9.72C Vancouver
ADS

Jul 22, 2026 1:39 PM - Connect Newsroom - Ramandeep Kaur with files from The Canadian Press

ਟਰੰਪ ਵਲੋਂ ਪ੍ਰਸਤਾਵਿਤ ਨਵੇਂ 50 ਫੀਸਦੀ ਟੈਰਿਫ ਨੂੰ ਅਦਾਲਤੀ ਚੁਣੌਤੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ

Share On
proposed-50-trump-tariffs-on-canadian-exports-could-face-court-challenge-experts-say
U.S. President Donald Trump has proposed a 50 per cent tariff on approximately $28 billion worth of Canadian exports, a move that could face legal challenges. (Photo: The Canadian Press)

ਕੈਨੇਡਾ ਦੇ ਲਗਭਗ $28-ਬਿਲੀਅਨ ਦੇ ਐਕਸਪੋਰਟ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਪ੍ਰਸਤਾਵਿਤ ਨਵੇਂ 50 ਫੀਸਦੀ ਟੈਰਿਫ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਵਪਾਰਕ ਕਾਨੂੰਨ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਅਦਾਲਤ ਵਿਚ ਟਰੰਪ ਦਾ ਪੱਖ ਜ਼ਿਆਦਾ ਮਜ਼ਬੂਤ ਹੈ। ਉਨ੍ਹਾਂ ਇਹ ਨਵੇਂ ਟੈਰਿਫ ਲਾਗੂ ਕਰਨ ਲਈ 1930 ਦੇ ਟੈਰਿਫ ਐਕਟ ਦੇ ਸੈਕਸ਼ਨ 338 ਦੀ ਵਰਤੋਂ ਕੀਤੀ ਹੈ। ਇਸ ਕਾਨੂੰਨ ਦੀ ਵਰਤੋਂ ਪਹਿਲਾਂ ਕਦੇ ਵੀ ਇਸ ਤਰੀਕੇ ਨਾਲ ਨਹੀਂ ਕੀਤੀ ਗਈ।

ਰਿਪੋਰਟ ਅਨੁਸਾਰ, ਕੈਨੇਡਾ ਸਰਕਾਰ ਦੀ ਬਜਾਏ ਅਮਰੀਕੀ importers ਇਸ ਫੈਸਲੇ ਨੂੰ ਕੋਰਟ ਵਿਚ ਚੁਣੌਤੀ ਦੇ ਸਕਦੇ ਹਨ। ਵ੍ਹਾਈਟ ਹਾਊਸ ਦਾ ਦੋਸ਼ ਹੈ ਕਿ ਕੈਨੇਡਾ ਦੀਆਂ ਨੀਤੀਆਂ ਅਮਰੀਕਾ ਦੇ ਡੇਅਰੀ, ਸ਼ਰਾਬ, ਅਤੇ ਆਟੋਮੋਟਿਵ ਖੇਤਰਾਂ ਨਾਲ ਵਿਤਕਰਾ ਕਰਦੀਆਂ ਹਨ। ਸੈਕਸ਼ਨ 338 ਰਾਸ਼ਟਰਪਤੀ ਨੂੰ ਸਪੱਸ਼ਟ ਅਧਿਕਾਰ ਦਿੰਦਾ ਹੈ ਕਿ ਜੇਕਰ ਕੋਈ ਦੇਸ਼ ਅਮਰੀਕਾ ਨਾਲ ਵਪਾਰ ਵਿਚ ਵਿਤਕਰਾ ਕਰਦਾ ਹੈ, ਤਾਂ ਉਸ 'ਤੇ ਟੈਰਿਫ ਲਗਾਇਆ ਜਾ ਸਕਦਾ ਹੈ।

ਇਸ ਲਈ ਮਹਾਰਾਂ ਮੁਤਾਬਕ, ਅਦਾਲਤ ਵਿਚ ਇਸ ਨੂੰ ਰੱਦ ਕਰਵਾਉਣਾ ਕਾਫ਼ੀ ਔਖਾ ਹੋਵੇਗਾ। ਇਹ ਨਵੇਂ 50 ਫੀਸਦੀ ਟੈਰਿਫ 19 ਅਗਸਤ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਵਾਰ CUSMA ਸਮਝੌਤੇ ਅਧੀਨ ਆਉਣ ਵਾਲੀਆਂ ਵਸਤੂਆਂ ਨੂੰ ਵੀ ਛੋਟ ਨਹੀਂ ਦਿੱਤੀ ਗਈ ਹੈ। ਪ੍ਰਭਾਵਿਤ ਹੋਣ ਵਾਲੇ ਸੈਕਟਰ ਵਿਚ ਇਲੈਕਟ੍ਰਾਨਿਕ ਉਪਕਰਣ ਅਤੇ ਫਰਨੀਚਰ ਤੋਂ ਲੈ ਕੇ ਕੈਨੇਡੀਅਨ ਵਿਸਕੀ, ਟੈਕਸਟਾਈਲ ਅਤੇ ਲੱਕੜ ਦੇ ਉਤਪਾਦ ਤੱਕ ਸ਼ਾਮਲ ਹਨ।

Latest news

b-c-ndp-pledges-legally-enforced-nurse-to-patient-ratios-in-hospitals
Punjabi

ਹਸਪਤਾਲਾਂ ’ਚ ਨਰਸ-ਮਰੀਜ਼ ਅਨੁਪਾਤ ਕਾਨੂੰਨੀ ਤੌਰ ’ਤੇ ਤੈਅ ਕਰੇਗੀ ਐਨ.ਡੀ.ਪੀ.

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਸਵੇਰ ਵੈਨਕੂਵਰ ਵਿਚ ਕੰਪੇਨ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਹਸਪਤਾਲਾਂ ਵਿਚ ਮਰੀਜ਼ਾਂ ਅਤੇ ਨਰਸਾਂ ਦੇ ratios ਨੂੰ ਕਾਨੂੰਨੀ ਰੂਪ ਦੇਵੇਗੀ, ਯਾਨੀ ਇੱਕ ਨਰਸ ਵਲੋਂ ਕਿੰਨੇ ਮਰੀਜ਼ ਦੇਖੇ ਜਾ ਸਕਦੇ ਹਨ। ਈਬੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਐਮਰਜੈਂਸੀ ਰੂਮ ਤੋਂ ਹੋਵੇਗੀ।
bc-conservative-leader-lorne-doerkson-accuses-ndp-of-failing-surrey-residents
Punjabi

ਡੋਰਕਸਨ ਦਾ NDP ’ਤੇ ਨਿਸ਼ਾਨਾ, 9 ਸਾਲਾਂ ’ਚ ਸਰੀ ਵਾਸੀਆਂ ਨਾਲ ਖੋਖਲੇ ਵਾਅਦੇ ਕਰਨ ਦੇ ਲਾਏ ਦੋਸ਼

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਡੇਵਿਡ ਈਬੀ ਦੀ ਅਗਵਾਈ ਵਾਲੀ ਬੀ.ਸੀ. ਐਨ.ਡੀ.ਪੀ. 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਪਿਛਲੇ 9 ਸਾਲਾਂ ਦੌਰਾਨ ਬੀ.ਸੀ. ਐੱਨ.ਡੀ.ਪੀ. ਨੇ ਸਰੀ ਦੇ ਲੋਕਾਂ ਨਾਲ ਸਿਰਫ਼ ਖੋਖਲੇ ਵਾਅਦੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰੀ ਵਿਚ ਬੀ.ਸੀ. ਐਨ.ਡੀ.ਪੀ. ਦਾ ਰਿਕਾਰਡ ਇਹ ਹੈ ਕਿ ਸਕੂਲ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਹਨ, ਲੋਕ ਐਮਰਜੈਂਸੀ ਰੂਮ ਬੰਦ ਹੋਣ ਦਾ ਸਾਹਮਣਾ ਕਰਦੇ ਹਨ, ਡਾਕਟਰਾਂ ਦੀ ਕਮੀ ਹੈ ਅਤੇ ਦੂਜੇ ਪਾਸੇ ਜਬਰੀ ਵਸੂਲੀ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
punjab-cms-osd-rajbir-ghuman-skips-cbi-questioning-in-alleged-corruption-case
Punjabi

ਸੀ.ਬੀ.ਆਈ. ਪੁੱਛਗਿੱਛ ਲਈ ਪੇਸ਼ ਨਹੀਂ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਅੱਜ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਵਿਖੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਇਹ ਮਾਮਲਾ ਕਥਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਇਹ ਤੀਜੀ ਵਾਰ ਹੈ ਜਦੋਂ ਸੀ.ਬੀ.ਆਈ. ਨੇ ਘੁੰਮਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ, ਸੀ.ਬੀ.ਆਈ. ਦੋ ਵੱਖ-ਵੱਖ ਸੈਸ਼ਨਾਂ ਦੌਰਾਨ ਘੁੰਮਣ ਤੋਂ ਕੁੱਲ 90 ਸਵਾਲ ਪੁੱਛ ਚੁੱਕੀ ਹੈ।
direct-flights-between-canada-and-türkiye-to-nearly-double
Punjabi

ਕੈਨੇਡਾ-ਤੁਰਕੀ ਵਿਚਾਲੇ ਸਿੱਧੀਆਂ ਉਡਾਣਾਂ ਹੋਣਗੀਆਂ ਦੁੱਗਣੀਆਂ

ਕੈਨੇਡਾ ਅਤੇ ਤੁਰਕੀ ਨੇ ਦੋਵਾਂ ਦੇਸ਼ਾਂ ਵਿਚਾਲੇ ਯਾਤਰੀ ਉਡਾਣਾਂ ਵਧਾਉਣ ਲਈ ਅੱਜ ਇੱਕ ਨਵੇਂ ਏਅਰ ਟਰਾਂਸਪੋਰਟ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਦੋਵਾਂ ਦੇਸ਼ਾਂ ਦੇ ਵਪਾਰ ਵਾਰਤਾਕਾਰ ਮੁਕਤ ਵਪਾਰ ਸਮਝੌਤਾ ਦੇ ਪਹਿਲੇ ਦੌਰ ਦੀ ਚਰਚਾ ਲਈ ਅੰਕਾਰਾ ਵਿਚ ਗੱਲਬਾਤ ਸ਼ੁਰੂ ਕਰਨ ਦੀ ਨੀਂਹ ਰੱਖਣਗੇ।
alberta-reports-sharp-rise-in-flu-cases-5-deaths-and-26-icu-admissions
Punjabi

ਐਲਬਰਟਾ ’ਚ ਫਲੂ ਦੇ ਮਾਮਲਿਆਂ ’ਚ ਤੇਜ਼ ਵਾਧਾ, 5 ਮੌਤਾਂ, 26 ਮਰੀਜ਼ ICU ’ਚ ਦਾਖ਼ਲ

ਐਲਬਰਟਾ ਵਿੱਚ ਇਨਫਲੂਐਂਜ਼ਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪਹਿਲਾਂ ਹੀ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਇਸ ਵਾਰ ਅਧਿਕਾਰਤ ਫਲੂ ਸੀਜ਼ਨ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਹੀ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਵੱਲ ਇਸ਼ਾਰਾ ਕਰਦਾ ਹੈ। 11 ਅਕਤੂਬਰ ਤਕ ਐਲਬਰਟਾ ਵਿੱਚ ਲੈਬ ਵੱਲੋਂ ਤਸਦੀਕ ਕੀਤੇ ਗਏ ਫਲੂ ਦੇ 366 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ਼ 42 ਮਾਮਲੇ ਹੀ ਸਾਹਮਣੇ ਆਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link