12.19C Vancouver
ADS

Nov 24, 2021 9:29 PM - The Canadian Press, tranlated by Connect News

ਰਿਚਮੰਡ ਪੁਲਿਸ ਨੇ ਰੋਮਾਂਸ-ਕ੍ਰਿਪਟੋਕਰੰਸੀ ਠੱਗੀ ਬਾਰੇ ਦਿੱਤੀ ਚੇਤਾਵਨੀ

Share On
public-beware-richmond-rcmp-receives-five-reports-of-romance-crypto-currency-scams-in-10-days
Richmond police are warning the public about romance-cryptocurrency scams after receiving five reports over a 10 day period this month. (Photo - Richmond RCMP/Twitter)

ਰਿਚਮੰਡ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਲੋਕ ਰੋਮਾਂਸ-ਕ੍ਰਿਪਟੋਕਰੰਸੀ ਦੀਆਂ ਠੱਗੀਆਂ ਤੋਂ ਸਚੇਤ ਰਹਿਣ।

ਇਸੇ ਮਹੀਨੇ 10 ਦਿਨਾਂ ਵਿਚਾਲੇ ਇਸ ਪ੍ਰਕਾਰ ਦੀਆਂ ਠੱਗੀਆਂ ਦੇ 5 ਮਾਮਲੇ ਰਿਪੋਰਟ ਹੋਣ 'ਤੇ ਪੁਲਿਸ ਨੇ ਲੋਕਾਂ ਲਈ ਚੇਤਾਵਨੀ ਦਿੱਤੀ ਹੈ।

ਮੀਡੀਆ ਰਿਲੇਸ਼ਨਸ ਅਫ਼ਸਰ, ਐਡਰੀਆਨਾ ਓ'ਮਾਲੀ ਦਾ ਕਹਿਣਾ ਸੀ ਕਿ ਅਜਿਹੀਆਂ ਠੱਗੀਆਂ ਦੇ ਪੀੜਤਾਂ ਲਈ ਮੁਸ਼ਕਿਲ ਇਸਲਈ ਖੜੀ ਹੋ ਜਾਂਦੀ ਹੈ ਕਿ ਉਹ ਸਮਝਦੇ ਹਨ ਕਿ ਉਹ ਸੱਚੇ ਰੋਮੈਂਟਿਕ ਰਿਲੇਸ਼ਨ 'ਚ ਹਨ, ਜਦਕਿ ਦੂਜੇ ਵਿਅਕਤੀ ਉਨ੍ਹਾਂ ਨੂੰ ਠੱਗਣ ਦਾ ਪਲੈਨ ਬਣਾ ਰਿਹਾ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਅਜਿਹੀਆਂ ਠੱਗੀਆਂ ਲਈ ਆਮ ਤੌਰ 'ਤੇ ਠੱਗ ਸੋਸ਼ਲ ਮੀਡੀਆ ਜਾਂ ਡੇਟਿੰਗ ਐਪਸ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਰਿਚਮੰਡ ਪੁਲਿਸ ਇਸ ਸਾਲ ਇਸ ਪ੍ਰਕਾਰ ਦੇ 73 ਮਾਮਲਿਆਂ ਦੀ ਜਾਂਚ ਕਰ ਚੁੱਕੀ ਹੈ।

Latest news

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link