬਰਟਾ ਦੀ ਪ੍ਰੀਮੀਅਰ ਨੇ ਵੈਸਟ ਕੋਸਟ ਤੱਕ ਪ੍ਰਸਤਾਵਿਤ ਤੇਲ ਪਾਈਪਲਾਈਨ ਬਾਰੇ ਅਪਡੇਟ ਕੀਤੀ ਮੁਲਤਵੀ

ਐਲਬਰਟਾ ਸਰਕਾਰ ਨੇ ਵੈਸਟ ਕੋਸਟ ਤੱਕ ਪ੍ਰਸਤਾਵਿਤ ਨਵੀਂ ਤੇਲ ਪਾਈਪਲਾਈਨ ਯੋਜਨਾ ਬਾਰੇ ਦਿੱਤੀ ਜਾਣ ਵਾਲੀ ਅਧਿਕਾਰਤ ਅਪਡੇਟ ਨੂੰ ਫਿਲਹਾਲ ਕੁਝ ਸਮੇਂ ਲਈ ਟਾਲ ਦਿੱਤਾ ਹੈ। ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ, ਪ੍ਰੀਮੀਅਰ ਡੈਨੀਅਲ ਸਮਿਥ ਨੇ ਸਵੇਰੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਅਗਲੇ ਪੜਾਵਾਂ ਅਤੇ ਰੂਟ ਬਾਰੇ ਜਾਣਕਾਰੀ ਸਾਂਝੀ ਕਰਨੀ ਸੀ ਪਰ ਹੁਣ ਇਸ ਨੂੰ ਦਿਨ ਦੇ ਅਗਲੇ ਹਿੱਸੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
prime-minister-narendra-modi-to-visit-punjab-in-august-ravneet-singh-bittu-announces
Punjabi

ਪੀ.ਐਮ. ਮੋਦੀ ਅਗਸਤ ਵਿੱਚ ਆਉਣਗੇ ਪੰਜਾਬ ਦੌਰੇ 'ਤੇ ,ਕਈ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ ਵਿੱਚ ਪੰਜਾਬ ਦਾ ਦੌਰਾ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਸੂਬੇ ਲਈ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
prime-minister-mark-carney-cancels-edmonton-address-after-severe-weather-delays-ottawa-departure
Punjabi

ਓਟਾਵਾ ਵਿੱਚ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਐਡਮਿੰਟਨ ਦੌਰਾ ਰੱਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬੀਤੇ ਕੱਲ੍ਹ ਐਡਮਿੰਟਨ ਵਿਖੇ ਕੈਨੇਡੀਅਨ ਏਕਤਾ ਦਾ ਸੁਨੇਹਾ ਦੇਣ ਦਾ ਤੈਅ ਪ੍ਰੋਗਰਾਮ ਓਟਾਵਾ ਵਿੱਚ ਆਏ ਭਾਰੀ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਰੱਦ ਕਰਨਾ ਪਿਆ। ਮੌਸਮ ਦੀ ਖ਼ਰਾਬੀ ਕਾਰਨ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਨੂੰ ਸਮੇਂ ਸਿਰ ਉਡਾਣ ਭਰਨ ਦੀ ਇਜਾਜ਼ਤ ਨਹੀਂ ਮਿਲ ਸਕੀ।
u-s-declines-to-extend-cusma-in-current-form-annual-reviews-likely
Punjabi

ਅਮਰੀਕਾ ਨੇ CUSMA ਸਮਝੌਤੇ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ, ਸਾਲਾਨਾ ਸਮੀਖਿਆ ਦੀ ਸੰਭਾਵਨਾ

ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿਚਕਾਰ ਕੁਸਮਾ ਵਪਾਰ ਸਮਝੌਤਾ extend ਨਹੀਂ ਹੋਵੇਗਾ। ਅਮਰੀਕਾ ਨੇ ਇਸ ਟਰੇਡ ਸਮਝੌਤੇ ਨੂੰ ਮੌਜੂਦਾ ਰੂਪ ਵਿਚ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਇਸ ਵਪਾਰ ਸਮਝੌਤੇ ਨੂੰ ਹਰ ਸਾਲ ਸਲਾਨਾ ਸਮੀਖਿਆ ਅਤੇ ਸਖ਼ਤ ਗੱਲਬਾਤ ਦੇ ਦੌਰ ਵਿਚੋਂ ਗੁਜ਼ਰਨਾ ਪੈ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link