Oct 21, 2021 9:37 PM - Connect News

ਸਰੀ ਆਰ.ਸੀ.ਐਮ.ਪੀ. ਦੀ ਕਮਿਊਨਿਟੀ ਰਿਸਪਾਂਸ ਯੂਨਿਟ ਨੇ ਵੱਡੀ ਮਾਤਰਾ 'ਚ ਡਰੱਗਸ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ ਕੈਸ਼ ਅਤੇ ਇੱਕ ਵਾਹਨ ਵੀ ਜਬਤ ਕੀਤਾ ਗਿਆ।
ਮਾਮਲਾ ਦੱਖਣੀ ਸਰੀ ਨਾਲ ਸੰਬੰਧਤ ਦੱਸਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ 8 ਅਕਤੂਬਰ ਨੂੰ ਸ਼ਾਮ ਕਰੀਬ 5 ਵਜੇ ਕਮਿਊਨਿਟੀ ਰਿਸਪਾਂਸ ਯੂਨਿਟ ਅਫਸਰਾਂ ਨੇ ਇੱਕ ਡਰੱਗ ਤਸਕਰੀ ਟ੍ਰਾਂਜ਼ੈਕਸ਼ਨ 'ਚ ਵਿਘਨ ਪਾਇਆ। ਜਾਣਕਾਰੀ ਦਿੱਤੀ ਗਈ ਕਿ 152 ਸਟ੍ਰੀਟ ਅਤੇ 3000 ਬਲੌਕ ਦੇ ਕੋਲ ਇੱਕ ਵਾਹਨ 'ਚ ਬੈਠੇ ਵਿਅਕਤੀ ਅਤੇ ਪੈਦਲ ਆਏ ਵਿਅਕਤੀ 'ਚ ਕੋਈ ਸੌਦਾ ਹੋ ਰਿਹਾ ਸੀ।
ਇਸ ਦੌਰਾਨ ਪੁਲਿਸ ਨੇ 151 ਔਕਸੀਕੋਡੋਨ ਪਿਲਸ, 51 ਮੌਰਫੀਨ ਪਿਲਸ ਅਤੇ 21 ਗ੍ਰਾਮ ਕੋਕੇਨ ਜਬਤ ਕੀਤੀ ਗਈ।
ਇਸ ਤੋਂ ਇਲਾਵਾ $4,685 ਵੀ ਬਰਾਮਦ ਕੀਤੇ ਗਏ ਹਨ।
ਸ਼ੱਕੀਆਂ ਬਾਰੇ ਦੱਸਿਆ ਗਿਆ ਕਿ ਵਾਹਨ 'ਚ ਸਰੀ ਦਾ ਇੱਕ 27 ਸਾਲਾ ਯੁਵਕ ਅਤੇ ਨਿਊ ਵੈਸਟਮਿਨਸਟਰ ਦੀ 25 ਸਾਲਾ ਔਰਤ ਸਵਾਰ ਸੀ।
ਮਾਮਲੇ 'ਚ ਜਾਂਚ ਜਾਰੀ ਹੈ ਅਤੇ ਦੋਸ਼ ਤੈਅ ਕੀਤੇ ਜਾਣਾ ਬਾਕੀ ਹੈ।




