16.17C Vancouver
ADS

Feb 25, 2022 12:18 AM - Connect News

ਰਿਚਮੰਡ 'ਚ ਬੁਜ਼ੁਰਗ ਔਰਤ ਨੂੰ ਗੱਡੀ 'ਚ ਖਿੱਚ ਲੁੱਟਖੋਹ ਦੀ ਕੋਸ਼ਿਸ਼, ਪੁਲਿਸ ਕਰ ਰਹੀ ਜਾਂਚ

Share On
police-seeking-information-after-attempted-robbery-in-richmond
Shortly after 2:30 p.m. on February 18, 2022, frontline Richmond RCMP officers responded to the parking lot of 8200 Ackroyd Road after receiving a report of an attempted robbery. (Photo - Richmond RCMP/Twitter)

ਰਿਚਮੰਡ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਸ਼ਹਿਰ 'ਚ ਇੱਕ 88 ਸਾਲਾ ਔਰਤ ਨੂੰ ਡਕੈਤੀ ਦਾ ਨਿਸ਼ਾਨਾ ਬਣਾਇਆ ਗਿਆ ਹੈ।

ਮਾਮਲਾ ਬੀਤੇ ਹਫ਼ਤੇ ਦਾ ਦੱਸਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਰਿਚਮੰਡ ਦੀ ਨਿਵਾਸੀ ਐਕਰਾਇਡ ਰੋਡ ਦੇ 8200 ਬਲੌਕ ਕੋਲ ਤੁਰ ਕੇ ਜਾ ਰਹੀ ਸੀ।

ਉਹ ਪਾਰਕਿੰਗ ਲੌਟ ਕੋਲ ਸੀ ਜਦ ਦੁਪਹਿਰ ਕਰੀਬ 2.30 ਵਜੇ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਇੱਕ ਚਾਂਦੀ ਰੰਗੀ ਐਸ.ਯੂ.ਵੀ. ਉਨ੍ਹਾਂ ਕੋਲ ਪਹੁੰਚੀ ਅਤੇ ਔਰਤ ਨੂੰ ਗੱਡੀ 'ਚ ਖਿੱਚਣ ਦੀ ਕੋਸ਼ਿਸ਼ ਕੀਤੀ ਗਈ।

ਇਸੇ ਦੌਰਾਨ ਉਸ ਦਾ ਪਰਸ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ।

ਸ਼ੱਕੀ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਉਹ ਮੌਕੇ ਤੋਂ ਰਫੂਚੱਕਰ ਹੋ ਗਿਆ।

ਔਰਤ ਨੂੰ ਸੱਟਫੇਟ ਤੋਂ ਬਚਾਅ ਰਿਹਾ ਪਰ ਪੁਲਿਸ ਨੇ ਦੱਸਿਆ ਕਿ ਔਰਤ ਘਟਨਾ ਤੋਂ ਬਾਅਦ ਸਦਮੇ ਵਿੱਚ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।

Latest news

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link