Feb 26, 2022 2:10 AM - The Canadian Press

ਅੱਜ ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਨੇ ਸੂਬੇ 'ਚ 2 ਨਵੇਂ ਮੰਤਰੀਆਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ।
ਹੌਰਗਨ ਨੇ ਦੱਸਿਆ ਕਿ ਜੋਸੀ ਔਸਬੌਰਨ ਨੂੰ ਲੈਂਡ, ਵਾਟਰ, ਨੈਚੁਰਲ ਰਿਸੋਰਸ ਸਟਿਵਰਡਸ਼ਿਪ ਅਤੇ ਫਿਸ਼ਰਿਸ ਸੰਬੰਧੀ ਮੰਤਰੀ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੋਸੀ ਔਸਬੌਰਨ ਟੋਫੀਨੋ ਤੋਂ ਵਾਸਤਾ ਰੱਖਦੀ ਹਨ ਅਤੇ ਉਹ ਲੈਂਡ ਯੂਜ ਪਲੈਨਿੰਗ ਸੰਬੰਧੀ ਖਾਸ ਪਕੜ ਰੱਖਦੀ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਫਿਸ਼ਰੀਸ ਮੰਤਰਾਲਾ ਕਈ ਹਿੱਸਿਆਂ 'ਚ ਵੰਡਿਆ ਹੁੰਦਾ ਸੀ ਪਰ ਹੁਣ ਇਸ ਦਾ ਇੱਕ ਖਾਸ ਮੰਤਰਾਲਾ ਹੋਣ ਨਾਲ ਇਸ ਲਈ ਬਿਹਤਰ ਕਦਮ ਚੁੱਕੇ ਜਾ ਸਕਣਗੇ।
ਹੌਰਗਨ ਨੇ ਇਸ ਦੇ ਨਾਲ ਹੀ ਨੇਥਨ ਕੁਲਨ ਨੂੰ ਮਿਊਨਿਸਪਲ ਅਫੇਅਰਸ ਮੰਤਰੀ ਦੀ ਜਿੰਮੇਵਾਰੀ ਸੌਂਪੀ।
ਉਨ੍ਹਾਂ ਕਿਹਾ ਕਿ ਉਹ ਨੇਥਨ ਕੁਲਨ ਦੇ ਹੁਣ ਤਕ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਨ ਅਤੇ ਇਸ ਮੰਤਰਾਲੇ ਨੂੰ ਸੰਭਾਲਣ ਮੌਕੇ ਉਨ੍ਹਾਂ ਤੋਂ ਵੱਡੀਆਂ ਆਸਾਂ ਰੱਖਦੇ ਹਨ।




