18.7C Vancouver
ADS

Sep 24, 2020 10:22 PM -

ਰੈਪਿਡ ਟੈਸਟਿੰਗ ਡਿਵਾਈਸਾਂ ਦੇ ਐਪਰੂਵਲ ਲਈ ਹੈਲਥ ਕੈਨੇਡਾ 'ਤੇ ਨਾ ਬਣਾਇਆ ਜਾਵੇ ਦਬਾਅ: ਕ੍ਰਿਸਟੀਆ ਫ਼੍ਰੀਲੈਂਡ

Share On
politicians-must-not-pressure-health-canada-to-approve-rapid-covid-19-tests-freeland
People wait in line for hours at a COVID assessment centre at Mount Sinai Hospital during the COVID-19 pandemic in Toronto on Thursday, Sept. 24, 2020. THE CANADIAN PRESS/Nathan Denette

ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਕੋਵਿਡ-19 ਸੰਬੰਧੀ ਰੈਪਿਡ ਟੈਸਟਿੰਗ ਡਿਵਾਈਸਿਸ ਬਾਰੇ ਰੀਵਿਊ ਦੇ ਜਾਣਕਾਰੀ ਫ਼ਿਲਹਾਲ ਨਹੀਂ ਦਿੱਤੀ ਜਾ ਸਕਦੀ।

ਫੈਡਰਲ ਸਰਕਾਰ 'ਤੇ ਦਬਾਅ ਵੱਧ ਰਿਹਾ ਹੈ ਕਿ ਵਧੇਰੇ ਤੇਜ਼ੀ ਨਾਲ ਟੈਸਟ ਕੀਤੇ ਜਾਣ ਦੀ ਪ੍ਰਕਿਰਿਆ ਨੂੰ ਹੋਂਦ 'ਚ ਲਿਆਂਦਾ ਜਾਵੇ।

ਕੋਵਿਡ-19 ਟੈਸਟਿੰਗ ਦੀ ਵੱਧਦੀ ਡਿਮਾਂਡ 'ਤੇ ਖਰਾ ਉੱਤਰਨਾ, ਹਸਪਤਾਲਾਂ ਅਤੇ ਪਬਲਿਕ ਹੈਲਥ ਅਜੈਂਸੀਆਂ ਲਈ ਮੁਸ਼ਕਿਲ ਹੋ ਰਿਹਾ ਹੈ।

ਡਿਪਟੀ ਕੰਜ਼ਰਵੇਟਿਵ ਲੀਡਰ ਕੈਂਡਿਸ ਬਰਗਨ ਦਾ ਕਹਿਣਾ ਹੈ ਕਿ ਸਰਕਾਰ ਨੇ ਮਾਰਚ ਵਿੱਚ ਵਾਅਦਾ ਕੀਤਾ ਸੀ ਕਿ, ਰੈਪਿਡ ਟੈਸਟ ਡਿਵਾਈਸ ਹਾਸਿਲ ਕਰਨਾ ਸਰਕਾਰ ਦੀ ਤਰਜੀਹ ਹੋਵੇਗੀ, ਪਰ ਅੱਧਾ ਸਾਲ ਬੀਤ ਗਿਆ ਅਤੇ ਹੁਣ ਤੱਕ ਕੁਝ ਨਹੀਂ ਕੀਤਾ ਗਿਆ।

ਹੈਲਥ ਕੈਨੇਡਾ ਵੱਲੋਂ ਘਟੋ-ਘੱਟ 14 ਅਜਿਹੀਆਂ ਡਿਵਾਇਸਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੈਸਮੈਂਟ ਪ੍ਰੀਕਿਰਿਆ ਦੌਰਾਨ ਇਸ 'ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ।

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਇਹ ਸਿਆਸਤਦਾਨਾਂ ਲਈ ਗਲਤ ਹੋਵੇਗਾ ਕਿ ਹੈਲਥ ਕੈਨੇਡਾ 'ਤੇ ਕਿਸੇ ਵੀ ਅਜਿਹੀ ਡਿਵਾਈਸ ਦੀ ਪੂਰੀ ਜਾਂਚ ਤੋਂ ਪਹਿਲਾਂ, ਐਪਰੂਵ ਕਰਨ ਦਾ ਜ਼ੋਰ ਪਾਇਆ ਜਾਵੇ।

Latest news

uk-may-join-canada-led-defence-security-and-resilience-bank
Punjabi

ਕੈਨੇਡਾ ਦੀ ਅਗਵਾਈ ਵਾਲੇ ਡਿਫੈਂਸ ਬੈਂਕ ਨਾਲ ਜੁੜ ਸਕਦਾ ਹੈ ਯੂ.ਕੇ.

ਕੈਨੇਡਾ ਦੀ ਅਗਵਾਈ ਵਾਲੇ Defence, Security and Resilience Bank ਵਿਚ ਯੂ. ਕੇ. ਸ਼ਾਮਲ ਹੋ ਸਕਦਾ ਹੈ। ਰਿਪੋਰਟਸ ਮੁਤਾਬਕ, ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਚੱਲ ਰਹੀ ਹੈ, ਇਸ ਬੈਂਕ ਦਾ ਮੁੱਖ ਉਦੇਸ਼ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟ ਲਈ ਲੰਮੇ ਸਮੇਂ ਅਤੇ ਘੱਟ ਲਾਗਤ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਹੈ।
stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
poilievre-leads-two-day-conservative-caucus-meeting-in-b-c
Punjabi

ਪੌਲੀਐਵ ਦੀ ਅਗਵਾਈ ’ਚ ਬੀ.ਸੀ. ’ਚ ਕੰਜ਼ਰਵੇਟਿਵ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ

ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਲੀਡਰ ਪੀਅਰ ਪੌਲੀਐਵ ਦੀ ਅਗਵਾਈ ਵਿਚ ਅੱਜ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੈਂਟਿਕਟਨ ਵਿਚ ਪਾਰਟੀ ਦੇ ਸੰਸਦੀ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ ਹੋਈ ਹੈ। 21 ਸਤੰਬਰ ਤੋਂ ਚੱਲਣ ਵਾਲੇ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਵਿਚ ਪੌਲੀਐਵ ਵਲੋਂ ਆਪਣੇ ਸਾਂਸਦਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਕੰਜ਼ਰਵੇਟਿਵ ਮੌਜੂਦਾ ਸਮੇ ਲਿਬਰਲਸ ਤੋਂ ਦੋਹਰੇ ਅੰਕਾਂ ਨਾਲ ਪਿੱਛੇ ਚੱਲ ਰਹੇ ਹਨ।
eu-opens-talks-for-canada-to-become-its-first-associate-member
Punjabi

EU ਨੇ ਕੈਨੇਡਾ ਨੂੰ ਪਹਿਲਾ ਸਹਿਯੋਗੀ ਮੈਂਬਰ ਬਣਾਉਣ ਲਈ ਗੱਲਬਾਤ ਦਾ ਖੋਲ੍ਹਿਆ ਰਾਹ

ਕੈਨੇਡਾ ਜਲਦ ਹੀ ਯੂਰਪੀ ਯੂਨੀਅਨ ਦਾ ਪਹਿਲਾ ਸਹਿਯੋਗੀ ਮੈਂਬਰ ਹੋਵੇਗਾ। ਈ.ਯੂ. ਦੀ ਪ੍ਰੈਜ਼ੀਡੈਂਟ ਨੇ ਬੁੱਧਵਾਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀ ਸੰਸਦ ਨੂੰ ਆਪਣੇ ਸਾਲਾਨਾ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੌਜੂਦਗੀ ਵਿਚ ਇਹ ਪ੍ਰਸਤਾਵ ਰੱਖਿਆ। Ursula von der Leyen ਨੇ ਕਿਹਾ ਕਿ ਅਸੀਂ ਕੈਨੇਡਾ ਨਾਲ ਆਪਣੇ ਰਿਸ਼ਤਿਆਂ ਨੂੰ ਯਕੀਨੀ ਤੌਰ 'ਤੇ ਸਭ ਤੋਂ ਉੱਚੇ ਪੱਧਰ 'ਤੇ ਲਿਜਾਣਾ ਚਾਹੁੰਦੇ ਹਾਂ।
carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link