Jan 11, 2022 10:44 PM - Connect News

ਲੈਂਗਲੀ 'ਚ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ 'ਚ ਇੱਕ ਵਿਅਕਤੀ ਜਖਮੀ ਹੋਇਆ ਹੈ।
ਪੀੜਤ ਵਿਅਕਤੀ ਦੀ ਲੱਤ 'ਚ ਗੋਲੀ ਵੱਜੀ ਦੱਸੀ ਗਈ ਹੈ।
ਹਾਲਾਂਕਿ ਉਸ ਦੇ ਜਖਮ ਜਾਨਲੇਵਾ ਨਹੀਂ ਦੱਸੇ ਗਏ ਹਨ।
ਲੈਂਗਲੀ ਆਰ.ਸੀ.ਐਮ.ਪੀ. ਨੇ ਜਾਣਕਾਰੀ ਦਿੱਤੀ ਕਿ ਵਾਰਦਾਤ ਅੱਜ ਤੜਕੇ 200 ਸਟ੍ਰੀਟ 'ਤੇ ਸਥਿਤ ਗੁਡ ਨਾਈਟ ਇਨ ਰੈਸਟੂਰੈਂਟ ਦੇ ਕੋਲ ਵਾਪਰੀ।
ਪੁਲਿਸ ਵੱਲੋਂ ਘਟਨਾ ਦੇ ਸਮੇਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਤੜਕੇ 3 ਤੋਂ 4 ਵਜੇ ਦੇ ਦਰਮਿਆਨ ਦੀ ਇਸ ਇਲਾਕੇ ਦੀ ਕੋਈ ਫੁਟੇਜ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।
ਪੁਲਿਸ ਨੇ ਇਹ ਵੀ ਆਖਿਆ ਕਿ ਘਟਨਾ ਨੂੰ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਸੰਬੰਧਤ ਨਹੀਂ ਮੰਨਿਆ ਜਾ ਰਿਹਾ ਹੈ, ਹਾਲਾਂਕਿ ਘਟਨਾ ਨੂੰ ਟਾਰਗੈਟਿਡ ਹਮਲਾ ਮੰਨਿਆ ਜਾ ਰਿਹਾ ਹੈ।
ਪੀੜਤ ਵਿਅਕਤੀ ਦੀ ਉਮਰ 45 ਸਾਲ ਦੱਸੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਬਾਰੇ ਉਨ੍ਹਾਂ ਕੋਲ ਪਹਿਲਾਂ ਤੋਂ ਜਾਣਕਾਰੀ ਸੀ।
ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।




