Feb 24, 2022 9:22 PM - The Canadian Press

ਪ੍ਰੀਮਿਅਰ ਜੌਨ ਹੌਰਗਨ ਨੇ ਰੂਸ ਦੇ ਯੂਕਰੇਨ 'ਤੇ ਕੀਤੇ ਹਮਲੇ ਦੀ ਨਿਖੇਧੀ ਕਰਦੇ ਹੋਏ ਇਸ ਨੂੰ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਣ ਵਾਲਾ 'ਹਨੇਰੇ ਭਰਿਆ ਦਿਨ' ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਐਕਸ਼ਨਸ ਦੀ ਨਿੰਦਿਆ ਹੋਣੀ ਚਾਹੀਦੀ ਹੈ।
ਹੌਰਗਨ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਸਟੇਟਮੈਂਟ ਜਾਰੀ ਕੀਤੀ ਹੈ।
ਰੂਸ ਵੱਲੋਂ ਯੂਕਰੇਨ ਦੇ ਹਵਾਈ ਅੱਡਿਆਂ ਅਤੇ ਕਮਿਊਨੀਕੇਸ਼ਨ ਸਾਈਟਸ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਹੌਰਗਨ ਨੇ ਬਿਆਨ ਜਾਰੀ ਕੀਤਾ ਹੈ।
ਪ੍ਰੀਮਿਅਰ ਨੇ ਕਿਹਾ ਕਿ ਇਹ ਐਕਸ਼ਨ ਬਿਨਾ ਉਕਸਾਏ ਗਏ ਕੀਤਾ ਗਿਆ ਹਮਲਾ ਹੈ।
ਯੁਕ੍ਰੇਨੀਅਨ ਕਨੇਡੀਅਨ ਕਾਉਂਸਿਲ ਦੇ ਵੈਨਕੂਵਰ ਚੈਪਟਰ ਦੀ ਪ੍ਰਧਾਨ, ਇਰੀਨਾ ਸ਼ੁਰੌਕਾ ਨੇ ਕਿਹਾ ਕਿ ਇਸ ਪ੍ਰਕਾਰ ਦੇ ਹਮਲੇ ਨਾਲ ਗਲੋਬਲ ਸਿਕਿਉਰਿਟੀ 'ਤੇ ਸਵਾਲ ਖੜੇ ਹੁੰਦੇ ਹਨ ਅਤੇ ਉਨ੍ਹਾਂ ਨੇ ਅੱਜ ਅਤੇ ਸ਼ਨੀਵਾਰ ਨੂੰ ਵੈਨਕੂਵਰ ਡਾਊਨਟਾਊਨ 'ਚ ਇਸ ਪ੍ਰਤੀ ਵਿਰੋਧ ਜਾਹਿਰ ਕਰਨ ਲਈ ਰੈਲੀਆਂ ਦਾ ਪ੍ਰਬੰਧ ਕੀਤਾ ਹੈ।




